ਪੰਜਾਬ ਚ ਟੈਲਿੰਟ ਦੀ ਕਮੀ ਨਹੀਂ ਹੈ, ਪਰ ਵਰਤੋਂ ਨਹੀਂ ਕੀਤੀ ਜਾਂਦੀ। ਉੱਚਕੋਟੀ ਦੇ ਸੰਸਾਰ ਪ੍ਰਸਿੱਧ ਡਾਕਟਰ, ਇੰਜੀਨੀਅਰ, ਪ੍ਰੋਫੈਸਰ, ਸਾਇੰਸਦਾਨ, ਆਈ ਸੀ ਐਸ ਆਈ ਏ ਐਸ, ਆਈ ਪੀ ਐਸ ਅਫਸਰ ਪੰਜਾਂ ਪਾਣੀਆਂ ਨੇ ਹੀ ਬਹੁਤ ਸਾਰੇ ਪੈਦਾ ਕੀਤੇ ਹਨ।ਵਧ ਰਹੀ ਮਾਰਡਨ ਤਕਨਾਲੋਜੀ ਨੇ ਛੋਟੇ ਪੱਧਰ ਦੀਆਂ ਸੈਮੀ ਸਕਿਲਡ ਨੌਕਰੀਆਂ ਖਾਧੀਆਂ ਹਨ ਤੇ ਖਾ ਰਹੀ ਹੈ। ਹੁਣ ਬਿਜਾਈ ਕਟਾਈ ਇੱਕ ਬੰਦਾ ਕਰ ਸਕਦਾ ਹੈ। ਉਦਯੋਗਿਕ ਕ੍ਰਾਂਤੀ ਚ ਕਈ ਕੁਝ ਹੋਣ ਵਾਲਾ ਹੈ-ਆਧੁਨਿਕ ਤਕਨਾਲੋਜੀ ਖਾਵੇਗੀ ਨਹੀਂ ਸਗੋਂ ਐਫੀਸਿੰਸੀ ਵਧਾਏਗੀ। ਪੰਜਾਬ ਦੀ ਯੂਥ ਨੂੰ ਚਾਹੀਦਾ ਹੈ ਕਿ ਕਦੇ ਹੱਥ ਵੀ ਕਾਲੇ ਕਰਨੇ ਸਿੱਖੇ। ਹਰ ਰੋਟੀ ਦਾ ਸਾਧਨ ਉੱਤਮ ਹੁੰਦਾ ਹੈ।ਸੰਸਾਰ 'ਚ ਬਹੁਤ ਘੱਟ ਚਿੱਟੇ ਕਾਲਰਾਂ ਦੀਆਂ ਨੌਕਰੀਆਂ ਹਨ। ਜੇ ਗੱਡੀ ਠੀਕ ਕਰਨੀ ਹੈ ਤਾਂ ਟਾਈਆਂ ਅੰਦਰ ਕਰਕੇ ਵੀ ਠੀਕ ਕੀਤੀ ਜਾ ਸਕਦੀ ਹੈ। ਅਸਲੀ ਗੱਲ ਹੈ ਕਿ ਅਸੀਂ ਆਪ ਕੁਝ ਕਰਨਾ ਹੀ ਨਹੀਂ ਚਾਹੁੰਦੇ। ਸਾਰੇ ਨੌਕਰਾਂ ਦੀਆਂ ਸਹੂਲਤਾਂ ਚਾਹੁੰਦੇ ਹਨ ਤੇ ਕਈ ਬੀਮਾਰੀਆਂ ਸਹੇੜੀ ਬੈਠੇ ਹਨ। ਰੁਜ਼ਗਾਰ ਸਾਰੇ ਹੀ ਵਧੀਆ ਹੁੰਦੇ ਹਨ। ਸਰਕਾਰੀ ਨੌਕਰੀਆਂ ਸੁੱਸਤ ਬੰਦੇ ਪੈਦਾ ਕਰਦੀਆਂ ਹਨ।ਪਰਾਈਵੇਟ ਅਦਾਰੇ ਪੂਰੀ ਜ਼ਾਨ ਕੱਢ ਕੇ ਕੰਮ ਲੈਂਦੇ ਹਨ। ਕੰਮ ਲੈ 2 ਕੇ ਸੰਸਾਰ ਦੀਆਂ ਪਿੱਠਾਂ ਲਾ ਦਿੰਦੇ ਨੇ ਦੁਖਣ। ਜਦ ਤਨਖ਼ਾਹ ਹੈ ਤਾਂ ਕੰਮ ਕਿਉਂ ਨਾ ਕੀਤਾ ਜਾਵੇ। ਅਸੀਂ ਉਪਰਲੇ ਪੈਸੇ ਟੋਲਣ ਲੱਗ ਪਏ ਹਾਂ । ਕਿਸੇ ਕਰਮਚਾਰੀ ਦੀ ਜ਼ੁਅਰਤ ਕਿਉਂ ਪਵੇ ਪੈਸੇ ਮੰਗਣ ਦੀ। ਉਸ ਨੂੰ ਕੋਈ ਘਾਟ ਹੋਵੇ ਤਾਂ ਪੁੱਛੋ ਨਹੀਂ ਤਾਂ ਓਹਦੇ ਉਪਰਲੇ ਅਫ਼ਸਰ ਨੂੰ ਮਿਲੋ।ਅਸੀਂ ਸਿੱਖ ਗਏ ਆਂ ਪੈਸੇ ਦੇ ਕੇ ਕੰਮ ਕਰਾਉਣਾ। ਇਹੀ ਵਰਤਾਰਾ ਲੈ ਡੁੱਬਿਆ ਹੈ ਸਾਨੂੰ। ਜੋ ਪੇਪਰ ਵਰਕ ਘੱਟ ਹੈ ਪੂਰਾ ਕਰੋ,ਅਗਲੇ ਦਿਨ ਕਿਉਂ ਆਇਆ ਜਾਵੇ। ਘਰਾਂ 'ਚ ਛੋਟੇ 2 ਰੁਜ਼ਗਾਰ ਕਿਵੇਂ ਪੈਦਾ ਕੀਤਾ ਜਾਣ ਸੋਚੋ। ਮੈਂ ਹਰੁਕ ਨੂੰ ਉਤਸ਼ਾਹ ਦੇ ਕੇ ਅਗਾਂਹ ਸਦਾ ਤੋਰਿਆ ਹੈ। ਇੰਝ ਸਾਡੇ ਪਿੰਡ ਦੇ ਸਾਰੇ ਕੰਮੀਆਂ ਦੇ ਨਿਆਣੇ ਸ਼ਹਿਰੀਂ ਜਾ 2 ਠੇਕੇਦਾਰ ਬਣ ਗਏ ਹਨ, ਹਰੇਕ ਨੇ 3-4 ਨੂੰ ਰੁਜ਼ਗਾਰ ਵੀ ਦੇ ਦਿਤਾ ਹੈ। ਕੋਈ ਪੇਂਟਰ, ਪਲੰਬਰ,ਰਾਜ ਮਿਸਤਰੀ ਕੋਈ ਮਕੈਨਿਕ ਬਣ ਗਿਆ ਹੈ। ਜੇ ਇੰਜ਼ ਨਹੀਂ ਕਰਨਾ ਤਾਂ ਘਰ ਬਣਾ 2 ਵੇਚੋ,ਪਲਾਟ ਖਰੀਦ 2 ਪੈਸਾ ਕਮਾਓ। ਆਟੋ ਮਕੈਨਿਕ ਦੀਆਂ ਦੁਕਾਨਾਂ ਨਹੀਂ ਤਾਂ ਮੋਬਾਇਲ ਸੇਵਾਵਾਂ ਦਿਓ।
ਘਰਾਂ ਚ ਛੋਟੇ 2 ਧੰਦੇ ਚਲਾ ਕੇ ਬੱਚਿਆਂ ਦਾ ਪੇਟ ਪਾਲੋ। ਗੱਲਾਂ ਚ ਕੱਖ ਨਹੀਂ ਪਿਆ। ਕੰਮ ਨੂੰ ਧਰਮ ਬਣਾਓ-ਛੱਡ ਦਿਓ ਵਿਹਲੜਾਂ ਵਾਂਗ ਡੇਰਿਆਂ ਤੇ ਜਾਣਾ-ਕਿਤੇ ਨਹੀਂ ਹਨ ਕਿਸੇ ਰੱਬ ਦੀਆਂ ਪੌੜੀਆਂ-ਸੱਭ ਭੁਲੇਖੇ ਨੇ। ਸਰਵਿਸ ਸੈਕਟਰ, ਖੇਤੀ ਤੇ ਉਦਯੋਗਾਂ ਨੂੰ ਨਵੀਂਆਂ ਤਕਨੀਕਾਂ ਦੀ ਲੋਅ 'ਚ ਬਦਲਨਾ ਹੋਵੇਗਾ। ਨਵੀਨ ਤਕਨਾਲੋਜੀ ਦੀ ਸਿੱਖਿਆ ਵਗੈਰ ਕੰਮ ਨਹੀਂ ਚੱਲਣਾ। ਨਵੀਂਆਂ ਮਸ਼ੀਨਾਂ ਖੇਤੀ ਤੇ ਹੋਰ ਉਦਯੋਗ ਹੜੱਪ ਰਹੀ ਹੈ। ਜੇ ਬਦਲੋਗੇ ਤਾਂ ਚੰਗਾ ਰਹੇਗਾ ਨਹੀਂ ਤਾਂ ਘਰੀਂ ਬੈਠ ਜਾਓਗੇ ਪਹਿਲਾਂ ਵਾਂਗ।ਸਿੱਖਿਆ ਹੋਵੇਗੀ ਤਾਂ ਰੁਜ਼ਗਾਰ ਕਦਮਾਂ 'ਚ ਰੁਲਣਗੇ। ਟਰੇਨਿੰਗ ਸੰਸਥਾਵਾਂ ਰਾਹੀਂਂ ਸਕਿਲਜ਼ ਦੀ ਨੌਲਿਜ ਅਤੇ ਟਰੇਨਿੰਗ ਲਏ ਵਗੈਰ ਕੰਮ ਨਹੀਂ ਚੱਲਣਾਂ।ਅੱਜ ਇੰਟਰਨੈੱਟ ਨੇ ਟੈਲੀਵਿਯਨ,ਅਖਬਾਰ,ਮੈਗਜ਼ੀਨ, ਘੜੀ, ਕਿਤਾਬਾਂ,ਨਕਸ਼ੇ, ਡਿਕਸ਼ਨਰੀ ਕੈਮਰਾ, ਵੀਡੀਓ ਕੈਮਰਾ, ਡਾਕ ਹੱਥਾਂ 'ਚ
ਪਰੋਸ ਦਿੱਤੀ ਹੈ। ਗੱਲਬਾਤ ਕਿਤੇ ਵੀ ਝੱਟ ਹੋ ਜਾਂਦੀ ਹੈ। ਫ਼ੋਨ ਦੋਸਤ ਲੱਭ ਦਿੰਦਾ ਹੈ,ਮਨ ਪਰਚਾਵਾ ਜੋ ਮਰਜ਼ੀ ਚਾਹੇ ਕਰ ਲਓ। ਦਵਾਈ ਦਾਰੂ ਸਿੱਖਿਆ ਵੀ ਇੱਕ ਮਿੰਟ ਦੀ ਗੱਲ ਬਣ ਗਈ ਹੈ। ਸਾਫਟਵੇਅਰਜ਼ 'ਚ ਸਾਜ ਤਰਜਾਂ ਪਲਾਂ ਦੀ ਖੇਡ ਹੈ। ਰੁਜ਼ਗਾਰ ਦੇ ਘਟਣ ਦੀਆਂ ਸਾਰੇ ਦੇਸਾਂ 'ਚ ਗੱਲਾਂ ਹਨ। ਨੌਕਰੀਆਂ ਦੇ ਖੁੱਸਣ ਦਾ ਭੈਅ ਟਰੰਪ ਦੀ ਜਿੱਤ ਪਿੱਛੇ ਸੀ। ਕਿਉਂਕਿ ਪਰੰਪਰਾਗਤ ਨੌਕਰੀਆਂ ਦੇ ਸਰਾ੍ਹਣੇ ਤਕਨਾਲੋਜੀ ਆ ਖੜੀ ਹੋਈ ਹੈ।ਅਗਾਂਹ ਵੀ ਹਰ ਖੇਤਰ ਸਿਹਤ ਸੇਵਾਵਾਂ,ਹਾਊਸਿੰਗ, ਭੋਜਨ, ਊਰਜਾ, ਸਿੱਖਿਆ ਟਰਾਂਸਪੋਰਟ,ਮਨਪਰਚਾਵਾ,ਚ ਨਵੀਂਨ ਤਕਨਾਲੋਜੀ ਨੇ ਨੌਕਰੀਆਂ ਨੂੰ ਘਟਾਉਣਾ ਹੀ ਘਟਾਉਣਾ ਹੈ।ਰੋਬੋਟ ਬਣ ਰਹੇ ਹਨ ਬਹਿਰੇ। ਮਾਲਕ ਕਿਉਂ ਬੰਦੇ ਲਾਏਗਾ ਜੇ ਉਹ ਆਪ ਮਸ਼ੀਨਾਂ ਨਾਲ ਇਕੱਲਾ ਮੈਨੇਜ਼ ਕਰ ਸਕੇਗਾ। ਬਾਇਓ ਤੇ ਨੈਨੋ ਤਕਨੀਕਾਂ ਵਧਣਗੀਆਂ। ਫਾਈਨਾਂਸ ਬਿਜ਼ਨਸ ਰਹਿ ਜਾਵੇਗਾ ਹੱਥਾਂ 'ਚ ਬਿਨਾ ਡਰੈਵਰ ਕਾਰਾਂ ਚੱਲਣਗੀਆਂ । ਪਟਾ ਮਸ਼ੀਨ ਨਾਲ ਇੱਟਾਂ ਪਹੁੰਚਣਗੀਆਂ। ਮਸ਼ੀਨਾਂ ਇੱਟਾਂ ਲਾਣਗੀਆਂ,ਪਲੱਸਤਰ ਕਰਨਗੀਆਂ। ਰੋਬੋਟ ਬਣਨਗੇ ਨੌਕਰ ਚਾਹ ਪਾਣੀ ਵਰਤਾਉਣ ਲਈ। ਇੰਨੋਵੇਟਵ ਤੇ ਕਰੀਏਟੇਵਿ ਦਿਮਾਗ ਹੀ ਫੈਲਣਗੇ। ਐਤਕੀਂ ਪੰਜਾਬ ਆ ਕੇ ਅਜੇਹੀਆਂ ਅਗਾਂਹ ਵਧੂ ਤਕਨਾਲੋਜੀ ਦੀ ਸਿੱਖਿਆ ਦੀ ਮੁੰਡਿਆਂ ਲਈ ਪ੍ਰਬੰਧ ਕਰਾਂਗਾ,ਦੇਵਾਂਗਾ-ਜੋ ਚਾਹਵਾਨ ਹੋਣ ਦੱਸ ਦੇਣ। ਇੰਜ਼ ਪੰਜਾਬ ਦੀ ਜਵਾਨੀ ਦੀਆਂ ਜੇਬਾਂ ਪੈਸਿਆਂ ਨਾਲ ਭਰ ਜਾਣਗੀਆਂ, ਸਿਰ ਖੁਰਕਣ ਲਈ ਵੀ ਸਮਾਂ ਨਹੀਂ ਬਚੇਗਾ ਜੇ ਚਾਹਤ ਹੋਵੇ ਤਾਂ ਕਦੇ ਹੱਥ ਤੇ ਹੱਥ ਧਰਿਆਂ ਰੋਟੀ ਨਹੀਂ ਡਿਗਦੀ। ਰੁਝੇਵਾਂ ਹੀ ਜ਼ਿੰਦਗੀ ਹੈ ਅਨੰਦ ਹੈ।
-ਡਾ ਅਮਰਜੀਤ ਟਾਂਡਾ
ਪੱਲੇ ਉਸਨੇ ਦੁੱਖ ਹੀ ਆਇਆ
NEXT STORY