ਆਓ ਅੱਜ ਗੱਲ ਕਰੀਏ ਪੰਜਾਬ ਦੀ ਗਾਇਕੀ ਦੇ ਬਾਰੇ 'ਚ ਬਹੁਤ ਸਾਰੇ ਨਾਮਵਾਰ ਕਲਾਕਾਰ ਅੱਜ ਕੱਲ ਸ਼ੋਸਲ ਮੀਡੀਆਂ ਤੇ ਛਾਏ ਪਏ ਹਨ। ਇਨ੍ਹਾਂ ਵਿੱਚੋ ਬਹੁਤ ਸਾਰੇ ਜੋ ਲੱਚਰ ਸ਼ਾਮਲ ਹਨ ਜਿੰਨਾਂ ਕਲਾਕਾਰ ਨੇ ਪੰਜਾਬ ਦੀ ਜਵਾਨੀ ਨਸ਼ਿਆਂ ਵਲ ਤੋਰ ਦਿੱਤੀ ਹੈ, ਇਨਾਂ ਲੱਚਰਾਂ ਦੇ ਗਾਏ ਗਲਤ ਗੀਤਾਂ ਨਾਲ ਪੰਜਾਬ ਦਾ ਨੌਜਵਾਨ ਆਪਣੇ ਵਿਰਸੇ ਨਾਲੋਂ ਟੁੱਟਦਾ ਨਜ਼ਰ ਆ ਰਿਹਾ ਹੈ, ਕਿਤੇ ਬੰਬਾਂ ਦੀ ਗੱਲਾਂ ਕਿਤੇ ਗੰਨਾਂ ਦੀ ਗੱਲ ਤੇ ਹੋਰ ਜਿਵੇਂ ਸਰਾਬ, ਚਿੱਟਾ ਤੇ ਭੰਗ ਆਦਿ
ਸ਼ਾਮਲ ਹਨ। ਜਿੱਥੇ ਇਹ ਵਿਕਾਊ ਤੇ ਮਰੀ ਜ਼ਮੀਰ ਵਾਲੇ ਲੋਕ ਪੰਜਾਬੀ ਮਾਂ ਬੋਲੀ ਦਾ ਘਾਣ ਕਰ ਰਹੇ ਆ, ਉੁੱਥੇ ਕੁਝ ਕੁ ਸਿਆਣੇ ਤੇ ਸੂਝਵਾਨ ਕਲਾਕਾਰ ਪੰਜਾਬੀ ਮਾਂ ਬੋਲੀ ਨੂੰ ਆਪਣੀ ਮਾਂ ਸਮਝਦੇ ਹੋਏ ਤੇ ਆਪਣੇ ਸੱਭਿਆਚਾਰ ਤੇ ਵਿਰਸੇ ਦੀ ਸੇਵਾ ਕਰ ਰਹੇ ਹਨ, ਇਨ੍ਹਾਂ ਕਲਾਕਾਰਾ ਵਿੱਚੋ ਇਕ ਕਲਾਕਾਰ ਹੈ , ਸਤਿੰਦਰ ਸਰਤਾਜ਼, ਜਿਸ ਦਾ ਹੁਣੇ ਹੁਣੇ ਇਕ ਨਵਾਂ ਗੀਤ ਰਿਲੀਜ਼ ਹੋਇਆ ਹੈ, ਗੁਰਮੁਖੀ ਦਾ ਬੇਟਾ, ਜੋ ਕੇ ਸਾਡੇ ਆਉਣ ਵਾਲੇ ਬੱਚਿਆਂ ਲਈ ਬਹੁਤ ਵਧੀਆਂ ਤੇ ਢੁਕਵਾਂ ਸੁਨੇਹਾ ਸਾਬਤ ਹੋਵੇਗਾ। ਜਿੱਥੇ ਹਰ ਸਮੇਂ ਕੋਈ ਚੰਗਾ ਕਾਰਜ ਕਰ ਰਿਹਾ ਹੈ ਤਾਂ ਉੁਸ ਦੀ ਪ੍ਰਸੰਸਾ ਕਰਨੀ ਜ਼ਰੂਰੀ ਬਣਦੀ ਹੈ ਤਾਂ ਕੇ ਅੱਗੇ ਵਾਸਤੇ ਇਹੋ ਜਿਹੇ ਜਵਾਨੀ ਨੂੰ ਸੇਧ ਦੇਣ ਵਾਲੇ ਗੀਤ ਲੈ ਕੇ ਦਰਸ਼ਕਾਂ ਦੀ ਕੁਚਿਹਰੀ ਵਿੱਚ ਸ਼ਾਮਲ ਹੁੰਦਾ ਰਹੇ, ਸਾਡੇ ਸਮਾਜ ਨੂੰ ਵਧੀਆਂ ਤੇ ਸੱਚਿਆਰਾਂ ਸੁਨੇਹਾ ਮਿਲਦਾ ਰਹੇ। ਜਿਸ ਵਿੱਚ ਪਾਣੀਆਂ ਦੀ ਗੱਲ ਹੋਵੇ ਪੰਜਾਂ ਦਰਿਆਵਾ ਦੀ ਗੱਲ ਹੋਵੇ, ਸਾਡੇ ਗੁਰੂਆਂ ਦੀ ਬਣਾਈ, ਗੁਰਮੁਖੀ ਲਿੱਪੀ ,ਦੀ ਗੱਲ ਹੋਵੇ ਇਸ ਤਰਾਂ ਦੇ ਸੁਨੇਹੇ ਮਿਲਦੇ ਰਹਿਣਗੇ ਤਾਂ ਸਾਡੀ ਪੰਜਾਬ ਦੀ ਜਵਾਨੀ ਕੁਰਹੇ ਪੈਣ ਤੋਂ ਬਚੀ ਰਹੇਗੀ।
ਸੁਖਚੈਨ ਸਿੰਘ, ਠੱਠੀ ਭਾਈ, (ਯੂ.ਏ.ਈ.)
00971527632924