ਆਓ ਇਕ ਪਿੰਡ ਦੀ ਗੱਲ ਸੁਣਾਵਾਂ
ਜਿੱਥੇ ਰਹਿੰਦੇ ਸੀ ਰਾਮ ਤੇ ਸ਼ਾਮ ।
ਵੈਸੇ ਤਾਂ ਸਕੇ ਭਾਈ ਸੀ ਦੋਵੇ ਪਰ
ਰਾਮ ਭਲਾ ਸੀ ਤੇ ਐਬੀ ਸ਼ਾਮ ।
ਰਾਮ ਦਾ ਹੋਇਆ ਸੀ ਵਿਆਹ ਤਾਜਾ ,
ਅਜੇ ਕੁਆਰਾ ਸੀ ਸ਼ਾਮ ।
ਰਾਮ ਕਰਦਾ ਸੀ ਨੌਕਰੀ ਸਰਕਾਰੀ
ਤੇ ਸ਼ਾਮ ਕਰੇ ਐਸ਼ ,
ਆਪ ਕੋਈ ਕੰਮ ਨੀ ਸੀ ਕਰਦਾ
ਵੀਰ ਦਾ ਚੋਰੀ ਕਰੇ ਕੈਸ਼ ।
ਇਕ ਦਿਨ ਰਾਮ ਦੀ ਬੱਦਲੀ ਹੋ ਗਈ ,
ਨਾਲ ਵਾਲੇ ਸ਼ਹਿਰ ।
ਆਪਣਾ ਪਰਿਵਾਰ ਪਿੱਛੇ ਛੱਡ ਕੇ
ਰਾਮ ਚਲਾ ਗਿਆ ਖੈਰ ।
ਪਿੱਛੋ ਸ਼ਾਮ ਨੂੰ ਮੌਜ ਲੱਗੀ
ਨਿੱਤ ਕਰੇ ਐਸ਼ ਪਰਸੱਤੀ ,
ਭਾਬੀ ਤੇ ਵੀ ਪਾਓਣ ਲੱਗਿਆ ਡੋਰੇ
ਨੀਅਤ ਹੋ ਗਈ ਖੋਟੀ ।
ਝਾਂਸੇ ਵਿਚ ਆ ਗਈ ਨਾਰ ਬਿਗਾਨੀ ,
ਸ਼ਾਮ ਤੇ ਢੁੱਲ ਗਈ ਭਰਜਾਈ ।
ਉਧਰ ਇਕ ਦਿਨ ਰਾਮ ਤੇ ਵੀ
ਸ਼ਹਿਰ 'ਚ ਕਹਿਰ ਦੀ ਹਨੇਰੀ ਆਈ,
ਗੱਡੀ ਦਾ ਹੋ ਗਿਆ ਐਕਸੀਡੈਟ
ਉਸੇ ਥਾਂ ਜਾਨ ਗਵਾਈ ।
ਹਜੇ ਰਾਮ ਦੇ ਸਿਵੇ ਦੀ ਅੱਗ
ਹੋਈ ਨੀ ਸੀ ਠੰਡੀ,
ਦਿਉਰ ਭਰਜਾਈ ਦੋਵੇ ਰੱਲ ਕੇ
ਪਾ ਲਈ ਘਰ ਦੀ ਵੰਡੀ ।
ਸ਼ੁੱਕਰ ਮਨਵਾਏ ਮੇਰਾ ਮਰ ਗਿਆ
ਘਰ ਵਾਲਾ ਸ਼ਾਮ ਦੀ ਭਰਜਾਈ,
ਵੀਰ ਦਾ ਘਰ ਪੱਟ ਗਿਆ ਨਸ਼ੇ 'ਚ
ਅੰਨਾ ਹੋ ਗਿਆ ਸੀ ਕਸਾਈ ।
ਇਕ ਦਿਨ ਪਿੰਡ ਦੀ ਨੈਣ ਆ ਕੇ,
ਸ਼ਾਮ ਲਈ ਰਿਸ਼ਤਾ ਲੈ ਆਈ ।
ਨਾ-ਨਾ ਕਰਦੇ ਸ਼ਾਮ ਨੇ ਭਾਬੀ ਦੇ ਕਹੇ
ਨੈਣ ਦੇ ਹੱਕ ਹਾਂ 'ਚ ਹਾਂ ਮਿਲਾਈ ।
ਚਾਰ ਲਾਵਾਂ ਲੈ ਵਿਆਹ ਲੈ ਆਇਆ ,
ਪਰ ਉਹਦੀ ਕਦਰ ਰਤਾਂ ਨਾ ਪਾਈ ।
ਆਪਣੀ ਘਰਵਾਲੀ ਨੂੰ ਕੁੱਟੇ ਮਾਰੇ ਤੇ ,
ਚੰਗੀ ਲੱਗੇ ਭਰਜਾਈ ।
ਇਕ ਦਿਨ ਪੇਕੇ ਵਾਪਸ ਤੁੱਰ ਗਈ ,
ਦੋਵਾਂ ਦੇ ਤੱਸੀਹਿਆਂ ਤੋਂ ਤੰਗ ਆਈ ।
ਫੇਰ ਸ਼ਾਮ ਤੇ ਭਰਜਾਈ ਰੱਲ ਕੇ
ਖੂਬ ਮੋਜ ਮਨਾਈ,
ਕੰਮ ਕਾਰ ਕਰੇ ਨਾ ਸ਼ਾਮ ਬੱਸ
ਵੀਰ ਦੀ ਪੈਨਸ਼ਨ ਜਾਵੇ ਖਾਈ ।
ਇਕ ਦਿਨ ਸ਼ਾਮ ਦੀ ਭਰਜਾਈ ਨੂੰ
ਅਟੈਕ ਆਇਆ ਉਸੇ ਥਾਂ ਮੋਈ ,
ਘਰ ਵਿਚ ਇੱਕਲੀ ਹੀ ਸੀ
ਦੁਜਾ ਨੀ ਸੀ ਕੋਈ ।
ਸ਼ਾਮ ਨੇ ਘਰ ਆ ਕੇ ਦੇਖਿਆ
ਭਰਜਾਈ ਦੀ ਲਾਸ਼ ਪਈ ,
ਸ਼ਾਮ ਨੂੰ ਲੱਗੇ ਜਿਵੇਂ ਅੱਜ ਓਹਦੀ
ਦੁਨੀਆਂ ਹੀ ਉੱਜੜ ਗਈ ।
ਸ਼ਾਮ ਨੂੰ ਖ਼ਿਆਲ ਘਰਵਾਲੀ ਦਾ ਆਇਆ ,
ਘਰ ਉਹਨੂੰ ਲੈ ਆਉਨਾ ਵਿਚਾਰ ਬਣਾਇਆ ।
ਉੱਥੇ ਵੀ ਸੀ ਮਾਤਮ ਦੀ ਹਨੇਰੀ ,
ਸਲਫਾਸ ਨਿਗਲ ਗਈ ਵਿਚਾਰੀ ।
ਪਿੰਡ ਦੀਆਂ ਬੁੜੀਆਂ ਗੱਲਾਂ ਕਰਦੀਆਂ ,
ਸੀ ਚੰਦਰੀ ਕਿਸਮਤ ਮਾੜੀ ।
ਉਹਨੀ ਪੈਰੀ ਘਰ ਪਰਤ ਆਇਆ ,
ਸ਼ਾਮ ਇੱਕਲਾ ਰਹਿ ਗਿਆ ਭਾਈ ।
ਫੁੱਟ-ਫੁੱਟ ਕੇ ਰੋਣ ਲੱਗਿਆ
ਨਾਲੇ ਡਾਢਾ ਜਾਵੇ ਪਛਤਾਈ ।
ਸ਼ਾਮ ਹੁਣ ਇੱਕੋ ਗੱਲ ਆਖੇ,
ਉਹਨੂੰ ਜੋ ਵੀ ਮਿਲੇ ਰਾਹੀ ।
ਕਦੇ ਨਾ ਕਿਸੇ ਨਾਲ ਧੋਖਾ ਕਰਿਓ ,
ਜ਼ਿੰਦਗੀ 'ਚ ਹੋਜੇ ਤਬਾਹੀ ।
ਦੋ ਬੇੜੀਆਂ 'ਚ ਨਾ ਪੈਰ ਧਰਿਓ ,
ਪਾਰ ਨਾ ਲੰਘਾਵੇ ਕੋਈ।
ਖੰਨੇ ਸ਼ਹਿਰ ਮੈਂ ਰਹਿਣ ਵਾਲਾ
ਨਾਮ ਮੇਰਾ 'ਜੱਸ' ,
ਮਾਇਫਲ ਏ ਸ਼ਾਇਰੀ ਵਿਚ
ਘੋਲਦਾ ਰਵਾਂ ਮੈਂ ਰੱਸ ।
ਦੋਗਲੀ ਨੱਸਲ ਦੇ ਕੁੱਤਿਆਂ ਤੇ
ਕਰ ਚੱਲਿਆ ਇਹ ਕਿੱਸਾ ਬਿਆਨ,
ਮੈਂ ਹੱਥ ਜੋੜ ਕਰਾ ਅਰਜੋਈ
ਸਾਰੇ ਦਿਉ ਧਿਆਨ ।
ਵਿਚ ਪਛਤਾਵੇਂ ਰੋਂਦੇ ਰਹਿੰਦੇ,
ਜੋ ਲੁੱਟਦੇ ਕਿਸੇ ਦੀ ਮੁਸਕਾਨ।
ਜੱਸ ਖੰਨੇ ਵਾਲਾ
9914926342