ਕੀ ਦਸ ਅੱਜ 'ਗੱਲ ਵਕਤ ਦੀ
ਲੱਗੇ ਹੋਏ ਬੱਲੇ ਦੇ ਸਤਕ ਦੀ
ਹਰ ਥਾਂ ਆ ਕੇ ਜ਼ੁਬਾਨ ਅਟਕਦੀ
ਚੋਰਾਂ ਨੂੰ ਪੈਂਦੇ ਏਥੇ ਮੋਰ
ਇਕ ਗੱਲ ਹਕੀਕਤ ਹੋ ਗਈ
ਬੰਦਾ ਅੰਦਰੋ ਕੁਝ ਤੇ ਬਾਹਰੋਂ ਹੋਰ
ਰਿਸ਼ਤੇਦਾਰ ਵੀ ਸਾਥ ਛੱਡਦੇ
ਬਿਪਤਾ ਪਈ ਤੋਂ ਫਿਰ ਹਾੜੇ ਕੱਢਦੇ
ਫਿਰ ਵੀ ਆਪਾਂ ਮਾੜੇ ਵੱਜਦੇ
ਪੈਦਾ ਏ ਜਿਵੇਂ ਹਵਾ ਦਾ ਸੋਰ
ਇਕ ਗੱਲ ਹਕੀਕਤ ਹੋ ਗਈ
ਬੰਦਾ ਅੰਦਰੋਂ ਕੁਝ ਤੇ ਬਾਹਰੋਂ ਹੋਰ
ਚੰਗਾ ਵਕਤ ਜਦ ਏ ਆ ਜਾਂਦਾ ਏ
ਹਰ ਕਿਤੇ ਬੰਦਾ 'ਛਾਹ ਜਾਂਦਾ ਏ
ਕਰਜ਼ੇ ਕੁਰਜ਼ੇ 'ਲਾਹ ਜਾਂਦਾ ਏੇ
ਪਾਸਿਆ ਵਾਲੇ 'ਵੇਖ ਹੁੰਦੇ ਬੋਰ
ਇਕ ਗੱਲ ਹਕੀਕਤ ਹੋ ਗਈ
ਬੰਦਾ ਅੰਦਰੋਂ ਕੁਝ 'ਤੇ ਬਾਹਰੋਂ ਹੋਰ
ਕਾਲੀ ਬੋਲੀ ਜਦ ਹਨੇਰੀ ਆਉੁਂਦੀ
ਦਰੱਖਤ ਜੜ੍ਹਾਂ ਤੋਂ ਹਿਲਾਉਂਦੀ
ਟਹਿਣਿਆ ਦੇ ਪਟਾਕੇ ਪਾਉਂਦੀ
ਸੁਖਚੈਨ ਕਰਕੇ ਦੇਖੀ ਗੌਰ
ਇਕ ਗੱਲ ਹਕੀਕਤ ਹੋ ਗਈ
ਬੰਦਾ ਅੰਦਰੋ ਕੁਝ ਤੇ ਬਾਹਰੋ ਹੋਰ
ਸੁਖਚੈਨ ਸਿੰਘ
00971527632924
ਸਾਡੇ ਦਿਲਾਂ 'ਚ ਹਮੇਸ਼ਾ ਜਿਉਂਦੀ ਰਹੇਗੀ ਕਲਪਨਾ ਚਾਵਲਾ
NEXT STORY