ਅਸੀਂ ਭਾਰਤੀ ਹੀ ਹਾਂ ਜਿਨ੍ਹਾਂ ਨੇ ਰੱਬ ਦਾ ਸੰਕਲਪ ਖੜਾ ਕੀਤਾ ਸੀ ਅਤੇ ਫਿਰ ਸਾਡਾ ਮਿਥਿਹਾਸ ਹੀ ਹੈ ਜਿਸ 'ਚ ਸ਼ਿਵ, ਰਾਮਾਂ, ਕ੍ਰਿਸ਼ਨਾ,ਪ੍ਰਹਮਾਂ, ਵਿਸ਼ਨੂ ਅਤੇ ਮਹੇਸ ਆਏ ਹਨ ਅਤੇ ਅਸੀਂ ਹੀ ਰਾਵਣ ਅਤੇ ਹਨੂਮਾਨ ਦੀਆਂ ਗਲਾਂ ਕੀਤੀਆਂ ਹਨ। ਅਸੀਂ ਇਕ ਰਬ ਉਹ ਮਨੀ ਬੈਠੇ ਹਾਂ ਜਿਹੜਾ ਆਸਮਾਨਾਂ ਵਿਚ ਰਹਿੰਦਾ ਹੈ ਅਤੇ ਇਹ ਦੇਵ, ਦੇਵੀਆਂ ਵੀ ਅਸੀਂ ਹੀ ਸਥਾਪਿਤ ਕਰਕੇ ਇਸ ਧਰਤੀ ਉਤੇ ਪਾਠ ਪੂਜਾ ਕਰਨ ਅਤੇ ਪ੍ਰਾਰਥਨਾ ਕਰਨ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਹੈ। ਅਸੀਂ ਹੀ ਆਖਿਆ ਹੈ ਕਿ ਰਬ ਅਗੇ ਅਗਰ ਦਿਲੋਂ ਪ੍ਰਾਰਥਨਾ ਕੀਤੀ ਜਾਵੇ ਤਾਂ ਰੱਬ ਪਰਵਾਨ ਕਰਦਾ ਹੈ ਅਤੇ ਜਦ ਅਸੀਂ ਰਬ ਪਾਸ ਗਲਤ ਕਿਸਮ ਦੀਆਂ ਪ੍ਰਾਰਥਨਾਵਾਂ ਕਰਦੇ ਹਾਂ ਤਾਂ ਰਬ ਪਰਵਾਨ ਨਹੀਂ ਕਰਦਾ। ਇਹ ਆਦਮੀ ਰਬ ਪਾਸ ਪ੍ਰਾਰਥਨਾ ਕਰਦਾ ਹੈ, ਪਰ ਹਰ ਵਾਰ ਕੋਈ ਨੇਕ ਕੰਮ ਵਿਚ ਕਾਮਯਾਬੀ ਲਈ ਪ੍ਰਾਰਥਨਾ ਨਹੀਂ ਕਰ ਰਿਹਾ ਹੁੰਦਾ। ਇਹ ਆਦਮੀ ਪਾਪ ਅਤੇ ਦੁਰਾਚਾਰ ਵਾਲੀਆਂ ਖਾਹਿਸ਼ਾਂ ਵੀ ਰੱਖਦਾ ਹੈ ਅਤੇ ਇਹ ਵਿਸ਼ਵਾਸ ਕਰੀ ਬੈਠਾ ਹੈ ਕਿ ਰੱਬ ਪਾਸ ਜੈਸੀ ਵੀ ਪ੍ਰਾਰਥਨਾ ਕੀਤੀ ਜਾਵੇ ਰੱਬ ਮਨ ਲੈਂਦਾ ਹੈ ਅਤੇ ਜਦ ਇਹ ਆਦਮੀ ਦੀਆਂ ਪਾਪ ਅਤੇ ਦੁਰਾਚਾਰ ਵਾਲੀਆਂ ਮੰਗਾ ਰੱਬ ਪਰਵਾਨ ਨਹੀਂ ਕਰਦਾ ਤਾਂ ਇਹ ਆਦਮੀ ਰੱਬ ਨਾਲ ਵੀ ਨਰਾਜ਼ ਹੋ ਜਾਂਦਾ ਹੈ ਅਤੇ ਅੱਜ ਬਹੁਤ ਸਾਰੇ ਲੋਕਾਂ ਨੇ ਰੱਬ ਵਿਚ ਵਿਸ਼ਵਾਸ ਕਰਨਾ ਹੀ ਬੰਦ ਕਰ ਦਿੱਤਾ ਹੈ।
ਹੀ ਬੰਦ ਕ
ਦਲੀਪ ਸਿੰਘਵਾਸਨ, ਐਡਵੋਕੇਟਰ ਦਤਾ ਹੈ।