ਸਾਡੇ ਇਤਿਹਾਸ ਵਿਚ ਬਹੁਤ ਸਾਰੇ ਰਿਸ਼ੀਆਂ, ਮੁੰਨੀਆਂ, ਸੰਤਾਂ, ਮਹਾਤਮਾਂ ਅਤੇ ਭਗਤਾਂ ਦੇ ਜੀਵਨ ਬਾਰੇ ਜਾਣਕਾਰੀ ਮਿਲਦੀ ਹੈ ਜਿਹਨਾਂ ਨੇ ਪ੍ਰਮਾਤਮਾਂ ਨੂੰ ਪ੍ਰਾਪਤ ਕਰਨ ਲਈ ਅਥਾਹ ਮਿਹਨਤ ਜਾਂ ਭਗਤੀ ਕੀਤੀ। ਕਹਿੰਦੇ ਨੇ ਕਿ ਕਈ ਮਹਾਤਮਾਂ ਨੇ ਤਾਂ ਇੰਨੀ ਭਗਤੀ ਕੀਤੀ ਕਿ ਉਹ ਪ੍ਰਮਾਤਮਾ ਨਾਲ ਇਕ ਮਿਕ ਹੀ ਹੋ ਗਏ।
ਅਜਿਹੀ ਹੀ ਇਕ ਮਹਾਤਮਾ ਦੀ ਕਹਾਣੀ ਹੈ ਕਿ ਉਸਨੇ ਪ੍ਰਮਾਤਮਾ ਨੂੰ ਪਾਉਣ ਲਈ ਘੋਰ ਤਪੱਸਿਆ ਕੀਤੀ ਅਤੇ ਜਦੋਂ ਉਸ ਨੂੰ ਪ੍ਰਮਾਤਮਾ ਦਾ ਗਿਆਨ ਹੋ ਗਿਆ ਤਾਂ ਉਸਨੂੰ ਪ੍ਰਮਾਤਮਾ ਦੇ ਹਰ ਜੀਵ ਵਿਚ ਪ੍ਰਮਾਤਮਾ ਹੀ ਨਜ਼ਰ ਆਉਂਦਾ ਸੀ। ਇਕ ਵਾਰ ਜਦੋਂ ਉਸ ਭਗਤ ਰੋਟੀ ਖਾਣ ਲਈ ਥਾਲ ਵਿਚ ਰੱਖੀ ਤੇ ਆਪ ਪਾਣੀ ਲੈਣ ਗਿਆ ਤਾਂ ਇਕ ਕੁੱਤਾ ਆਇਆ ਅਤੇ ਥਾਲ ਵਿਚੋਂ ਰੋਟੀ ਲੈ ਕੇ ਚੱਲ ਪਿਆ। ਭਗਤ ਜੀ ਨੇ ਉਸਨੂੰ ਦੇਖ ਲਿਆ ਅਤੇ ਉਹ ਰਸੋਈ ਵਿਚੋਂ ਘਿਓ ਦਾ ਡੱਬਾ ਲੈ, ਕੁੱਤੇ ਦੇ ਪਿੱਛੇ ਦੌੜਨ ਲੱਗੇ ਅਤੇ ਉੱਚੀ-ਉੱਚੀ ਕਹਿਣ ਲੱਗੇ, ''ਪ੍ਰਭੂ ਜੀ! ਰੁਕੋ, ਇਹ ਰੋਟੀ ਚੌਪੜੀ ਹੋਈ ਨਹੀਂ, ਮੈਂ ਘਿਓ ਲੈ ਕੇ ਆ ਰਿਹਾ ਹਾਂ।'' ਇੰਨਾ ਪ੍ਰੇਮ ਸੀ ਉਸ ਪ੍ਰਮਾਤਮਾ ਦਾ ਆਪਣੇ ਪ੍ਰਭੂ ਨਾਲ ਕਿ ਉਸਨੂੰ ਕੁਤੇ ਵਿਚ ਵੀ ਰੱਬ ਹੀ ਨਜ਼ਰ ਆ ਰਿਹਾ ਸੀ।
ਬਹਾਦਰ ਸਿੰਘ ਗੋਸਲ
ਮਕਾਨ ਨੰ:3098, ਸੈਕਟਰ-37-ਡੀ
ਚੰਡੀਗੜ੍ਹ ਮੋ:9876452223