ਅਸੀਂ ਜੱਦ ਅੱਜ ਦੇ ਭਾਰਤ ਉਤੇ ਨਜ਼ਰਮਾਰਦੇ ਹਾਂ ਅਤੇ ਉਨ੍ਹਾਂ ਲੋਕਾਂ ਨਾਲ ਗੱਲਾਂ ਕਰਦੇ ਹਾਂ ਜਿਹੜੇ 1947 ਦੇ ਵਕਤਾਂ ਵਿਚ ਵੀ ਹੋਸ਼ ਸੰਭਾਲੀ ਬੈਠੇ ਸਨ ਤਾਂ ਐਸਾ ਲੱਗਦਾ ਹੈ ਕਿ ਇਹ ਭਾਰਤ ਉਸੇ ਚਾਲੇ ਚਲਦਾ ਆ ਰਿਹਾ ਹੈ ਜਿਸ ਚਾਲੇ ਚਲਦਾ ਅੰਗਰੇਜ਼ ਸਾਮਰਾਜੀਏ ਛੱਡਕੇ ਗਏ ਸਨ।ਆਬਾਦੀ ਵਧੀ ਹੈ ਜਿਸ ਨਾਲ ਸਕੂਲ, ਕਾਲਜ, ਸਿਖਲਾਈ ਕੇਂਦਰ, ਹਸਪਤਾਲ, ਯੂਨੀਵਰਸਟੀਆਂ, ਕੁਝ ਮਹਿਕਮੇ ਸਥਾਪਿਤ ਕੀਤੇ ਗਏ ਹਨ ਅਤੇ ਇਸੇ ਤਰ੍ਹਾਂ ਕੁਝ ਉਦਯੋਗ ਅਤੇ ਵਿਉਪਾਰਿਕ ਕੰਪਨੀਆਂ ਵੀ ਹੋਂਦ ਵਿਚ ਆਈਆਂ ਹਨ, ਇਹ ਅੱਜ ਆਬਾਦੀ ਕਰਕੇ ਜਾਂ ਵਿਗਿਆਨ ਅਤੇ ਤਕਨਾਲੌਜੀ ਦੇ ਖੇਤਰਾਂ ਵਿਚ ਦੁਨੀਆਂ ਭਰ ਵਿਚ ਹੋਈ ਪ੍ਰਗਤੀ ਵਰਗਾ ਹੀ ਹੈ ਅਤੇ ਬਹੁਤਾ ਕੁਝ ਨਹੀਂ ਕੀਤਾ ਜਾ ਸਕਿਆ ਜਿਤਨਾ ਕੀਤਾ ਜਾ ਸਕਦਾ ਸੀ। ਇਸ ਮੁਲਕ ਵਿਚ ਅੰਗਰੇਜ਼ਾਂ ਦੇ ਵਕਤਾ ਵਿਚ ਵੀ ਅਨਪੜ੍ਹਤਾ ਸੀ, ਬਹੁਤੇ ਲੋਕਾਂ ਪਾਸ ਵਾਜਬ ਜਿਹੀ ਸਿਖਲਾਈ, ਵਾਜਬ ਜਿਹਾ ਰੁਜ਼ਗਾਰ, ਵਾਜਰਬ ਜਿਹੀਆਮਦਲ ਨਹੀਂ ਸੀ ਅਤੇ ਉਹੀ ਸਿਲਸਿਲਾ ਅੱਜ ਵੀ ਚਲਦਾ ਆ ਰਿਹਾ ਹੈ ਜਦਕਿ ਇਹ ਮੁਲਕ ਤਰੱਕੀ ਵੀ ਕਰ ਰਿਹਾ ਹੈ ਅਤੇ ਅੱਜ ਅਨਾਜ ਅਤੇ ਉਦਯੋਗਿਕ ਇਕਾਈਆਂ ਉਹ ਸਾਰਾ ਕੁਝਾਂ ਲੈਕੇਮਾਰਕੀਟੀ ਵਿਚ ਹਾਜ਼ਰ ਹਨ, ਪਰ ਜਿਸ ਨਾਲ ਇਸ ਮੁਲਕ ਦੀ ਗੁਰਬਤ ਅਤੇ ਪਛੜਾਪਣ ਦੂਰ ਕੀਤਾ ਜਾ ਕਸਦਾ ਸੀ। ਪਰ ਅੱਜ ਵੀ ਆਰਥਿਕ ਵੰਡ ਉਹੀ ਹੈ ਜਿਹੜੀ ਅੰਗਰੇਜ਼ ਸਥਾਪਿਤ ਕਰ ਗਏ ਸਨ ਅਤੇ ਇਸ ਕਰਕੇ ਅੱਜ ਵੀ ਲੋਕਾਂ ਦੀਆਂ ਉਹੀ ਪੰਜ ਮੁੱਢਲੀਆਂ ਸਮੱਸਿਆਵਾਂ ਕਾਇਮ ਹਨ ਅਤੇ ਹਾਲਾਂ ਵੀ ਬਹੁਤੇ ਲੋਕਾਂ ਦੀ ਸਿਹਤ ਠੀਕ-ਠਾਕ ਨਹੀਂ ਹੈ ਅਤੇ ਅੱਜ ਵੀ ਬਹੁਤੇ ਲੋਕਾਂ ਪਾਸ ਵਾਜਬ ਵਿੱਦਿਆ, ਵਾਜਬ ਸਿਖਲਾਈ, ਵਾਜਬ ਰੁਜ਼ਗਾਰ ਅਤੇ ਵਾਜਬ ਆਮਦਨ ਨਹੀਂ ਹੈ। ਅੱਜ ਵੀ ਇਹ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਲੋਕਾਂ ਪਾਸ ਸਰਕਾਰੀ ਤਾਕਤ ਹੈ ਅਤੇ ਇਸ ਖੇਤਰ ਵਿਚ ਜਿਹੜਾ ਕੋਈ ਵੀ ਤੈਨਾਤ ਹੈ ਉਸਦੀ ਹਾਲਤ ਆਮ ਆਦਮੀ ਨਾਲੋਂ ਬਿਹਤਰ ਹੈ। ਅੱਜ ਵੀ ਸਰਕਾਰੀ ਮੁਲਾਜ਼ਮਾਂ ਦੀ ਹਾਲਤ ਆਮ ਆਦਮੀ ਨਾਲੋਂ ਬਿਹਤਰ ਹੈ ਅਤੇ ਜਿਹੜੇ ਵੋਟਾ ਰਾਹੀ ਚੁਣੇ ਜਾਂਦੇ ਹਨ ਉਹ ਵੀ ਲੋਕਾਂ ਦੀ ਸੇਵਾ ਕਰਨ ਲਈ ਨਹੀਂ ਸਗੋਂ ਲੋਕਾਂ ਉਤੇ ਹਕੂਮਤ ਕਰਨ ਲਈ ਹੀ ਆ ਰਹੇ ਹਨ।
ਇਹ ਸਾਰਾ ਕੁਝ ਦੇਖ ਕੇ ਕਈ ਵਾਰ ਐਸਾ ਮਹਿਸੂਸ ਹੁੰਦਾ ਹੈ ਕਿ ਅੰਗਰੇਜ਼ ਸਾਮਰਾਜੀਏ ਸਾਨੂੰ ਆਜ਼ਾਦੀ ਦੇ ਕੇ ਨਹੀਂ ਗਏ ਸਗੋਂ ਲੱਗਦਾ ਹੈ ਇਹ ਮੁਲਕ ਰਾਜਸੀ ਲੋਕਾਂ ਪਾਸ ਲੀਜ਼ ਉਤੇ ਦੇਕੇ ਗਏ ਹਨ ਅਤੇ ਲੱਗਦਾ ਹੈ ਇਹ ਸ਼ਰਤ ਵੀ ਰੱਖਕੇ ਇਹ ਕਿਰਾਇਆ ਨਾਮਾ ਲਿੱਖਿਆ ਗਿਆ ਹੈ ਕਿ ਜਿਵੇਂ ਦਾ ਅਸੀਂ ਰਾਜ ਚਲਾ ਕੇ ਜਾ ਰਹੇ ਹਾਂ ਇਵੇਂ ਦਾ ਹੀ ਚਲਦਾ ਰੱਖਿਆ ਜਾਵੇ ਅਤੇ ਜਦ ਕਦੀ ਅਸੀਂ ਵਾਪਸ ਆਵਾਂਗੇ ਐਸਾ ਹੀ ਚਲਦਾ ਰਾਜ ਵਾਪਸ ਲਵਾਂਗੇ। ਅੱਜ ਵੀ ਉਹੀ ਪ੍ਰਸ਼ਾਸਨ ਹੈ। ਉਹੀ ਵਿਭਾਗ ਹਨ, ਉਹੀ ਵਿਭਾਗਾਂ ਦੀਆਂ ਡਿਊਟੀਆਂ ਹਨ।ਉਹੀ ਵਿਭਾਗਾਂ ਵਿਚ ਭਰਤੀ ਦਾ ਸਿਲਸਿਲਾ ਹੈ। ਉਹੀ ਕਾਨੂੰਨ ਹਨ। ਉਹੀ ਨਿਯਮਾਂਵਲੀਆਂ ਹਨ। ਉਹੀ ਪੁਲਿਸ ਹੈ ਉਹੀ ਮਿਲਟਰੀ ਹੈ ਅਤੇ ਉਹੀ ਜੁਡੀਸ਼ੀਅਰੀ ਹੈ ਅਤੇ ਅੱਜਤੱਕ ਵੀ ਮੌਤ ਦੀ ਸਜ਼ਾ ਕਾਇਮ ਹੈ। ਅਸੀਂ ਦੇਖਿਆ ਹੈ ਕਿ ਬਹੁਤ ਸਾਰੇ ਲੋਕਾਂ ਦਾ ਨਾਮ ਅੰਗਰੇਜ਼ ਅਤਵਾਦੀਆਂ ਅਤੇ ਦੇਸ਼ ਧਰੋਹੀਆਂ ਵਿਚ ਲਿੱਖ ਗਏ ਸਨ ਅਤੇ ਬਹੁਤ ਹੀ ਬਾਅਦ ਵਿਚ ਜਾ ਕੇ ਇਹ ਹਸਤੀਆਂ ਆਜ਼ਾਦੀ ਘੁਲਾਟੀਆਂ ਅਤੇ ਦੇਸ਼ ਭਗਤਾ ਵਿਚ ਆਪਣਾ ਨਾਮ ਬਦਲਵਾ ਸਕੀਆਂ ਸਨ। ਅੱਜ ਵੀ ਅਸੀਂ ਉਸ ਵਕਤ ਦੀਆਂ ਸਥਾਪਿਤ ਕੰਪਨੀਆਂ ਦਾ ਕਿਰਾਇਆ ਅੰਗਰੇਜ਼ਾਂ ਨੂੰ ਦਿੰਦੇ ਹਾਂ ਅਤੇ ਹਾਲਾਂ ਵੀ ਉਹੀ ਕੋਲਗੇਟ, ਉਹੀ ਲਕਸ, ਉਹੀ ਲਾਇਫਬੁਆਏ ਆਦਿ ਕੰਪਨੀਆਂ ਹਨ ਅਤੇ ਲੱਗਦਾ ਐ ਇਹ ਕੰਪਨੀਆਂ ਕਿਰਾਇਆ ਦਿੰਦੀਆਂ ਹਨ।
ਅੰਗਰੇਜ਼ ਇਸ ਮੁਲਕ ਉਤੇ ਆਪਣੀ ਮਰਜ਼ੀ ਨਾਲ ਰਾਜ ਕਰਦੇ ਰਹੇ ਹਨ ਅਤੇ ਕਿਤਨੇ ਹੀ ਲੋਕਾਂ ਨੂੰ ਫਾਂਸੀ ਉਤੇ ਚੜ੍ਹਾਕੇ ਗਹੇ ਹਨ। ਕਿਤਨੇ ਹੀ ਲੋਕਾਂ ਨੂੰ ਗੋਲੀਆਂ ਨਾਲ ਭੁਨਿਆ ਗਿਆ ਸੀ ਅਤੇ ਕਿਤਨੇ ਹੀ ਲੋਕਾਂ ਨੂੰ ਤੋਪਾ ਨਾਲ ਉਡਾ ਦਿੱਤਾ ਗਿਆ ਸੀ। ਕਿਤਨੇ ਹੀ ਲੋਕਾਂ ਨੂੰ ਇਥੇ ਹੀ ਉਮਰ ਕੈਦਾ ਕੀਤੀਆਂ ਗਈਆਂ ਸਨ ਅਤੇ ਕਿਤਨੇ ਹੀ ਲੋਕਾਂ ਨੂੰ ਕਾਲੇ ਪਾਣੀਆਂ ਵਿਚ ਵੀ ਭੇਜਿਆ ਗਿਆ ਸੀ। ਇਹ ਇਤਿਹਾਸ ਅੱਜ ਵੀ ਕਾਇਮ ਹੈ ਅਤੇ ਇਹ ਵੀ ਦੇਖਿਆ ਗਿਆ ਹੈ ਕਿ ਹਿੰਦੁਸਤਾਨ ਦੀ ਵੰਡ ਵੀ ਕੀਤੀ ਗਈ ਸੀ ਅਤੇ ਲੱਖਾਂ ਲੋਕਾਂ ਦਾ ਕਤਲ ਕਰਵਾ ਦਿੱਤਾ ਗਿਆ ਸੀ ਅਤੇ ਅੱਜ ਤਕ ਇਹ ਸਰਕਾਰਾਂ ਜ਼ਮੀਨ ਜਇਦਾਦ ਦਾ ਮੁਅਵਜ਼ਾ ਤਾਂ ਦੇ ਬੈਠੀਆਂ ਹਨ ਪਰ ਮਾਰੇ ਗਏ ਲੋਕਾਂ ਦੀ ਨਾ ਤਾਂ ਗਿਣਤੀ ਹੀ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਭੜਵੂ ਨੂੰ ਮੁਆਵਜ਼ਾ ਹੀ ਦਿੱਤਾ ਗਿਆ ਹੈ। ਇਹ ਵੰਡ ਅੰਗਰੇਜ਼ਾਂ ਦੇ ਰਾਜ ਵਕਤ ਹੀ ਕੀਤੀ ਗਈ ਸੀ ਅਤੇ ਸਾਰੀ ਵੰਡ ਅੰਗਰੇਜ਼ ਆਪ ਕਰਕੇ ਗਏ ਸਨ ਅਤੇ ਆਜ਼ਾਦੀ ਤੋਂ ਬਾਅਦ ਵੀ ਛੇ ਮਹੀਨੇ ਉਹੀ ਦੇਖ ਭਾਲ ਕਰਦੇ ਰਹੇ ਸਨ।ਇਸ ਲਈ ਇਸ ਮੁਲਕਦੀ ਵੰਡ ਵੀ ਇਸ ਲਈ ਕੀਤੀ ਗਈ ਲੱਗਦੀ ਹੈ ਤਾਂ ਕਿ ਦੋ ਲੀ ਜ਼ਨਾਮੇ ਲਿਖੇ ਜਾ ਸਕਣ।
ਅੱਜ ਸਤ ਦਹਾਕਿਆਂ ਦਾ ਸਮਾਂ ਲਦ ਗਿਆ ਹੈ, ਪਰਹਾਲਾਂ ਤਕ ਕੁਝ ਖਾਨਦਾਨ ਅਤੇ ਉਹ ਵੀ ਵਿਅਕਤੀ ਵਿਸ਼ੇਸ਼ਾਂ ਦਾ ਰਾਜ ਹੀ ਰਿਹਾ ਹੈ ਅਤੇ ਇਸ ਮੁਲਕ ਦੇ ਲੋਕਾਂ ਨੂੰ ਅੱਜ ਤਕ ਆਜ਼ਾਦੀ ਅਤੇ ਪਰਜਾਤੰਤਰ ਦਾ ਪਤਾ ਹੀ ਨਹੀਂ ਲੱਗਾ ਅਤੇ ਇਹੀ ਕਾਰਣ ਹੈ ਅੱਜ ਤਕ ਲੋਕੀ ਦੁਸਿਹਰੇ ਅਤੇ ਦੀਵਾਲੀ ਵਾਂਗ ਇਹ ਆਜ਼ਾਦੀ ਦਿਵਸ ਅਤੇ ਇਹ ਗਣਤੰਤਰ ਦਿਵਸ ਵਾਲੇ ਦਿਹਾੜੇ ਕੋਈ ਮਿਠਾਈਆਂ ਨਹੀਂ ਵੰਡਦੇ ਅਤੇ ਨਾ ਹੀ ਕੋਈ ਕਾਰਡ ਹੀ ਛੱਪਦੇ ਹਨ ਅਤੇ ਇਹ ਆਜ਼ਾਦੀ ਅਤੇ ਇਹ ਗਣਤੰਤਰ ਦਿਹਾੜੇ ਸਰਕਾਰ ਹੀ ਮਨਾਈ ਜਾਂਦੀ ਹੈ ਅਤੇ ਲੋਕਾਂ ਦੀ ਸ਼ਮੂਲੀਅਤ ਨਹੀਂ ਕੀਤੀ ਜਾਂਦੀ।
ਇਹ ਮੁਲਕ ਕੁਦਰਤੀ ਵਸੀਲਿਆਂ ਦਾ ਭੰਡਾਰ ਹੈ। ਪਹਾੜ, ਦਰਿਆ, ਖਣਿਜ ਪਦਾਰਥ, ਵਧੀਆਂ ਜਲਵਾਯੂ, ਜੰਗਲ, ਕੋਲਾ, ਤੇਲ, ਗੈਸ ਅਤੇ ਪੈਟ੍ਰੋਲਿਅਮ ਵਰਗੀਆਂ ਵਸਤਾ ਬਹੁਤ ਹਨ ਪਰ ਹਾਲਾਂ ਵੀ ਅਸੀਂ ਉਗਤੀ ਨਾਲ ਪ੍ਰਗਤੀ ਨਹੀਂ ਕਰ ਪਾਏ ਜਿਤਨੀ ਨਾਲ ਕਰ ਸਕਦੇ ਸਾਂ ਅਤੇ ਹਾਲਾਂ ਵੀ ਸਾਡੀਆਂ ਪਹਿਲੀਆਂ ਪੰਜ ਸਮੱਸਿਆਵਾਂ ਜੈਸਾ ਕਿ ਸਿਹਤ, ਵਿੱਦਿਆ, ਸਿਖਲਾਈ, ਰੁਜ਼ਗਾਰ ਅਤੇ ਘੱਟ ਆਮਦਨ ਵੀਆਂ ਸਮੱਸਿਆਵਾਂ ਬਣੀਆਂ ਪਈਆਂ ਹਨ ਅਤੇ ਸਿਰਫ ਲੋਕਾਂ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਗਿਆ ਹੈ ਅਤੇ ਹੀਲਾਂ ਵੀ ਉਮੀਦਵਾਰਾਂ ਦੀ ਨਾਮਜ਼ਦੀਗੀ ਰਾਜਸੀ ਲੋਕੀ ਆਪ ਕਰਦੇ ਹਨ ਅਤੇ ਲੋਕੀ ਤਾਂ ਇਸ ਕੀਤੀ ਚੋਣ ਉਤੇ ਹੀ ਮੋਹਰ ਲਗਾਉਣ ਉਤੇ ਮਜ਼ਬੂਰ ਹੁੰਦੇ ਹਨ ਅਤੇ ਆਜਸੀ ਆਗੂਆਂ ਨੇ ਇਹ ਮੁੱਢਲੀ ਨਾਮਜ਼ਦਗੀ ਕਿਸ ਆਧਾਰ ਉਤੇ ਕੀਤੀ ਹੁੰਦੀ ਹੈ ਇਹ ਆਧਾਰ ਅੱਜਤਕ ਲੋਕਾਂ ਪਾਸੋਂ ਲੁਕਾਏ ਜਾ ਰਹੇ ਹਨ ਅਤੇ ਕੁਲ ਮਿਲਾਕੇ ਇਹ ਸਦਨਾ ਉਤੇ ਅਸੀਂ ਬਹੁਤ ਹੀ ਵੱਡੀ ਰਕਮ ਖਰਚ ਕਰਦੇ ਆ ਰਹੇ ਹਾਂ ਅਤੇ ਇਹ ਵਿਅਕਤੀ ਵਿਸ਼ੇਸ਼ ਹੀ ਆਪਣਾ ਨਾਮ ਲਿੱਖਵਾ ਰਹੇ ਹਨ, ਚਮਕਾ ਰਹੇ ਹਨ ਅਤੇ ਬਾਕੀ ਸਦਨ ਕੀ ਕਰਦੀ ਹੈ ਅਤੇ ਬਾਕੀ ਕਿਸੇ ਦਾ ਨਾਮ ਚਮਕਦਾ ਕਿਉਂ ਨਹੀਂ ਹੈ, ਇਹ ਗਲਾਂ ਅੱਜਤਕ ਕਿਸੇ ਦੀ ਸਮਝ ਵਿਚ ਨਹੀਂ ਆਈਆਂ ਅਤੇ ਇਹ ਗੱਲ ਵੀ ਸਮਪਸ਼ਟ ਹੈ ਕਿ ਇਹ ਗੱਲਾਂ ਕਦੀ ਵੀ ਲੋਕਾਂ ਦੀ ਸਮਝ ਵਿਚ ਨਹੀਂ ਆਉਣ ਦਿੱਤੀਆਂ ਜਾਣਗੀਆਂ।
ਅੱਜ ਭਾਰਤੀ ਦੇਖ ਰਹੇ ਹਨ ਕਿ 2019 ਦੀਆਂ ਚੋਣਾ ਬਹੁਤ ਹੀ ਨਜ਼ਦੀਕ ਆ ਰਹੀਆਂ ਹਨ। ਪਰ ਹੀਲਾਂਤਕ ਰਾਜਸੀ ਖੇਤਰ ਵਿਚ ਚੁੱਪ ਜਿਹੀ ਛਾਈ ਹੋਈ ਹੈ ਅਤੇ ਇਹ ਗੱਲ ਵੀ ਸਾਫ ਦਿਖਾਈ ਦੇ ਰਹੀ ਹੈ ਕਿ ਅੱਜ ਰਾਜਸੀ ਲੋਕਾਂ ਦੀ ਸਮਝ ਵਿਚ ਇਹ ਵੀ ਆ ਗਿਆ ਲੱਗਦਾ ਹੈ ਕਿ ਹੁਣ ਕੋਈ ਝੂਠਾ ਲਆਰਾ ਅਗਰ ਲਗਾਇਆ ਵੀ ਜਾਂਦਾ ਹੈ ਤਾਂ ਇਸ ਲਾਰੇ ਦੇ ਆਧਾਰ ਉਤੇ ਲੋਕਾਂ ਦੀਆਂ ਵੋਟਾ ਨਹੀਂ ਲਿੱਤੀਆਂ ਜਾ ਸਕਣੀਆਂ ਅਤੇ ਅੱਜ ਤਾਂ ਲੋਕਾਂ ਸਾਹਮਣੇ ਅੱਜ ਵਾਲੀ ਸਰਕਾਰ ਵੀ ਹੈ ਅਤੇ ਇਹ ਕੀ ਕੀ ਲਾਰੇ ਲਗਾਕੇ ਜਿਤੀ ਸੀ ਉਹ ਵੀ ਲੋਕਾਂ ਸਾਹਮਣੇ ਹਨ ਅਤੇ ਇਸ ਲਈ ਅੱਜ ਚੁਪ ਜਿਹੀ ਛਾਈ ਹੋਈ ਹੈ। ਕੋਈ ਲਾਰਾ ਲਗਾਇਆ ਜਾਵੇ ਜਾਂ ਨਾ ਪਿਆ ਲਗਾਇਆ ਜਾਵੇ, ਇਹ ਭਾਰਤੀ ਵੋਟਾਂ ਤਾਂ ਪਾਉਣਗੇ ਹੀ ਕਿਉਂਕਿ ਭਾਹਰਤੀਆਂ ਸਾਹਮਣੇ ਕੋਈ ਬਦਲ ਵੀ ਨਹੀਂ ਹੈ। ਪਿਛਲੇ ਸੱਤ ਦਹਾਕਿਆਂ ਵਿਚ ਵੀ ਇਹ ਭਾਰਤੀ ਵੋਟਾਂ ਪਾਉਂਦੇ ਰਹੇ ਹਨ ਅਤੇ ਇਸ ਵਾਰੀ ਵੀ ਵੋਟਾਂ ਪਾਉਣਗੇ ਅਤੇ ਕੋਈ ਨਾ ਕੋਈ ਸਰਕਾਰ ਬਣ ਹੀ ਜਾਵੇਗੀ ਅਤੇ ਇਸ ਤਰ੍ਹਾਂ ਇਹ ਆਉਣ ਵਾਲੇ ਤੀਹ ਸਾਲ ਵੀ ਲੰਘ ਜਾਣਗੇ। ਤੀਹ ਸਾਲਾਂ ਦਾ ਮਤੱਲਬ ਇਹ ਹੈ ਮਿਕ ਅਗਰ ਇਹ ਮੁਲਕ ਲੀਜ਼ “ਤੁ ਆਜ਼ਾਦ ਹੋਇਆ ਹੈ ਤਾਂ ਇਹਲੀ ਦੀ ਉਮਰ 99 ਸਾਲਾਂ ਦੀ ਹੀ ਹੁੰਦੀ ਹੈ। ਹਾਂਗਕਾਂਗ ਵਰਗੇ ਇਲਾਕੇ ਵੀ ਚੀਨ ਨੇ ਵਾਪਸ ਲੈ ਲਏ ਹਨ ਅਤੇ ਇਹ ਨਾ ਹੋਵੇ ਕਿ ਅੰਗਰੇਜ਼ ਵੀ ਆਖ ਦੇਣਗੇ ਕਿ ਸੋ ਸਾਲਾਂ ਦਾ ਸਮਾਂ ਪੂਰਾ ਹੋ ਗਿਆ ਹੈ। ਅੰਗਰੇਜ਼ ਅਠਾਪ ਆਜ਼ਾਦੀ ਦੇ ਕੇ ਗਏ ਸਨ ਅਤੇ ਇਹ ਆਜ਼ਾਦੀ ਵਾਲਾ ਐਕਟ ਵੀ ਲੰਡਨ ਵਿਚ ਪਾਸ ਕੀਤਾ ਗਿਆ ਸੀ ਅਤੇ ਇਸ ਆਜ਼ਾਦੀ ਐਕਟ ਦੀਆਂ ਸਾਰੀਆਂ ਧਾਰਾਵਾਂ ਬਾਹਰ ਆ ਗਈਆਂ ਹਨ ਜਾਂ ਕੁਝ ਗੁਪਤ ਵੀ ਰੱਖਆਂ ਗਈਆਂ ਸਨ, ਇਸ ਬਾਰੇ ਸਾਨੂੰ ਹਾਲਾਂ ਤਕ ਦਸਿਆ ਨਹੀਂ ਗਿਆ ਹੈ। ਇਹ ਗੱਲ ਕਦੀ ਅਸੀਂ ਸੁਣੀ ਸੀ ਕਿ ਸੁਭਾਸ਼ ਚੰਦਰ ਵਰਗੀਆਂ ਹਸਤੀਆਂ ਨੂੰ ਵੀ ਮੁਜ਼ਰਮ ਹੀ ਮੰਨਿਆ ਗਿਆ ਸੀ ਅਤੇ ਬਹੁਤ ਬਾਅਦ ਵਿਚ ਜਾ ਕੇ ਇਹ ਆਦਮੀ ਵੀ ਆਜ਼ਾਦੀ ਘੁਟਾਲੀਆਂ ਵਿਚ ਨਾਮ ਲਿੱਖਵਾ ਸਕਿਆ ਸੀ। ਹਰ ਸਰਕਾਰ ਜਾਣ ਲੱਗਿਆ ਕੁਝ ਸ਼ਰਤਾ ਗੁਪਤ ਰੱਖ ਲੈਂਦੀ ਹੈ ਅਤੇ ਇਸ ਮੁਲਕ ਵਿਚ ਇਹ ਪ੍ਰਸ਼ਾਸਨ ਸਕਾਪਿਤੀ ਦਾ ਕੰਮ ਗਜਿਹੜਾ ਅੰਗਰੇਜ਼ ਕਰ ਗਏ ਹਨ ਇਹ ਅੱਜ ਤਕ ਸਾਡੇ ਰਾਜਿਆਂ ਅਤੇ ਮੁਗਲਾਂ ਨੇ ਸਥਾਪਿਤ ਨਹੀਂ ਸੀ ਕਰ ਸਕਿਆ ਅਤੇ ਇਸ ਲਈ ਖੋਜ ਕਰਨੀ ਬਣਦੀ ਹੈ ਕਿ ਕਿਧਰੇ ਇਹ ਮੁਲਕ ਸਾਨੂੰ ਲੀਜ ਉਤੇ ਤਾਂ ਨਹੀਂ ਸੀ ਦਿੱਤਾ ਗਿਆ।
ਦਲੀਪ ਸਿੰਘ ਵਾਸਨ, ਐਡਵੋਕੇਟ
101-ਸੀ ਵਿਕਾਸ ਕਲੋਨੀ,ਪਟਿਆਲਾ-ਪੰਜਾਬ-ਭਾਰਤ-147001
ਪੰਜਾਬੀ ਕਹਾਣੀ ਦੀ ਸਥਿਤੀ ਉਪਰ ਨਜ਼ਰਸਾਨੀ
NEXT STORY