Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 03, 2026

    10:04:53 PM

  • inflation hits note necklaces too

    ‘ਨੋਟਾਂ ਵਾਲੇ ਹਾਰਾਂ’ ’ਤੇ ਵੀ ਪਈ ਮਹਿੰਗਾਈ ਦੀ ਮਾਰ:...

  • punjab kings set gujarat titans a target

    GT vs PBKS: ਪੰਜਾਬ ਕਿੰਗਜ਼ ਨੇ ਗੁਜਰਾਤ ਨੂੰ ਦਿੱਤਾ...

  • body of punjabi found in canadian park

    ਕੈਨੇਡਾ ਦੇ ਪਾਰਕ ‘ਚ ਮਿਲੀ ਪੰਜਾਬਣ ਦੀ ਲਾਸ਼,...

  • rajasthan royals sold out

    IPL ਵਿਚਾਲੇ ਵੱਡਾ ਬਦਲਾਅ ! 156602325000 ਰੁਪਏ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri-Awaz-Suno News
  • ਪੰਜਾਬੀ ਕਹਾਣੀ ਦੀ ਸਥਿਤੀ ਉਪਰ ਨਜ਼ਰਸਾਨੀ

MERI-AWAZ-SUNO News Punjabi(ਮੇਰੀ ਆਵਾਜ਼ ਸੁਣੋ)

ਪੰਜਾਬੀ ਕਹਾਣੀ ਦੀ ਸਥਿਤੀ ਉਪਰ ਨਜ਼ਰਸਾਨੀ

  • Updated: 07 Jul, 2018 01:52 PM
Meri-Awaz-Suno
overview of the story
  • Share
    • Facebook
    • Tumblr
    • Linkedin
    • Twitter
  • Comment

ਆਧੁਨਿਕ ਕਵਿਤਾ ਦਾ ਮੁੱਢ ਕਦੋਂ ਬੱਝਾ, ਕਦੋਂ ਸ਼ੁਰੂ ਹੋਈ, ਪਹਿਲਾ ਆਧੁਨਿਕ ਕਵੀ ਕੌਣ ਹੈ, ਇਸ ਬਾਰੇ ਅਜੇ ਤਕ ਵਿਦਵਾਨ ਵੰਡੇ ਹੋਏ ਹਨ। ਕਹਾਣੀ ਬਾਰੇ ਯਕੀਨਨ ਕਿਹਾ ਜਾ ਸਕਦਾ ਹੈ ਕਿ ਇਸਦਾ ਮੁੱਢ ਪ੍ਰਗਤੀਵਾਦੀ ਅੰਦੋਲਨ ਸ਼ੁਰੂ ਹੋਣ ਸਾਰ ਬੱਝ ਗਿਆ ਸੀ।
ਪ੍ਰਗਤੀਵਾਦੀ ਲੇਖਕ ਕਾਨਫਰੰਸ ਲਖਨਊ ਤੱਕ ਉਰਦੂ ਵਿਚ ਆਧੁਨਿਕ ਕਹਾਣੀ ਦਾ ਪਹਿਲਾ ਸੰਗ੍ਰਹਿ ਕ੍ਰਿਸ਼ਨ ਚੰਦਰ ਰਚਿਤ 'ਨਜ਼ਾਰੇ' ਛੱਪ ਚੁੱਕਾ ਸੀ। ਇਸ ਤੋਂ ਫੌਰਨ ਬਾਅਦ ਸਾਅਦਤ ਹਸਨ ਮੰਟੋ ਦਾ 'ਧੂਆਂ' ਅਤੇ ਰਾਜਿੰਦਰ ਸਿੰਘ ਬੇਦੀ ਦੀ ਕਹਾਣੀ ਮਜਮੂਆ 'ਗ੍ਰਹਿਣ' ਛੱਪਿਆ। ਇਨ੍ਹਾਂ ਨਾਲ ਉਰਦੂ ਕਹਾਣੀ ਇੱਕਦਮ ਅੰਗ੍ਰੇਜ਼ੀ ਬਰਾਬਰ ਪਹੁੰਚ ਗਈ। ਉਰਦੂ ਕਹਾਣੀ ਸਾਮਰਸੈੱਟ ਮਾਮ, ਐਚ.ਜੀ. ਵੈੱਲਜ਼ ਅਤੇ ਕੈਥਰੀਨ ਮੈਨਸਫੀਲਡ ਦੇ ਹਾਣ ਦੀ ਹੋ ਗਈ। ਮੋਪਾਸਾਂ, ਚੈਖਵ, ਗੋਰਕੀ ਅਤੇ ਓ. ਹੈਨਰੀ ਦਾ ਪ੍ਰਭਾਵ ਪ੍ਰਤੱਖ ਰੂਪ ਵਿਚ ਪੈਣਾ ਸ਼ੁਰੂ ਹੋ ਗਿਆ।
ਇਸ ਪਿੱਛੋਂ ਉਰਦੂ ਕਹਾਣੀਕਾਰਾਂ ਦਾ ਵੱਡਾ ਤੇ ਲੰਮਾਂ ਕਾਫਲਾ ਚੱਲ ਪਿਆ ਜਿਸਦਾ ਕੋਈ ਹਿਸਾਬ ਨਹੀਂ, ਜਿਸਦੀ ਲਿਸਟ ਬਹੁਤ ਲੰਮੀ ਬਣਦੀ ਹੈ ਪਰ ਮੋਢੀ ਹੋਣ ਦਾ ਮਾਣ ਕ੍ਰਿਸ਼ਨ ਚੰਦਰ, ਮੰਟੋ ਅਤੇ ਰਾਜਿੰਦਰ ਸਿੰਘ ਬੇਦੀ ਨੂੰ ਜਾਂਦਾ ਹੈ।
ਇਨ੍ਹਾ ਨੇ ਸ਼ੁਰੁ ਵਿਚ ਹੀ ਬੜਾ ਉੱਚਾ ਮਿਆਰ ਕਾਇਮ ਕੀਤਾ ਜਿਸ ਤੋਂ ਅੱਗੇ ਲੰਘਣਾ ਔਖਾ ਸੀ। ਆਪਣੇ ਆਪ ਨੂੰ ਆਪਣੇ ਬੁਲੰਦ ਮਿਆਰ ਤੋਂ ਕਦੀ ਹੇਠਾਂ ਨਹੀਂ ਆਉਣ ਦਿੱਤਾ, ਕਈ ਵਾਰ ਤਾਂ ਆਪਣੇ ਬਣਾਏ ਮਿਆਰ ਤੋਂ ਉੱਚੇ ਵੀ ਗਏ। ਖਵਾਜਾ ਅਹਿਮਦ ਅੱਬਾਸ, ਇਸਮਤ ਚੁਗਤਾਈ, ਮੁਹੰਮਦ ਹਸਨ ਅਸਕਰੀ, ਅਲੀ ਅੱਬਾਸ ਹੁਸੈਨੀ, ਕੁਰਅਤਲੈਨ ਹੈਦਰ, ਸਕੀਆਂ ਭੈਣਾਂ ਖਦੀਜਾ ਮਸਤੂਰ, ਹਾਜਰਾ ਮਸਰੂਰ, ਰਾਮਲਾਲ, ਅਹਿਮਦ ਅਲੀ ਤੇ ਜੋਗਿੰਦਰ ਉਰਦੂ ਅਫਸਾਨੇ ਦੇ ਕੁੱਝ ਹੋਰ ਰੁਕਨ ਹਨ ਜਿਨ੍ਹਾਂ ਤੇ ਲਗਾਤਾਰ ਮਾਣ ਕੀਤਾ ਜਾ ਸਕਦਾ ਹੈ ਅਤੇ ਕੀਤਾ ਜਾ ਰਿਹਾ ਹੈ।
ਪੰਜਾਬੀ ਵਿਚ ਬਿਲਕੁਲ ਇਸੇ ਤਰਾਂ ਹੋਇਆ। ਇੱਥੇ ਵੀ ਤਿੰਨ ਕਹਾਣੀਕਾਰਾਂ ਨੇ ਇੱਕਠਿਆਂ ਪ੍ਰਵੇਸ਼ ਕੀਤਾ ਅਤੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਇਨ੍ਹਾਂ ਦੇ ਕਹਾਣੀ-ਸੰਗ੍ਰਹਿ ਛਪੇ ਜਿਨ੍ਹਾਂ ਨੇ ਦੁਨੀਆਂ ਵਿਚ ਲਿਖੀ ਜਾ ਰਹੀ     ਅਧੁਨਿਕ ਕਹਾਣੀ ਨੂੰ ਪੰਜਾਬੀ ਵਿਚ ਵਿਹਾਰਕ ਰੂਪ ਵਿਚ ਪ੍ਰਿਚਿਤ ਕਰਵਾਇਆ। ਪੰਜਾਬੀ ਕਹਾਣੀ, ਜਿਸਨੂੰ ਨਾਨਕ ਸਿੰਘ ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਮਾਸਟਰ ਅਭੈ ਸਿੰਘ, ਬਲਵੰਤ ਸਿੰਘ ਚਤਰਥ ਅਤੇ ਜੋਸ਼ੂਆ ਫਜ਼ਲਦੀਨ ਨਾਲੋਂ ਵਖਰਿਆਇਆ ਸੀ, ਨੂੰ ਜੋ ਹੋਰ ਵੀ ਅਗੇਰੇ, ਬਿਲਕੁਲ ਨਵੇਂ ਧਰਾਤਲ ਤੇ ਲੈਕੇ ਗਏ, ਉਹ ਸਨ ਸੁਜਾਨ ਸਿੰਘ(ਦੁਖ-ਸੁਖ) ਤੇ ਸੰਤ ਸਿੰਘ ਸੇਖੋਂ(ਸਵੇਰ ਸਾਰ)। ਇਨ੍ਹਾਂ ਦੀ ਆਮਦ ਤੇ ਵਿਦਵਾਨਾਂ ਨੇ ਮੰਨ ਲਿਆ ਕਿ ਅਧੁਨਿਕ ਹੁਨਰੀ ਕਹਾਣੀ ਦਾ ਪੰਜਾਬੀ ਵਿਚ ਆਗਮਨ ਹੋ ਚੁੱਕਾ ਹੈ। ਇਹ ਕਹਾਣੀਆਂ ਪੰਜਾਬੀ ਦੇ ਉਚਕੋਟੀ ਦੇ ਸਿਲੇਬਸਾਂ ਵਿਚ ਪੜ੍ਹਾਈਆਂ ਜਾਂਦੀਆਂ ਸਨ। ਇਸ ਪਿੱਛੋਂ ਆਧੁਨਿਕ ਕਹਾਣੀ ਲਿੱਖਣ ਵਾਲੇ ਲੇਖਕ ਭਾਰੀ ਗਿਣਤੀ ਵਿਚ ਇਸ ਪਾਸੇ ਆਏ, ਪੰਜਾਬੀ ਕਹਾਣੀ ਵਿਚ ਭਰਪੂਰਤਾ ਅਤੇ ਬਹੁਤਾਤ ਆਉਣੀ ਸ਼ੁਰੂ ਹੋ ਗਈ। ਇਨ੍ਹਾਂ ਵਿਚ ਪ੍ਰਮੁਖ ਸਨ ਸੁਰਿੰਦਰ ਸਿੰਘ ਨਰੂਲਾ, ਨੌਰੰਗ ਸਿੰਘ, ਮੋਹਨ ਸਿੰਘ, ਬੀਰ ਸਿੰਘ, ਗੁਰਮੁੱਖ ਸਿੰਘ ਮੁਸਾਫਿਰ, ਗੁਰਚਰਨ ਸਿੰਘ, ਅੰਮ੍ਰਿਤਾ ਪ੍ਰੀਤਮ, ਦੇਵਿੰਦਰ ਸਤਿਆਰਥੀ ਅਤੇ ਸੁਰਜੀਤ ਸਿੰਘ ਸੇਠੀ।
ਸੇਖੋਂ ਅਤੇ ਦੁੱਗਲ ਨੇ ਆਪਣੇ ਵਿਸ਼ਾਲ ਅਧਿਅਨ ਕਾਰਨ ਫਾਰਮ ਤੇ ਟੈਕਨੀਕ ਦੇ ਨੁਕਤੇ ਤੋਂ ਪੂਰਨ ਸਮਝ ਅਤੇ ਵਿਹਾਰਕਤਾ ਦਾ ਸਬੂਤ ਦਿੱਤਾ। ਵਿਦਵਾਨ ਇਨ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਏ। ਸੁਜਾਨ ਸਿੰਘ ਦੇ ਮਾਡਲ ਮੋਪਾਸਾਂ ਅਤੇ ਓ. ਹੈਨਰੀ ਸਨ। ਉਹ ਲੋਕਾਂ ਨਾਲ ਜੁੜਿਆ ਹੋਇਆ ਸੀ ਅਤੇ ਜੀਵਨ ਦੀਆਂ ਕਠਿਨਾਈਆਂ ਦਾ ਮੁਕਾਬਲਾ ਭੀ ਪੂਰੇ ਸਾਹਸ ਨਾਲ ਕਰ ਰਿਹਾ ਸੀ। ਉਸ ਨੇ ਇਨ੍ਹਾ ਵਾਂਗ ਯਕਦਮ ਪਲਾਟ ਦਾ ਤਿਆਗ ਨਹੀਂ ਕੀਤਾ। ਉਸ ਨੇ ਇਸ ਦੀ ਵਰਤੋਂ ਨਾਲ ਲੋਕਾਂ ਦੀ ਜਗਿਆਸਾ ਨੂੰ ਟੁੰਬਿਆ ਅਤੇ ਹਲੂਣਿਆਂ ਇਸ ਲਈ ਜਨਮਾਨਸ ਨੇ ਉਸ ਦੀਆਂ ਕਹਾਣੀਆਂ ਪੂਰੇ ਪਿਆਰ ਨਾਲ ਪੜ੍ਹਈਆਂ। ਉਹ ਆਮ ਲੋਕਾਂ ਵਿਚ ਵਧੇਰੇ ਹਰਮਨ-ਪਿਆਰਾ ਹੋਇਆ। ਸਾਰੀ ਉਮਰ ਉਸਨੇ ਪਲਾਟ ਦੀ ਲੋੜ ਮੰਨੀਂ ਹੈ, ਕਦੇ ਇਸ ਦੀ ਪਕੜ ਤੋਂ ਆਜ਼ਾਦ ਨਹੀਂ ਹੋਇਆ। ਉਸਨੇ ਦਾਅਵਾ ਕੀਤਾ ਕਿ ਉਸਨੂੰ ਗੁਰਬਖਸ਼ ਸਿੰਘ ਅਤੇ ਕਰਤਾਰ ਸਿੰਘ ਦੁੱਗਲ ਦੀ ਪੈਰਵਾਈ ਕਰਨ ਦੀ ਕੋਈ ਲੋੜ ਨਹੀਂ।
ਥੋੜ੍ਹੀ ਦੇਰ ਪਿੱਛੋਂ ਜਾ ਕੇ ਜੋ ਹਾਜ਼ਰ ਅਤੇ ਮਸ਼ਹੂਰ ਹੋਏ ਉਨ੍ਹਾ ਵਿਚ ਸਰਵੁੱਚ ਅਤੇ ਸਰਵਸ੍ਰੇਸ਼ਟ ਸਥਾਨ ਹੈ ਮਹਿੰਦਰ ਸਿੰਘ ਸਰਨਾ, ਲੋਚਨ ਬਖਸ਼ੀ, ਅਮਰ ਸਿੰਘ, ਸੰਤੋਖ ਸਿੰਘ ਧੀਰ, ਕੁਲਵੰਤ ਸਿੰਘ ਵਿਰਕ, ਹਰੀ ਸਿੰਘ ਦਿਲਬਰ, ਨਵਤੇਜ ਸਿੰਘ, ਦਲੀਪ ਕੌਰ ਟਿਵਾਣਾ, ਗੁਰਮੁਖ ਸਿੰਘ ਜੀਤ, ਦੇਵਿੰਦਰ, ਜੈਦੇਵ ਸਿੰਘ ਬਿੰਦਰਾ, ਕਰਤਾਰ ਸਿੰਘ ਸੂਰੀ ਅਤੇ ਹਰਕਿਸ਼ਨ ਸਿੰਘ। ਉਕਤ ਲੇਖਕਾਂ ਤੋਂ ਪਿੱਛੋਂ ਸ਼ਾਮਲ ਹੋਏ ਬਲਬੀਰ ਸਿੰਘ(ਜੋ ਬਾਦ ਵਿਚ ਸੁਖਬੀਰ ਦੇ ਨਾਮ ਨਾਲ ਪ੍ਰਸਿੱਧ ਹੋਇਆ), ਜਸਵੰਤ ਸਿੰਘ ਵਿਰਦੀ, ਮਹਿਰਮ ਯਾਰ, ਪ੍ਰੇਮ ਪ੍ਰਕਾਸ਼ ਖੰਨਵੀਂ, ਬੂਟਾ ਸਿੰਘ, ਬੂਟਾ ਸਿੰਘ ਸ਼ਾਦ, ਰਾਮ ਸਰੂਪ ਅਣਖੀ, ਅਮੀਆਂ ਕੁੰਵਰ, ਵਰਿਆਮ ਸੰਧੂ, ਗੁਰਦਿਆਲ ਸਿੰਘ, ਗੁਰਬਚਨ ਭੁੱਲਰ, ਅਜੀਤ ਕੌਰ, ਬਚਿੰਤ ਕੌਰ ਅਤੇ ਸੁਖਵੰਤ ਕੌਰ ਮਾਨ ਆਦਿ। ਨਾਵਲਕਾਰ ਜਸਵੰਤ ਸਿੰਘ ਕੰਵਲ ਅਤੇ ਨਾਟਕਕਾਰ ਬਲਵੰਤ ਗਾਰਗੀ ਨੇ ਭੀ ਬੜੀਆਂ ਵੱਡੀਆਂ ਅਤੇ ਵੱਖਰੀ ਵੰਨਗੀ ਦੀਆਂ ਕਹਾਣੀਆਂ ਲਿੱਖੀਆਂ ਪਰ ਲਕੀਰ ਦੇ ਫਕੀਰ ਪੰਜਾਬੀ ਆਲੋਚਕਾਂ ਨੇ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ। ਗੁਰਮੁਖ ਸਿੰਘ ਸਹਿਗਲ, ਗੁਰਬਖਸ਼ ਬਾਹਲਵੀ, ਗੁਲਵੰਤ ਫਾਰਗ, ਮਨਿੰਦਰਜੀਤ ਹੰਸਪਾਲ, ਹਰਨਾਮ ਸਿੰਘ ਨੀਰ, ਗੁਰਮੇਲ ਮਡਾਹੜ, ਜੋਗਿੰਦਰ ਨਿਰਾਲਾ, ਹਰਜਿੰਦਰ ਸਿੰਘ, ਜੀਤ ਸਿੰਘ ਸੀਤਲ, ਅਜੀਤ ਸੈਣੀ, ਤੇਜਵੰਤ ਮਾਨ, ਗੁਰਵੇਲ ਪੰਨੂ, ਰਘੁਬੀਰ ਢੰਡ ਜ਼ਿਕਰਯੋਗ ਹਾਸਲ ਹਨ।
ਜਸਵੰਤ ਸਿੰਘ ਕੰਵਲ ਨੇ ਵੀ ਤਕੜੀ ਮਾਤਰਾ ਵਿਚ ਕਹਾਣੀਆਂ ਲਿਖੀਆਂ ਜੋ ਪੂਰੇ ਪ੍ਰੇਮ ਨਾਲ ਪਾਠਕ ਜਗਤ ਨੇ ਕਬੂਲੀਆਂ ਸਤਿਕਾਰੀਆਂ ਪਰ ਆਲੋਚਕਾਂ ਨੇ ਉਹਦੇ ਨਾਵਲਾਂ ਮੁਕਾਬਲੇ ਕਹਾਣੀਆਂ ਵਲ ਧਿਆਨ ਨਹੀਂ ਦਿਤਾ। ਨਾਟਕਕਾਰ ਬਲਵੰਤ ਗਾਰਗੀ, ਹਰਚਰਨ ਸਿੰਘ, ਗੁਰਦਿਆਲ ਸਿੰਘ ਫੁੱਲ ਦੀਆਂ ਕਹਾਣੀਆਂ ਅਣਗੌਲੀਆਂ ਰਹਿ ਗਈਆਂ। ਡਾ. ਮੋਹਨ ਸਿੰਘ ਦੀਵਾਨਾ ਨੇ ਛਪਣ ਸਾਰ ਹੀ ਅਪਣਾ ਕਹਾਣੀ-ਸੰਗ੍ਰਹਿ 'ਦੇਵਿੰਦਰ ਬਤੀਸੀ' ਗਿਆਨੀ ਦੇ ਕੋਰਸ ਵਿਚ ਲਵਾ ਲਿਆ ਸੀ। ਇਸੇ ਤਰਾ ਉਸਨੇ ਅਪਣਾ ਕਾਵਿ-ਸੰਗ੍ਰਹਿ 'ਮਸਤੀ' ਗਿਆਨੀ ਕੋਰਸ ਵਿਚ ਸ਼ਾਮਲ ਕਰਵਾ ਲਿਆ। 'ਮਸਤੀ' ਦੀ ਸਿਫਤ ਵਿਚ ਸੌ ਦੇ ਕਰੀਬ ਲੇਖਕਾਂ ਪਾਸੋਂ ਪ੍ਰਸ਼ੰਸਾ ਪੱਤਰ, ਪ੍ਰਮਾਣ ਪੱਤਰ ਲਿਖਵਾਏ ਜਿਨ੍ਹਾਂ ਨੇ ਲਿਖਿਆ ਕਿ 'ਮਸਤੀ' ਇਕੋ ਇਕ ਕਾਵਿ ਪੁਸਤਕ ਹੈ ਜਿਸ ਵਰਗੀ ਅੰਗਰੇਜ਼ੀ, ਫਰੈਂਚ ਅਤੇ ਫਾਰਸੀ ਵਿਚ ਕੋਈ ਕਿਤਾਬ ਨਹੀਂ। ਕਾਰਣ? ਲੇਖਕ ਸਾਹਿਤ ਦਾ ਮਜੌਰ ਸੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦਾ ਮਾਲਕ। 
ਉਸਦੇ ਮੁਕਾਬਲੇ ਦੂਜਾ ਸਾਹਿਤਕ ਮਜੌਰ ਸੰਤ ਸਿੰਘ ਸੇਖੋਂ ਸੀ ਜਿਸ ਨੇ ਸੌਂਹ ਖਾਧੀ ਹੋਈ ਸੀ ਕਿ ਉਹ ਮੋਹਨ ਸਿੰਘ ਦੀਵਾਨਾ ਦਾ ਕਿਸੇ ਥਾਂ ਕੋਈ ਜ਼ਿਕਰ ਨਹੀਂ ਕਰੇਗਾ। ਆਖਰ ਉਸਦੇ ਸਬਰ ਦਾ ਕੜ ਟੁੱਟ ਗਿਆ ਅਤੇ ਦੁਨੀਆ ਵਿਚੋਂ ਰਵਾਨਾ ਹੋਣ ਤੋਂ ਪਹਿਲਾਂ ਇਕ ਲੇਖ ਲਿਖ ਕੇ ਧਰ ਗਿਆ ਕਿ ਦੀਵਾਨਾ ਸਾਰੀ ਉਮਰ ਗਿਆਨੀ ਬੁੱਧੀਮਾਨੀ ਪੜ੍ਹਾਂਦਾ ਰਿਹਾ ਇਸ ਲਈ ਉਸਦੀ ਆਲੋਚਨਾ ਦਾ ਪੱਧਰ ਕੇਵਲ ਤੇ ਕੇਵਲ ਗਿਆਨੀ ਦੇ ਪੱਧਰ ਦਾ ਹੈ। ਧੰਨ ਡਾ. ਮੋਹਨ ਸਿੰਘ ਦੀਵਾਨਾ ਜਿਸ ਨੇ ਸਾਰੀ ਉਮਰ ਕਿਸੇ ਵੀ ਥਾਂ ਸੰਤ ਸਿੰਘ ਸੇਖੋਂ ਦਾ ਨਾਮ ਨਹੀਂ ਆਉਣ ਦਿਤਾ।
ਦੀਵਾਨੇ ਨੂੰ ਉਕਤ ਪ੍ਰਮਾਣ-ਪੱਤਰ ਦੇਣ ਬਾਦ ਇਕ ਦਿਨ ਸੇਖੋਂ ਨੇ ਮੈਨੂੰ ਕਿਹਾ- ਇਸ ਨੂੰ ਕੋਈ ਲੇਖਕ ਮੰਨਦਾ ਈ ਨੀਂ। ਜੇ ਮੈਂ ਮੰਨ ਲੈਂਦਾ, ਸਰਿਆਂ ਨੇ ਮੰਨ ਲੈਣਾ ਸੀ। ਮੈਂ ਚੁਪ ਚਾਪ ਇਹ ਬਚਨ ਸੁਣਿਆਂ। ਦਵਿੰਦਰ ਸਤਿਆਰਥੀ ਨਾਲ ਸੇਖੋਂ ਦੇ ਕਥਨ ਦੀ ਗੱਲ ਕੀਤੀ ਤਾਂ ਉਸ ਨੇ ਕਿਹਾ- ਦੀਵਾਨੇ ਦੀ ਗੱਦੀ ਬਹੁਤ ਉਚੀ ਹੈ।
ਨਾਟਕਕਾਰ ਬਲਵੰਤ ਗਾਰਗੀ ਨੇ ਅਪਣੇ ਵਿਲੱਖਣ ਦਬੰਗ ਰੰਗ ਢੰਗ ਵਿਚ ਕਹਾਣੀਆਂ ਲਿਖੀਆਂ ਜੋ ਉਸਨੂੰ ਉਰਦੂ ਕਹਾਣੀਕਾਰਾਂ ਬਲਵੰਤ ਸਿੰਘ, ਕ੍ਰਿਸ਼ਨ ਚੰਦਰ ਨੇੜੇ ਲਿਜਾਂਦੀਆਂ ਹਨ ਪਰ ਉਸਦੀ ਨਾਟਕਕਾਰ ਵੱਜੋਂ ਪ੍ਰਸਿੱਧੀ ਹੋ ਜਾਣ ਕਾਰਨ ਕਿਸੇ ਪੰਜਾਬੀ ਵਿਦਵਾਨ ਨੇ ਏਧਰ ਧਿਆਨ ਦੇਣ ਦੀ ਲੋੜ ਨਹੀਂ ਸਮਝੀ। ਇਸੇ ਤਰਾਂ ਡਾ. ਗੁਰਦਿਆਲ ਸਿੰਘ ਫੁੱਲ, ਡਾ. ਹਰਚਰਨ ਸਿੰਘ ਅਤੇ ਪ੍ਰੋ. ਬਲਬੀਰ ਸਿੰਘ ਨਾਲ ਵਾਪਰਿਆ। ਬਲਵੰਤ ਗਾਰਗੀ ਦੀ 'ਸੌ ਮੀਲ ਦੌੜ' ਅਤੇ 'ਸ਼ਤਾਬਦੀ ਟਿਕਟ' ਵਰਗੀਆਂ ਕਹਾਣੀਆਂ ਹੋਰ ਕੋਈ ਨਹੀਂ ਲਿਖ ਸਕਿਆ। ਲੰਡਨ ਦੀ ਗਸ਼ਤੀ, ਪੈਰਿਸ ਦੀ ਕੁੜੀ, ਮਾਸਕੋ ਦੀ ਕੁੜੀ, ਵੱਖਰੀ ਕਿਸਮ ਦੀਆਂ ਕਹਾਣੀਆਂ ਹਨ। ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਕੇਵਲ ਦੋ ਹੀ ਕਹਾਣੀਕਾਰ ਹਨ- ਦੁੱਗਲ ਤੇ ਵਿਰਕ। ਮੈਨੂੰ ਕਈ ਵਾਰ ਵਿਦਿਆਰਥੀਆਂ ਨੇ ਪੁੱਛਿਆ ਹੈ- ਦੁੱਗਲ ਅਤੇ ਵਿਰਕ ਵਿਚੋਂ ਕੌਣ ਵੱਡਾ ਹੈ? ਮੇਰਾ ਜਵਾਬ ਹੁੰਦਾ ਹੈ- ਵਿਰਕ ਉਪਰ ਦੁੱਗਲ ਦਾ ਅਸਰ ਹੈ। ਵਿਸ਼ੇ ਪੱਖੋਂ ਇਨ੍ਹਾ ਦੀ ਕਹਾਣੀ ਹਿੰਦੁਸਤਾਨ ਦੀ ਸੀਮਾ ਪਾਰ ਕਰਕੇ ਲੰਡਨ, ਪੈਰਿਸ ਅਤੇ ਅਮਰੀਕਾ ਤੱਕ ਪੁੱਜੀ।
ਗਾਰਗੀ ਦੀ ਬੋਲੀ ਵਿਸ਼ੇਸ਼ ਤੇ ਵਿਲੱਖਣ ਹੈ। ਉਸ ਨੇ ਸਾਰੀ ਉਮਰ ਪੁੰਨੀ ਦੀ ਬੋਲੀ ਸੰਭਾਲ ਕੇ ਰੱਖੀ। ਮੈਟਰੋਪੋਲਿਟਨ ਸ਼ਹਿਰਾਂ ਦੇ ਪੜ੍ਹੇ ਲਿਖੇ ਲੋਕਾਂ ਵਿਚ ਰਹਿਣ ਵਾਲੇ ਲੇਖਕ ਨੇ ਲੋਕ ਬੋਲੀ ਪੱਲੇ ਬੰਨ੍ਹ ਕੇ ਰਖੀ।
ਹਿੰਦੀ ਸਾਹਿਤ ਵਿਚ ਵੀ ਕਹਾਣੀ ਲੇਖਕਾਂ ਦਾ ਪ੍ਰਵੇਸ਼ ਇਸੇ ਅਮਲ ਰਾਹੀਂ ਹੋਇਆ। ਇਸ ਭਾਸ਼ਾ ਦੀ ਕਹਾਣੀ ਵਿਧਾ ਦਾ ਪਿਤਾਮਾ ਪ੍ਰੇਮ ਚੰਦ ਹੈ ਜਿਸਦੇ ਹੁਣ ਤਕ ਚਹੁੰ ਚੱਕੀਂ ਵਾਜੇ ਵੱਜ ਰਹੇ ਹਨ। ਹਿੰਦੀ ਕਹਾਣੀ ਅਤੇ ਨਾਵਲ ਵਿਚ ਅਜੇ ਵੀ ਪਹਿਲਾ ਥਾਂ ਉਸੇ ਦਾ ਹੈ। ਸਾਹਿਤ ਦਾ ਆਧੁਨਿਕ ਦੌਰ ਸ਼ੁਰੂ ਹੋਇਆ ਹੀ ਸੀ ਕਿ ਉਸਦੀ ਮੌਤ ਹੋ ਗਈ। ਉਸ ਨੇ 'ਪੂਸ ਕੀ ਰਾਤ' ਅਤੇ 'ਕੱਫਣ' ਵਰਗੀਆਂ ਬੇਮਿਸਾਲ ਕਹਾਣੀਆਂ ਲਿਖੀਆਂ। ਆਧੁਨਿਕ ਹੁਨਰੀ ਕਹਾਣੀ ਜਿਸ ਦਾ ਹੁਣ ਜ਼ਿਕਰ ਚਲ ਰਿਹਾ ਹੈ, ਇਸ ਦੇ ਸ਼ੁਰੂ ਕਰਨ ਵਾਲਿਆਂ ਵਿਚ ਅਸੀਂ ਉਪਿੰਦਰ ਨਾਥ ਅਸ਼ਕ ਅਤੇ ਜੈਨੇਂਦਰ ਕੁਮਾਰ ਨੂੰ ਰੱਖ ਸਕਦੇ ਹਾਂ। ਥੋੜੀ ਦੇਰ ਬਾਦ ਈਲਾ ਚੰਦਰ ਜੋਸ਼ੀ ਅਤੇ ਅਗੇਯ ਆ ਗਏ। ਅੰਮ੍ਰਿਤ ਲਾਲ ਨਾਗਰ ਇਸੇ ਮੰਡਲ ਵਿਚ ਆਉਂਦਾ ਹੈ। ਫਿਰ ਯਸ਼ਪਾਲ ਆਉਂਦਾ ਹੈ। ਇਨਾ ਦੀ ਪ੍ਰਸਿਧੀ 'ਕਾਮਰੇਡ' ਅਤੇ 'ਦਾਦਾ ਕਾਮਰੇਡ' ਕਹਾਣੀਆਂ ਕਰਕੇ ਹੋਈ ਪਰ ਨਾਵਲ 'ਝੂਠਾ ਸੱਚ' ਅਤੇ 'ਮਨੁਖ ਦੇ ਰੂਪ' ਨੇ ਇਨ੍ਹਾ ਨੂੰ ਬਹੁਤ ਉਚਾ ਥਾਂ ਦਿਵਾਇਆ। ਇਨ੍ਹਾ ਨੂੰ ਪ੍ਰੇਮ ਚੰਦ ਦੀ ਪ੍ਰੰਪਰਾ ਦੇ ਦੂਜੇ ਵੱਡੇ ਸਾਹਿਤਕਾਰ ਮੰਨਿਆਂ ਜਾਂਦਾ ਹੈ। ਇਨਾ੍ਹ ਦੀਆਂ ਕਹਾਣੀਆਂ ਸ਼ਿਲਪ ਅਤੇ ਕਲਾ ਪੱਖੋਂ ਅਤੇ ਕਲਾ-ਪੂਰਣ ਨਿਭਾਅ ਪੱਖੋਂ ਦੂਜਿਆਂ ਨਾਲੋਂ ਵੱਖਰੀਆਂ ਹਨ। ਇਸ ਦਾ ਕਾਰਨ ਇਨਾ੍ਹ ਦਾ ਮੌਲਿਕ ਢੰਗ ਨਾਲ ਸੋਚਣਾ ਅਤੇ ਗ੍ਰਹਿਣ ਕਰਨਾ ਹੈ। ਇਨਾ੍ਹ ਦੇ ਦਰਜਣ ਦੇ ਕਰੀਬ ਕਹਾਣੀ ਸੰਗ੍ਰਹਿ ਛਪੇ ਹਨ।
ਹਿੰਦੀ ਕਹਾਣੀ ਦੀ ਅਗਲੀ ਪੀੜ੍ਹੀ ਵਿਚ ਜਲੰਧਰ ਦਾ ਮੋਹਨ ਰਾਕੇਸ਼ ਆਉਂਦਾ ਹੈ ਜੋ ਉਪਿੰਦਰ ਨਾਥ ਅਸ਼ਕ ਦਾ ਚੇਲਾ ਹੈ। ਫਿਰ ਰਾਜਿੰਦਰ ਯਾਦਵ, ਮਨੁ ਭੰਡਾਰੀ, ਸ਼੍ਰੀਕਾਂਤ, ਕ੍ਰਿਸ਼ਨ ਬਲਦੇਵ ਵੈਦ, ਦੂਧਨਾਥ ਆਉਂਦੇ ਹਨ। ਪਿਛੋਂ ਤਾਂ ਮੋਹਨ ਰਾਕੇਸ਼ ਦੀ ਪ੍ਰਸਿੱਧੀ ਨਾਵਲਕਾਰ ਵਜੋਂ ਹੋਈ ਪਰ ਸ਼ੁਰੂ ਵਿਚ ਕਹਾਣੀ ਨੇ ਹੀ ਉਸਦਾ ਨਾਮ ਰੋਸ਼ਨ ਕੀਤਾ। ਉਸ ਉਤੇ ਰਾਜਿੰਦਰ ਸਿੰਘ ਬੇਦੀ ਅਤੇ ਆਂਤਨ ਚੈਖਵ ਦਾ ਅਸਰ ਹੈ। ਉਸਦੀ ਖੁਦਕਸ਼ੀ, ਖੁਦਕਸ਼ੀ ਦੇ ਕਾਰਨ ਆਦਿਕ ਮੁੱਦੇ ਬਹੁਤ ਚਰਚਿਤ ਰਹੇ, ਹੁਣ ਤੱਕ ਮੌਤ ਰਹੱਸ ਬਣੀ ਹੋਈ ਹੈ। 
ਪੰਜਾਬੀ ਪੜ੍ਹਿਆਂ ਲਿਖਿਆਂ, ਆਲੋਚਕਾਂ, ਬੇ-ਆਲੋਚਕਾਂ, ਵਿਦਵਾਨਾਂ, ਗੈਰ-ਵਿਦਵਾਨਾਂ ਦਾ ਧਿਆਨ ਦਿਵਾਣ ਵਾਸਤੇ ਮੈ ਲਿਖ ਰਿਹਾ ਹਾਂ ਕਿ ਉਹ ਅੱਗੇ ਆਉਣ, ਬੜੀ ਭਾਰੀ ਗਿਣਤੀ ਵਿਚ ਨਜ਼ਰੰਦਾਜ਼ ਕੀਤੇ ਗਏ ਕਹਾਣੀਕਾਰਾਂ ਬਾਰੇ ਚਰਚਾ ਕਰਨ, ਉਨ੍ਹਾ ਦਾ ਪੱਖ ਪਾਠਕਾਂ ਅਗੇ ਰੱਖਣ, ਚੰਗੇ ਹਨ ਤਾਂ ਚੰਗੇ ਕਹਿਣ, ਮਾੜੇ ਲੱਗਣ ਤਾਂ ਮਾੜੇ ਕਹਿਣ, ਅਣਗਿਣਤ ਲੋਕਾਂ ਨੂੰ ਉਨ੍ਹਾ ਬਾਰੇ ਪਤਾ ਤਾਂ ਲੱਗੇ। ਇਹ ਅਣਗੌਲੇ ਰਹਿ ਗਏ ਤਾਂ ਪੰਜਾਬੀ ਸਾਹਿਤ ਦਾ ਇਤਿਹਾਸ ਪੂਰਾ ਨਹੀਂ ਲਿਖਿਆ ਜਾਏਗਾ।
ਆਉਣ ਵਾਲੇ ਵਕਤ ਵਿਸ਼ਵਕੋਸ਼, ਸਾਹਿਤ ਕੋਸ਼, ਹਵਾਲਾ ਪੁਸਤਕਾਂ ਤਿਆਰ ਹੋਣਗੀਆਂ ਤਾਂ ਉਨ੍ਹਾ ਦਾ ਆਧਾਰ ਕੀ ਹੋਵੇਗਾ? ਉਨ੍ਹਾ ਲਈ ਸਮੱਗਰੀ ਕਿੱਥੋਂ ਆਏਗੀ? ਹੋਰ ਉਨ੍ਹਾ ਨੂੰ ਕੌਣ ਚੇਤੇ ਕਰੇਗਾ? ਵਿਦਵਾਨਾ, ਪ੍ਰੋਫੈਸਰਾਂ, ਖੋਜਾਰਥੀਆਂ ਨੂੰ ਪਹਿਲ ਦੇ ਆਧਾਰ ਤੇ ਇਧਰ ਧਿਆਨ ਦੇਣਾ ਚਾਹੀਦਾ ਹੈ ਵਰਨਾ ਇਹ ਅਮੁੱਲ ਸਾਹਿਤਕ ਖਜ਼ਾਨਾ ਹਮੇਸ਼ ਲਈ ਲੋਪ ਹੋ ਜਾਏਗਾ। ਸੁਰਜੀਤ ਸਿੰਘ ਸੇਠੀ ਦਾ ਸਭ ਤੋਂ ਪਹਿਲਾ ਕਹਾਣੀ ਸੰਗ੍ਰਹਿ 'ਐਵੇਂ ਜਰਾ' ਛਪਕੇ ਵੀ ਹਮੇਸ਼ ਲਈ ਗੁੰਮ ਹੋ ਚੁਕਾ ਹੈ। ਕਿਸੇ ਨੂੰ ਕੀ ਦੋਸ਼, ਮੈਨੂੰ ਕਿਧਰੋਂ ਨਹੀਂ ਲੱਭ ਲੱਭਿਆ। ਮਾਸਟਰ ਅਭੈ ਸਿੰਘ, ਜੋਸ਼ੂਆ ਫਜ਼ਲਦੀਨ ਅਤੇ ਉਨ੍ਹਾ ਦੇ ਸਮਕਾਲੀਆਂ ਨੂੰ ਨਵੇਂ ਸਿਰੇ ਤੋਂ ਤਲਾਸ਼ਣ ਦੀ ਲੋੜ ਹੈ।
ਪੰਜਾਬੀ ਲੇਖਕਾਂ ਦੀ ਆਦਤ ਬਣ ਗਈ ਹੈ ਉਹ ਜਿਸਨੂੰ ਮਰਜ਼ੀ ਟੈਗੋਰ, ਲਾਰੰਸ ਅਤੇ ਮਿੱਲਰ ਕਹਿ ਦੇਣ, ਕੋਈ ਰੋਕ ਟੋਕ ਨਹੀਂ। ਚੁਟਕਲੇਬਾਜ਼ੀ ਅਤੇ ਮਿਨੀ ਕਹਾਣੀ ਦਾ ਫੈਸ਼ਨ ਦਿਨੋ ਦਿਨ ਵਧ ਰਿਹਾ ਹੈ। ਭੋਲੇ ਪਾਤਸ਼ਾਹ ਇਹ ਨਹੀਂ ਜਾਣਦੇ ਕਿ ਕਹਾਣੀ ਆਪਣੇ ਆਪ ਵਿਚ ਹੀ ਮਿਨੀ ਸਾਹਿਤਕ ਵੰਨਗੀ ਹੈ। ਇਹੋ ਕਾਰਨ ਹੈ ਕਿ ਪੰਜਾਬੀ ਵਿਚ ਕਹਾਣੀ ਲਿਖਣ ਵਾਲਿਆਂ ਦੀ ਬੇਹਿਸਾਬੀ ਭਰਮਾਰ ਹੈ। ਕਿਉਂਕਿ ਕਰਤਾਰੀ ਲੇਖਕ ਨਹੀਂ, ਨਾਂ ਚੰਗੀ ਕਹਾਣੀ ਆ ਰਹੀ ਹੈ ਨਾ ਨਾਵਲ। ਇਨਾ੍ਹ ਕਾਰਨਾ ਕਰਕੇ ਵਿਸ਼ਵ ਪੱਧਰੀ ਗੱਲ ਛੱਡੋ, ਪੰਜਾਬੀ ਕਹਾਣੀ ਉਰਦੂ, ਹਿੰਦੀ, ਬੰਗਲਾ ਤੋਂ ਬਹੁਤ ਪਿੱਛੇ ਅਤੇ ਥੱਲੇ ਚਲੀ ਗਈ ਹੈ। ਦਲੀਪ ਕੌਰ ਟਿਵਾਣਾ ਨੇ ਪੰਜਾਹ ਸਾਲ ਪਹਿਲਾਂ ਅਪਣੇ ਲੇਖ 'ਮੈਨਾ ਭਾਬੀ ਤੋਂ ਭਾਬੀ ਮੈਨਾ ਤੱਕ' ਵਿਚ ਇਨਾ੍ਹ ਘਾਟਾਂ ਦਾ ਜ਼ਿਕਰ ਕੀਤਾ ਸੀ ਜਿਸਦਾ ਕਈ ਲੇਖਕਾਂ ਨੇ ਬੁਰਾ ਮਨਾਇਆ ਸੀ। ਜਿਨ੍ਹਾ ਨੂੰ ਤਾਰੀਫ ਸੁਣਨ ਪੜ੍ਹਨ ਦੀ ਆਦਤ ਹੋਵੇ ਉਹ ਪਿਛੇ ਰਹਿ ਜਾਂਦੇ ਹਨ। ਬੁੱਕਲ ਵਿਚ ਕੌਣ ਝਾਕੇਗਾ?
ਪ੍ਰੋ. ਮੇਵਾ ਸਿੰਘ ਤੁੰਗ
(96462-47926)

  • Poetry
  • modern
  • scholar
  • ਕਵਿਤਾ
  • ਆਧੁਨਿਕ
  • ਵਿਦਵਾਨ

ਸੋਨੇ ਦੇ ਵਾਲਾਂ ਵਾਲੀ ਕੁੜੀ

NEXT STORY

Stories You May Like

  • punjab s protest on the highway
    ਪੰਜਾਬ ਦੇ ਇਸ ਹਾਈਵੇ ਉਪਰ ਧਰਨੇ 'ਤੇ ਬੈਠ ਗਏ ਕਿਸਾਨ, ਪੂਰੀ ਤਰ੍ਹਾਂ ਜਾਮ ਹੋ ਗਿਆ ਮੁੱਖ ਮਾਰਗ
  • punjabi singer is about to debut in the punjabi film industry
    ਪੰਜਾਬੀ ਫਿਲਮ ਇੰਡਸਟਰੀ ‘ਚ ਡੈਬਿਊ ਕਰਨ ਜਾ ਰਿਹੈ ਪੰਜਾਬੀ ਗਾਇਕ !
  • tragic death of young punjabi mechanic in fresno
    ਫਰਿਜ਼ਨੋ ਵਿਖੇ ਨੌਜਵਾਨ ਪੰਜਾਬੀ ਮਕੈਨਿਕ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ
  • newborn deadbaby s body found in garbage dump near punjabi bagh
    ਜਲੰਧਰ ਦੇ ਪੰਜਾਬੀ ਬਾਗ ਨੇੜੇ ਕੂੜੇ ਦੇ ਢੇਰ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼
  • law the court sunil jakhar
    ਖੁਦ ਨੂੰ ਕਾਨੂੰਨ ਤੇ ਅਦਾਲਤ ਤੋਂ ਉਪਰ ਸਮੱਝਣ ਲੱਗੇ ਕੇਜਰੀਵਾਲ: ਸੁਨੀਲ ਜਾਖੜ
  • five indian origin men charged theft in canada
    ਕੈਨੇਡਾ 'ਚ 5 ਪੰਜਾਬੀ ਨੌਜਵਾਨ ਗ੍ਰਿਫਤਾਰ, 16.5 ਕਰੋੜ ਰੁਪਏ ਦੀ ਭੰਗ ਬਰਾਮਦ
  • the amazing story of shakuntala devi
    Calculator ਨੂੰ ਮਾਤ ਦੇਣ ਵਾਲੀ ਭਾਰਤ ਦੀ ‘ਹਿਊਮਨ ਕੰਪਿਊਟਰ’! ਜਾਣੋ ਸ਼ਕੁੰਤਲਾ ਦੇਵੀ ਦੀ ਹੈਰਾਨੀਜਨਕ ਕਹਾਣੀ
  • punjabis in canada
    ਕੈਨੇਡਾ 'ਚ ਪੱਕੇ ਹੋਣ ਲਈ ਪੰਜਾਬੀ ਵੇਚ ਰਹੇ ਜ਼ਮੀਨਾਂ! ਕੌੜੀ ਸੱਚਾਈ ਆਈ ਸਾਹਮਣੇ
  • akali dal gets new strength in jalandhar cantt
    ਜਲੰਧਰ ਕੈਂਟ 'ਚ ਅਕਾਲੀ ਦਲ ਨੂੰ ਮਿਲਿਆ ਨਵਾਂ ਬਲ, 80 ਤੋਂ ਵੱਧ ਪਰਿਵਾਰ ਹੋਏ...
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • heavy rain and storm in punjab alert issued
    3,4,5,6 ਨੂੰ ਭਾਰੀ ਮੀਂਹ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
  • sai ghulam shah ji jodh mela nakodar baba muradh shah ji
    ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ ਜੋੜ ਮੇਲਾ ਸੰਪੰਨ, ਗੁਰਦਾਸ ਮਾਨ ਸਣੇ ਕਈ...
  • back to childhood pinkoo tv video
    Pinkoo TV ਨੇ ਸ਼ੇਅਰ ਕੀਤੀ 'ਬੱਚਿਆਂ ਨਾਲ ਬੱਚਾ' ਵੀਡੀਓ! ਵੇਖ ਤੁਹਾਨੂੰ ਵੀ ਯਾਦ...
  • big warning of rain thunderstorm and hailstorm in punjab
    ਪੰਜਾਬ 'ਚ 4 ਤੋਂ 6 ਮਈ ਤੱਕ ਮੀਂਹ, ਹਨ੍ਹੇਰੀ ਤੇ ਗੜੇਮਾਰੀ ਦੀ ਵੱਡੀ ਚਿਤਾਵਨੀ,...
  • justice received from consumer forum in case of missing parcel
    ਪਾਰਸਲ ਗੁੰਮ ਹੋਣ ਦੇ ਕੇਸ ’ਚ ਖ਼ਪਤਕਾਰ ਫੋਰਮ ਤੋਂ ਮਿਲਿਆ ਨਿਆਂ, DTDC ਐਕਸਪ੍ਰੈੱਸ...
  • bag stolen from businessman  s fortuner in jalandhar
    ਜਲੰਧਰ 'ਚ ਵਪਾਰੀ ਦੀ ਫਾਰਚੂਨਰ 'ਚੋਂ ਬੈਗ ਚੋਰੀ, ਲੱਖਾਂ ਦੇ ਗਹਿਣੇ ਤੇ ਨਕਦੀ ਗਾਇਬ
Trending
Ek Nazar
a person from uttarakhand won the lottery in punjab and became a millionaire

ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ 'ਚ ਨਿਕਲੀ ਲਾਟਰੀ, ਬਣਿਆ ਲਖਪਤੀ

big action by nepal government

ਨੇਪਾਲ ਸਰਕਾਰ ਦੀ ਵੱਡੀ ਕਾਰਵਾਈ, ਲਗਭਗ 1,500 'ਰਾਜਨੀਤਿਕ ਤੌਰ 'ਤੇ ਪ੍ਰੇਰਿਤ'...

journalists eu

ਪੱਤਰਕਾਰਾਂ ਵਿਰੁੱਧ ਧਮਕੀਆਂ ਅਤੇ ਦਮਨ ਦੀ ਨਿੰਦਾ ਕਰਦੀ ਹੈ EU

famous singer  s event organizer

ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਬਾਡੀਗਾਰਡ ਨੂੰ...

cervical cancer

Cervical cancer ਹਮੇਸ਼ਾ ਲਈ ਹੋਵੇਗਾ ਖ਼ਤਮ! ਇਸ ਦੇਸ਼ ਨੇ ਲੱਭ ਲਿਆ ਤਰੀਕਾ

big revelation of famous punjabi actress

ਪੰਜਾਬੀ ਅਦਾਕਾਰਾ ਨਾਲ 'ਭਰਾ' ਨੇ ਹੀ ਕੀਤੀ ਗੰਦੀ ਕਰਤੂਤ, ਸਤਾਉਣ ਲੱਗਾ ਸੀ...

canadian intelligence report

ਕੈਨੇਡਾ ਦੀ ਖੁਫੀਆ ਰਿਪੋਰਟ ’ਚ ਖਾਲਿਸਤਾਨੀ ਅਨਸਰਾਂ ਨੂੰ ਦੱਸਿਆ ਰਾਸ਼ਟਰੀ ਸੁਰੱਖਿਆ...

icons of india exhibition opens

ਲੰਡਨ ਮੈਡਮ ਤੁਸਾਦ ਮਿਊਜ਼ੀਅਮ ’ਚ ‘ਆਈਕਨਜ਼ ਆਫ਼ ਇੰਡੀਆ’ ਪ੍ਰਦਰਸ਼ਨੀ ਦੀ ਸ਼ੁਰੂਆਤ

know how much gold and silver have become cheaper in a week

ਸੋਨਾ-ਚਾਂਦੀ ਦੀਆਂ ਕੀਮਤਾਂ ਡਿੱਗੀਆਂ ਠਾਹ ! ਜਾਣੋ ਇਕ ਹਫਤੇ 'ਚ ਕਿੰਨਾ ਸਸਤਾ ਹੋਇਆ...

bus full of devotees overturns in gujarat  2 dead

ਗੁਜਰਾਤ ’ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ; 2 ਮੌਤਾਂ

heavy rain

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਨਾਲ ਗੜ੍ਹੇਮਾਰੀ ਦਾ...

shocking incident in ambedkar nagar

ਕਹਿਰ ਓ ਰੱਬਾ! ਮਾਂ ਨੇ ਆਪਣੇ ਹੱਥੀਂ 4 ਜਵਾਕਾਂ ਨੂੰ ਦਿੱਤੀ ਦਰਦਨਾਕ ਮੌਤ, ਹੈਰਾਨ...

bridge collapse in jammu

ਜੰਮੂ 'ਚ ਪੁਲ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ! ਹਾਦਸੇ ਤੋਂ ਬਾਅਦ ਰਸਤਾ ਬੰਦ,...

gajlakshmi rajyog rashifal lucky zodiac signs

ਪੈਸਾ ਹੀ ਪੈਸਾ! ਗਜਲਕਸ਼ਮੀ ਰਾਜਯੋਗ ਨਾਲ ਚਮਕੇਗੀ 5 ਰਾਸ਼ੀਆਂ ਦੀ ਕਿਸਮਤ

t20 mumbai

IPL ਦੇ ਵਿਚਾਲੇ ਧਾਕੜ ਖਿਡਾਰੀ ਦੀ ਹੋਈ ਨਵੀਂ ਟੀਮ 'ਚ ਐਂਟਰੀ!

t20 cricket

14 ਸਾਲ ਦੀ ਉਮਰ 'ਚ ਜੜੀ 'ਟ੍ਰਿਪਲ ਸੈਂਚਰੀ'! ਹੁਣ ਧਾਕੜ ਬੱਲੇਬਾਜ਼ 'ਤੇ ਲੱਗੀ...

summer vacation starts on may 11th

11 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! 50 ਦਿਨ ਬੰਦ ਰਹਿਣਗੇ ਦਿੱਲੀ ਦੇ ਸਕੂਲ

veteran actor passes away

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • lakshadweep ocean plant drinking water electricity
      ਹੁਣ ਸਮੁੰਦਰ ਦਾ ਪਾਣੀ ਪੀ ਸਕਣਗੇ ਲੋਕ ਤੇ 24 ਘੰਟੇ ਮਿਲੇਗੀ ਬਿਜਲੀ ! ਲਕਸ਼ਦੀਪ 'ਚ...
    • holi special measures no shortage money
      Holi Special : ਹੋਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਖ਼ਾਸ ਉਪਾਅ, ਕਦੇ ਨਹੀਂ...
    • little monkey punch video story
      ਜਾਣੋ ਕੀ ਹੈ ਨੰਨ੍ਹੇ ਬਾਂਦਰ ਦੀ ਅਸਲ ਕਹਾਣੀ, ਜਿਸ ਨੂੰ ਦੇਖ Animal Lovers ਦੀਆਂ...
    • social media ban in india
      ਭਾਰਤ 'ਚ ਵੀ ਬੱਚਿਆਂ ਦੇ ਸੋਸ਼ਲ ਮੀਡੀਆ ਚਲਾਉਣ 'ਤੇ ਲੱਗੇਗਾ ਬੈਨ ! ਹੁਣ ਇਸ ਸੂਬੇ...
    • rajpal yadav surrenders as delhi high court
      ਸਲਾਖਾਂ ਪਿੱਛੇ ਪਹੁੰਚਿਆ ਮਸ਼ਹੂਰ ਕਾਮੇਡੀ ਕਿੰਗ ! ਹੁਣ ਤਿਹਾੜ ਜੇਲ੍ਹ 'ਚ ਕੱਟੇਗਾ...
    • student to get 9 10 lakhs from railway
      ਪੇਪਰ ਤੋਂ ਪਹਿਲਾਂ ਲੇਟ ਹੋ ਗਈ ਟਰੇਨ, ਕੁੜੀ ਨੂੰ 9 ਲੱਖ 10 ਹਜ਼ਾਰ ਰੁਪਏ ਭਰੇਗਾ...
    • china string
      ਪੰਜਾਬ ਦੇ ਬੱਚਿਆਂ ਲਈ 'ਮੌਤ ਦੀ ਡੋਰ' ਬਣ ਚੁੱਕੀ ਹੈ ਚਾਈਨਾ ਡੋਰ, ਸਰਕਾਰਾਂ...
    • bjp s grand entry in zila parishad and block committee elections
      ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ...
    • death mother in law gold jewellery daughter daughter in law
      ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
    • 1947 hijratnama 91  pakhar ram heer
      1947 ਹਿਜਰਤਨਾਮਾ 91: ਪਾਖਰ ਰਾਮ ਹੀਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +