ਨਾ ਉਹ ਸਮਝ ਸਕੇ,
ਮੈਂ ਕੋਸ਼ਿਸ਼ ਕੀਤੀ ਸੀ।
ਉਨ੍ਹਾਂ ਦਾ ਸੀ ਜੋ ਵਰਤਾਵਾ,
ਉਹ ਮੇਰੇ ਨਾਲ ਵਧੀਕੀ ਸੀ,
ਇਹ ਉਨ੍ਹਾਂ ਲਈ ਹਾਸਾ ਹੋਵੇਗਾ,
ਮੇਰਾ ਤਾਂ ਪਿਆਰ ਹਕੀਕੀ ਸੀ,
ਮੈਂ ਆਪਣੀ ਨੀਯਤ ਨੂੰ ਕਿਉਂ ਕੋਸਾ,
ਜਦੋਂ ਉਨ੍ਹਾਂ ਦੀ ਬਦਨੀਤੀ ਸੀ,
ਬਸ ਹੁਣ ਇਹ ਹੀ ਕਹਿ ਸਕਦਾ,
ਉਨ੍ਹਾਂ ਨੇ ਨਾ ਚੰਗੀ ਕੀਤੀ ਸੀ,
ਨਾ ਉਹ ਸਮਝ ਸਕੇ,
ਮੈਂ ਕੋਸ਼ਿਸ਼ ਕੀਤੀ ਸੀ,
ਉਨ੍ਹਾਂ ਦਾ ਸੀ ਜੋ ਵਰਤਾਵਾ,
ਉਹ ਮੇਰੇ ਨਾਲ ਵਧੀਕੀ ਸੀ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000