ਮੰਨ ਕੇ ਜਿਸਨੂੰ ਪੈਰ ਦੀ ਜੁੱਤੀ ਦੀ, ਜ਼ੁਲਮ ਬੜਾ ਈ ਢਾਉਂਦੇ ਰਹੇ,
ਚਾਰ-ਦੀਵਾਰੀ ਵਿਚ ਰੱਖ ਕੇ, ਜਿਸ ਨੂੰ ਬੜਾ ਸਤਾਉਂਦੇ ਰਹੇ।
ਗੁਰੂ-ਪੀਰਾਂ ਦੀ ਜਨਣੀ ਉੱਤੇ, ਤਰਸ ਕਾਹਤੋਂ ਨਾ ਆਇਆ...।
ਮਾਂ ਦੀ ਕੁੱਖ ਤੋਂ ਜਨਮ ਲੈ ਬੰਦਾ, ਇਸ ਧਰਤੀ 'ਤੇ ਆਇਆ..।
ਸੋ ਕਿਉ ਮੰਦਾ ਆਖਿਐ, ਜਿਤੁ ਜੰਮਹਿ ਰਾਜਾਨੁ...
ਬਾਣੀ ਗੁਰੂਆਂ ਦੀ ਦੱਸਦੀ, ਇਹਦਾ ਰੁਤਬਾ ਬੜਾਂ ਮਹਾਨ...
ਤਾੜਨ ਦੀ ਅਧਿਕਾਰੀ ਆਖ ਕੇ, ਕਾਹਤੋਂ ਗਿਆਂ ਸਤਾਇਆ...
ਮਾਂ ਦੀ ਕੁੱਖ ਤੋਂ ਜਨਮ ਲੈ ਬੰਦਾ, ਇਸ ਧਰਤੀ 'ਤੇ ਆਇਆ...।
ਸਹੁਰੇ ਘਰ ਵੀ ਧੀ ਦੇ ਵਾਂਗਰ, ਆਪਣਾ ਫਰਜ ਨਿਭਾਉਂਦੀ,
ਮਾਂ, ਧੀ, ਪਤਨੀ, ਨੂੰਹ-ਸੱਸ ਦੇ, ਕਿਉਂ ਦੁਨੀਆ ਸਾਕ ਭੁਲਾਉਂਦੀ,
ਸਹੁਰੇ ਘਰ ਵਿਚ ਕਾਹਤੋਂ ਜਾਂਦੈ, ਤੇਲ ਮਿੱਟੀ ਦਾ ਪਾਇਆ...।
ਮਾਂ ਦੀ ਕੁੱਖ ਤੋਂ ਜਨਮ ਲੈ ਬੰਦਾ, ਇਸ ਧਰਤੀ 'ਤੇ ਆਇਆ..।
ਭੰਡੁ ਮੂਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ,
ਸਤੀ ਪ੍ਰਥਾ ਦੇ ਰਾਹੀਂ ਇਸਦੀ, ਕੱਢਦੇ ਰਹੇ ਕਿਉਂ ਜਾਨ,
ਮਰਦ-ਪ੍ਰਧਾਨ ਸਮਾਜ ਕਿਉਂ ਇਸਨੂੰ, ਨੀਵਾਂ ਆਖ ਬੁਲਾਇਆ...।
ਮਾਂ ਦੀ ਕੁੱਖ ਤੋਂ ਜਨਮ ਲੈ ਬੰਦਾ, ਇਸ ਧਰਤੀ 'ਤੇ ਆਇਆ...
ਪਰਸ਼ੋਤਮ ਆਖਦਾ ਦੋ ਪਹੀਏ, ਜ਼ਿੰਦਗੀ ਦੀ ਗੱਡੀ ਚੱਲੇ,
ਲੀਹ ਤੋਂ ਲਹਿ ਜਾਂਦੀ ਗੱਡੀ, ਕੋਈ ਇਕ ਰਹੇ ਨਾ ਪੱਲੇ,
ਸਰੋਏ ਦੁਨੀਆ ਨੇ ਏਸ ਗੱਡੀ ਨੂੰ, ਕਾਹਤੋਂ ਲੀਹੋ ਲਾਹਿਆ...।
ਮਾਂ ਦੀ ਕੁੱਖ ਤੋਂ ਜਨਮ ਲੈ ਬੰਦਾ, ਇਸ ਧਰਤੀ 'ਤੇ ਆਇਆ..।
ਪਰਸ਼ੋਤਮ ਲਾਲ ਸਰੋਏ
ਮੋਬਾ : 92175-44348
ਮੜੀਆਂ 'ਚ ਵੱਸਦਾ ਪਰਿਵਾਰ
NEXT STORY