ਪੰਜਾਬ ਸਿਹਾਂ ਇਹ ਨਾਲ ਤੇਰੇ ਅੱਜ ਕੀ ਹੋ ਰਿਹਾ ਏ
ਤੇਰੇ ਆਪਣਿਆਂ ਕਰਕੇ ਹੀ ਅੱਜ ਤੇਰਾ ਵਜੂਦ ਖੋ ਰਿਹਾ ਏ
ਅੰਮ੍ਰਿਤ ਵਰਗੇ ਪਾਣੀ ਤੇਰੇ ਸੁੱਕਦੇ ਜਾ ਰਹੇ ਨੇ
ਨਸ਼ਿਆਂ ਦੇ ਨਾਲ ਪੁੱਤ ਤੇਰੇ ਅੱਜ ਮੁੱਕਦੇ ਜਾ ਰਹੇ ਨੇ
ਅਫਗਾਨਾਂ ਅਬਦਾਲੀਆਂ ਤੋਂ ਤੂੰ ਲੁੱਟਿਆ ਨਾ ਗਿਆ
ਅੱਜ ਤੇਰੇ ਹੀ ਪੁੱਤ ਤੈਨੂੰ ਦੇਖ ਕਿਵੇਂ ਲੁੱਟਦੇ ਜਾ ਰਹੇ ਨੇ
ਇਕ ਉਹ ਚਿੱੱਟੇ (ਅੰਗਰੇਜ਼) ਜਿਨ੍ਹਾਂ ਦਾ ਰਿਹਾ ਸੀ ਤੂੰ ਗੁਲਾਮ
ਇਕ ਆਹ ਚਿੱਟਾ ਜੋ ਕਰਕੇ ਸ਼ਾਇਦ ਛੱਡੂ ਤੈਨੂੰ ਨਿਲਾਮ
ਉਹ ਚਿੱਟਿਆਂ (ਅੰਗਰੇਜ਼ਾਂ) ਤੋਂ ਤੇਰੇ ਸੂਰਮੇ ਸੀ ਕਰਵਾ ਗਏ ਤੈਨੂੰ ਆਜ਼ਾਦ
ਪਰ ਏਸ ਚਿੱਟੇ ਨੇ ਤੈਨੂੰ ਆਜ਼ਾਦ ਹੋਏ ਨੂੰ ਹੀ ਕਰ ਦੇਣਾ ਬਰਬਾਦ
ਤੂੰ ਬੁੱਢਾ ਹੋ ਗਿਆ ਪੰਜਾਬ ਸਿਹਾਂ ਰਿਹਾ ਨਾ ਹੁਣ ਜਵਾਨ
ਤਾ ਹੀਉਂ ਪੁੱਤ ਤੇਰੇ ਹੁਣ ਤੇਰੀ ਰੋਲਣ ਲੱਗ ਗਏ ਸ਼ਾਨ
ਉਹ ਵਕਤ ਸੀ ਚੰਗਾ ਜਦ ਤੇਰੇ ਕੋਲ ਨਲੂਏ ਵਰਗੇ ਯੋਧੇ ਸੀ
ਅੱਜ ਤੇਰੇ ਪੁੱਤ ਨਸ਼ਿਆਂ ਦੇ ਵਿਚ ਹੋਏ ਪਏ ਗਲਤਾਨ
ਇਹ ਕੈਸਾ ਕਹਿਰ ਤੇਰੇ ਤੇ ਵਰ੍ਹਿਆ
ਤੇਰੀ ਰਗ-ਰਗ ਚਿੱਟਾ ਕਿਸਨੇ ਭਰਿਆ?
ਕੌਣ ਚਾਹੁੰਦੈ ਤੂੰ ਮਰ ਮਿਟ ਜਾਵੇਂ
ਕੀਹਨੇ ਇਹ ਜ਼ੁਲਮ ਤੇਰੇ ਤੇ ਕਰਿਆ?
ਪੁੱਤ ਤੇਰੇ ਜੇ ਕਰ ਲੈਣ ਏਕਾ
ਉਜੜੇ ਨਾ ਤੇਰਾ ਸਹੁਰਾ ਪੇਕਾ
ਚਿੱਟਾ ਤਾਂ ਬੜੀ ਦੂਰ ਦੀ ਗੱਲ ਹੈ
ਦਿਖੇ ਨਾ ਕਿਤੇ ਵੀ ਦਾਰੂ ਦਾ ਠੇਕਾ
ਪਰ ਇਹ ਏਕਾ ਕਿਥੋਂ ਆਊ
ਏਕੇ ਵਿਚ ਬਲ, ਇਹ ਕੌਣ ਸਮਝਾਊ?
ਸ਼ਬਦ ਮੇਰੇ ਕੋਲ ਮੁੱਕਦੇ ਜਾਂਦੇ
ਤੇਰੇ ਹੀ ਤੈਨੂੰ ਲੁੱਟਦੇ ਜਾਂਦੇ
ਲੱਖਾਂ ਤੇਰੇ ਕੋਲ ਚੰਨ ਤਾਰੇ ਸੀ
ਇਕ-ਇਕ ਕਰ ਸਭ ਟੁੱਟਦੇ ਜਾਂਦੇ
9878517427
ਰਿੰਕੂ ਬੇਗੋਵਾਲ
ਪਿੰਡ ਬੇਗੋਵਾਲ
ਤਹਿਸੀਲ ਪਾਇਲ
ਜ਼ਿਲਾ ਲੁਧਿਆਣਾ
ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ
NEXT STORY