ਤੂੰ ਝੂਠੀਂ ਏਂ ਸਰਕਾਰੇ ਝੂਠੇ ਵਾਅਦੇ ਕਰਦੀ ਏਂ
ਕਸੂਰਵਾਰ ਆਜ਼ਾਦ ਤੂੰ ਬੇਕਸੂਰੇ ਫੜਦੀ ਏ ,
ਜਿੱਥੇ ਹੁੰਦੀ ਸੀ ਕਦੇ ਰੌਣਕ ਹੁਣ ਚੁੱਪ ਆ ਰਾਹਵਾਂ ਤੇ
ਜੋ ਬਿੰਨਾਂ ਕਸੂਰ ਤੂੰ ਮਾਰੇ ਉਹ ਵੀ ਪੁੱਤ ਸੀ ਮਾਵਾਂ ਦੇ
ਖੂਨ ਦੇ ਦਾਗ ਨਹੀਂ ਮਿਟ ਸਕਦੇ
ਤੇਰੇ ਖ਼ਾਕੀ ਬਾਣੇ ਤੋਂ ,
ਲੱਖਾਂ ਹੀ ਬੇਦੋਸ਼ੇ ਮਾਰੇ ਤੂੰ ਬਿੰਨਾਂ ਪਛਾਣੇਂ ਤੋਂ ।
ਅਵੀ ਹੈ ਤੇਰੀਆ ਮਿਣਤਾਂ ਕਰਦਾ
ਨਾ ਜ਼ਹਿਰ ਘੋਲ ਵਿਚ ਹਵਾਵਾਂ ਦੇ,
ਜੋ ਬਿਨਾਂ ਕਸੂਰ ਤੂੰ ਮਾਰੇ ਉਹ ਵੀ ਪੁੱਤ ਸੀ ਮਾਵਾਂ ਦੇ
AVI DHALIO