ਜੀਵਨ ਦੀ ਬੇੜੀ ਜਿਨ੍ਹਾਂ ਪਾਰ ਸੀ ਲੰਘਾਉਣੀ,
ਨਸ਼ੇਬਾਜ਼ ਬੇੜੀ ਦੇ ਮੱਲਾਹ ਹੋ ਗਏ..।
ਨਸ਼ਿਆਂ ਵਿਚ ਉਲਝੀ ਜੁਆਨੀ,
ਔਖੇ ਲੈਣੇ ਜ਼ਿੰਦਗੀ ਦੇ ਸਾਹ ਹੋ ਗਏ...
ਨਸ਼ਿਆਂ ਵਿਚ ਉਲਝੀ ਜੁਆਨੀ…।
ਕਿਸ ਮੋਢੇ 'ਤੇ, ਦੇਈਏ ਭਾਰ ਦੇਸ਼ ਦਾ,
ਦੋਸ਼ ਕਿਹਨੂੰ ਦੇਈਏ, ਹਾਰੀ ਰੇਸ ਦਾ,
ਦੇਸ਼ ਲਈ ਜੀਣਾ, ਗੱਲ ਭੁੱਲੀ-ਭੁਲਾਈ,
ਜਜ਼ਬੇ ਹੀ ਸੜ ਕੇ ਸੁਆਹ ਹੋ ਗਏ..।
ਨਸ਼ਿਆਂ ਵਿਚ ਉਲਝੀ ਜੁਆਨੀ………।
ਜ਼ਿੰਦਗੀ ਤੋਂ ਬੰਦੇ ਦਾ ਹੈ ਮੋਹ ਟੁੱਟਿਆ,
ਬਾਤ ਕੈਸੀ ਹੋਈ ਇਹ ਤਾਂ ਗਿਆ ਲੁੱਟਿਆ,
ਅਣਖ ਦੇ ਜੀਵਨ ਤੋਂ ਮੌਤ ਹੋਈ ਚੰਗੀ,
ਕਬਰਾਂ ਨੂੰ ਜਾਣਾ, ਸਾਫ ਰਾਹ ਹੋ ਗਏ..।
ਨਸ਼ਿਆਂ ਵਿਚ ਉਲਝੀ ਜੁਆਨੀ………।
ਸ਼ੇਰਾਂ ਵਾਲੀ ਟੋਲੀ ਤਾਂ ਹੈ ਪਿੱਛੇ ਰਹਿ ਗਈ,
ਦੁਨੀਆ ਦੇ ਉੱਤੇ ਤਾਂ ਮੰਡੀਰ ਰਹਿ ਗਈ,
ਪਰਸ਼ੋਤਮ ਸਰੋਏ ਆਖੇ ਘੁੰਮਦੀਆਂ ਲਾਸ਼ਾਂ,
ਜ਼ਿੰਦਗੀ, ਸਾਹ ਕਿਧਰੇ ਹਵਾ ਹੋ ਗਏ..।
ਨਸ਼ਿਆਂ ਵਿਚ ਉਲਝੀ ਜੁਆਨੀ………।
ਧਾਲੀਵਾਲ ਦੇਖੋ ਕੈਸਾ ਗੇੜ ਚੱਲਿਆ,
ਨਸ਼ੇਬਾਜ਼ਾਂ ਨਾਲ ਨਸ਼ੇਬਾਜ਼ ਰਲਿਆ,
ਜ਼ਿੰਦਗੀ ਦੇ ਜੀਣ ਦਾ ਸੁਆਦ ਮੁੱਕਿਆ,
ਕਿਉਂਕਿ ਨਸ਼ੇ ਮੌਤ ਦੀ ਦਵਾ ਹੋ ਗਏ..।
ਨਸ਼ਿਆਂ ਵਿਚ ਉਲਝੀ ਜੁਆਨੀ………।
ਪਰਸ਼ੋਤਮ ਲਾਲ ਸਰੋਏ,
ਮੋਬਾ: 91-92175-44348