ਭਭੁਆ— ਬਿਹਾਰ ਕਾਂਗਰਸ ਦੇ ਪ੍ਰਧਾਨ ਕੌਕਬ ਕਾਦਰੀ ਨੇ ਭਭੁਆ 'ਚ 2 ਰਹੀਆਂ ਉੱਪ ਚੋਣਾਂ 'ਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਭੁਆ 'ਚ 137 ਈ.ਵੀ.ਐੱਮ. ਖਰਾਬ ਹਨ। ਇਸ ਦੇ ਪ੍ਰਤੀ ਜ਼ਿਲਾ ਪ੍ਰਸ਼ਾਸਨ ਅਣਦੇਖੀ ਕਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਭੁਆ 'ਚ ਮੁੜ ਵੋਟਿੰਗ ਦੀ ਮੰਗ ਕੀਤੀ ਹੈ।
ਕੌਕਬ ਕਾਦਰੀ ਨੇ ਕਿਹਾ ਕਿ ਉਹ ਇਸ ਅਣਦੇਖੀ ਨੂੰ ਲੈ ਕੇ ਚੋਣ ਕਮਿਸ਼ਨ 'ਚ ਸ਼ਿਕਾਇਤ ਕਰਨ ਜਾ ਰਹੇ ਹਨ। ਕੌਕਬ ਕਾਦਰੀ ਦਾ ਕਹਿਣਾ ਹੈ ਕਿ ਈ.ਵੀ.ਐੱਮ. ਮਸ਼ੀਨ ਦੀ ਖਰਾਬੀ ਨੂੰ ਲੈ ਕੇ ਡੀ.ਐੱਮ. ਰਾਜੇਸ਼ਵਰ ਪ੍ਰਸਾਦ ਸਿੰਘ ਨਾਲ ਗੱਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਡੀ.ਐੱਮ. ਨੇ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਇਸ ਖਰਾਬੀ ਨੂੰ ਠੀਕ ਕਰਵਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਪ੍ਰਧਾਨ ਕੌਕਬ ਕਾਦਰੀ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਅਜਿਹੀਆਂ ਮਸ਼ੀਨਾਂ ਭੇਜੀਆਂ ਗਈਆਂ, ਜੋ ਖਰਾਬ ਹਨ।
ਡੀ.ਐੱਮ. ਨੇ ਦਿੱਤੀ ਸਫ਼ਾਈ
ਉੱਥੇ ਹੀ ਦੂਜੇ ਪਾਸੇ ਡੀ.ਐੱਮ. ਦਾ ਕਹਿਣਾ ਹੈ ਕਿ ਇਹ ਕੋਈ ਵੱਡਾ ਮੁੱਦਾ ਨਹੀਂ ਹੈ। ਜੋ ਮਸ਼ੀਨ ਖਰਾਬ ਹੋ ਰਹੀ ਹੈ, ਉਨ੍ਹਾਂ ਨੂੰ ਤੁਰੰਤ ਠੀਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ 21 ਈ.ਵੀ.ਐੱਮ. ਮਸ਼ੀਨ ਖਰਾਬ ਹਨ। ਈ.ਵੀ.ਐੱਮ. ਐਕਸਪਰਟ ਦੀ ਕਮੀ ਕਾਰਨ ਇਹ ਪਰੇਸ਼ਾਨੀ ਆ ਰਹੀ ਹੈ।
ਮਨੁੱਖੀ ਅਧਿਕਾਰ ਕਮਿਸ਼ਨ ਨੇ ਸੀ.ਬੀ.ਆਈ. 'ਤੇ ਲਗਾਇਆ 15 ਲੱਖ ਦਾ ਜੁਰਮਾਨਾ
NEXT STORY