ਨਾਰਾਇਣਪੁਰ (ਭਾਸ਼ਾ) - ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲੇ ਵਿਚ ਬੁੱਧਵਾਰ ਨੂੰ 7 ਔਰਤਾਂ ਸਮੇਤ 29 ਨਕਸਲੀਆਂ ਨੇ ਸੁਰੱਖਿਆ ਫੋਰਸ ਸਾਹਮਣੇ ਆਤਮਸਮਰਪਣ ਕਰ ਦਿੱਤਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਆਤਮਸਮਰਪਣ ਕਰਨ ਵਾਲੇ ਨਕਸਲੀਆਂ ਵਿਚ ਜਨਤਾਨਾ ਸਰਕਾਰ ਦੇ ਪ੍ਰਧਾਨ ਅਤੇ ਨਕਸਲੀਆਂ ਦੇ ਮੈਡੀਸਨ ਵਿੰਗ ਦੇ ਮੁਖੀ ਬੁੱਧਰਾਮ ਵੱਡਾ (39) ਵੀ ਸ਼ਾਮਲ ਹਨ।
ਨਾਰਾਇਣਪੁਰ ਜ਼ਿਲੇ ਦੇ ਪੁਲਸ ਸੁਪਰਡੈਂਟ ਪ੍ਰਭਾਤ ਕੁਮਾਰ ਨੇ ਦੱਸਿਆ ਕਿ ਨਕਸਲੀਆਂ ਵੱਲੋਂ ਆਤਮਸਮਰਪਣ ਦਾ ਸਭ ਤੋਂ ਵੱਡਾ ਕਾਰਨ ਜ਼ਿਲੇ ਵਿਚ ਕੀਤੇ ਜਾ ਰਹੇ ਵਿਕਾਸ ਕਾਰਜ ਹਨ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਨਕਸਲੀਆਂ ਨੂੰ ਖੇਤਰ ’ਚ ਤੇਜ਼ੀ ਨਾਲ ਬਣ ਰਹੀਆਂ ਸੜਕਾਂ ਅਤੇ ਪਿੰਡਾਂ ਤੱਕ ਪਹੁੰਚਦੀਆਂ ਵੱਖ-ਵੱਖ ਸਹੂਲਤਾਂ ਨੇ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਉਨ੍ਹਾਂ ਦਾ ਨਕਸਲੀ ਸੰਗਠਨ ਦੇ ਵਿਚਾਰਾਂ ਤੋਂ ਮੋਹ ਭੰਗ ਹੋ ਰਿਹਾ ਹੈ।
Fact Check: ਮੇਰਠ 'ਚ ਝਗੜੇ ਦੇ ਮਾਮਲੇ 'ਚ ਨਹੀਂ ਹੈ ਕੋਈ ਫ਼ਿਰਕੂ ਐਂਗਲ, ਵੀਡੀਓ ਝੂਠੇ ਦਾਅਵੇ ਨਾਲ ਸ਼ੇਅਰ
NEXT STORY