ਨਵੀਂ ਦਿੱਲੀ- ਪੋਕਸੋ ਐਕਟ ਦੇ 10 ਸਾਲ ਪੂਰੇ ਹੋਣ ’ਤੇ ਜੋ ਸਥਿਤੀ ਸਾਹਮਣੇ ਆਈ ਹੈ, ਉਹ ਚਿੰਤਾਜਨਕ ਹੈ। ਦਰਅਸਲ ਬੱਚਿਆਂ ਨਾਲ ਯੌਨ ਸ਼ੋਸ਼ਣ ਦੇ ਕੇਸਾਂ ’ਚ 290 ਫ਼ੀਸਦੀ ਦਾ ਵਾਧਾ ਹੋਇਆ ਹੈ। ਇਨ੍ਹਾਂ ’ਚੋਂ 64 ਫ਼ੀਸਦੀ ਅਜੇ ਵੀ ਨਿਆਂ ਦੀ ਉਡੀਕ ’ਚ ਹਨ। ਪ੍ਰੋਟੈਕਸ਼ਨ ਆਫ਼ ਚਿਲਡਰਨ ਫਾਰਮ’ ਨਾਂ ਤੋਂ ਜਾਰੀ ਰਿਪੋਰਟ ਮੁਤਾਬਕ 2017 ਤੋਂ ਹੁਣ ਤੱਕ ਬੱਚਿਆਂ ਖਿਲਾਫ਼ ਯੌਨ ਸ਼ੋਸ਼ਣ ਦੇ 1,26,767 ਮਾਮਲੇ ਦਰਜ ਹੋਏ ਹਨ, ਜਿਨ੍ਹਾਂ ’ਚ 1,25,560 ਯਾਨੀ ਕਿ 99 ਫ਼ੀਸਦੀ ਘਟਨਾਵਾਂ ’ਚ ਪੀੜਤ ਮਾਸੂਮ ਬੱਚੀਆਂ ਹਨ।
ਮਾਹਰਾਂ ਮੁਤਾਬਕ ਵਧਦੇ ਅੰਕੜੇ ਲੋਕਾਂ ’ਚ ਕਾਨੂੰਨੀ ਸਬੰਧੀ ਜਾਗਰੂਕਤਾ ਦੇ ਸੰਕੇਤ ਵੀ ਹਨ ਪਰ ਇਹ ਵੀ ਸੱਚ ਹੈ ਕਿ ਘਟਨਾਵਾਂ ’ਚ ਕਮੀ ਨਹੀਂ ਆਈ ਹੈ। ਅਜੇ ਵੀ ਕਈ ਮਾਮਲੇ ਅਜਿਹੇ ਹਨ, ਜੋ ਦਰਜ ਨਹੀਂ ਹੁੰਦੇ ਜਾਂ ਪੁਲਸ ਸਟੇਸ਼ਨ ਤੱਕ ਨਹੀਂ ਪਹੁੰਚੇ। ਓਧਰ ਚਾਈਲਡ ਕੇਅਰ ਸਰਵਿਸੇਜ਼ ਦੇ ਵਿਪੁਲ ਯਸ਼ ਦੱਸਦੇ ਹਨ ਕਿ ਹਰ ਸਾਲ ਲੱਖਾਂ ਬੱਚੇ ਯੌਨ ਸ਼ੋਸ਼ਣ ਦਾ ਸਾਹਮਣਾ ਕਰ ਰਹੇ ਹਨ। ਇਕ ਅਧਿਐਨ ’ਚ ਖ਼ੁਲਾਸਾ ਹੋਇਆ ਹੈ ਕਿ ਸਭ ਤੋਂ ਵੱਧ ਮਾੜਾ ਵਤੀਰਾ ਅਜਿਹੇ ਵਿਅਕਤੀ ਦੇ ਹੱਥੋਂ ਹੁੰਦਾ ਹੈ, ਜਿਸ ਨੂੰ ਬੱਚਾ ਘਰ, ਸਕੂਲ ਜਾਂ ਆਲੇ-ਦੁਆਲੇ ਨੇੜਿਓਂ ਜਾਣਦਾ ਹੋਵੇ।
ਕੀ ਹੈ ਪੋਕਸੋ ਐਕਟ
ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ 2012
ਸਾਲ 2007 ’ਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਨੇ ਬਾਲ ਸੋਧ ਅਧਿਐਨ ਰਿਪੋਰਟ ਜਾਰੀ ਕੀਤੀ ਸੀ। ਇਸ ’ਚ ਬੱਚਿਆਂ ਨੂੰ ਯੌਨ ਸ਼ੋਸ਼ਣ ਤੋਂ ਬਚਾਉਣ ਲਈ ਇਕ ਸਖ਼ਤ ਕਾਨੂੰਨ ਲਾਗੂ ਕਰਨ ਦੀ ਸਿਫਾਰਿਸ਼ ਕੀਤੀ ਗਈ। ਇਸ ਤੋਂ ਬਾਅਦ ਐਕਟ ਲਾਗੂ ਹੋਇਆ ਸੀ।
ED ਦੀ ਰਿਪੋਰਟ ਅਨੁਸਾਰ, ਦੇਸ਼ ਦੇ 51 ਸੰਸਦ ਮੈਂਬਰਾਂ ਅਤੇ 71 ਵਿਧਾਇਕਾਂ ਖ਼ਿਲਾਫ਼ ਦਰਜ ਹਨ ਮਾਮਲੇ
NEXT STORY