ਕੋਲਕਾਤਾ-ਮਕਰ ਸੰਕ੍ਰਾਂਤੀ ’ਤੇ ਪਵਿੱਤਰ ਇਸ਼ਨਾਨ ਲਈ ਗੰਗਾਸਾਗਰ ਜਾਣ ਵਾਲੇ ਉੱਤਰ ਪ੍ਰਦੇਸ਼ ਦੇ 3 ਸਾਧੂਆਂ ਨਾਲ ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲੇ ’ਚ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ। ਪੁਲਸ ਨੇ ਕਿਸੇ ਤਰ੍ਹਾਂ ਭੀੜ ਤੋਂ ਛੁਡਵਾ ਕੇ ਤਿੰਨਾਂ ਸਾਧੂਆਂ ਦੀ ਜਾਨ ਬਚਾਈ। ਇਹ ਘਟਨਾ ਵੀਰਵਾਰ ਦੇਰ ਸ਼ਾਮ ਵਾਪਰੀ।
ਇਸ ਘਟਨਾ ਤੋਂ ਬਾਅਦ ਪੱਛਮੀ ਬੰਗਾਲ ਵਿਚ ਸਿਆਸਤ ਇਕ ਵਾਰ ਫਿਰ ਗਰਮਾ ਗਈ ਹੈ। ਭਾਜਪਾ ਦੇ ਸੰਸਦ ਮੈਂਬਰ ਜਯੋਤਿਰਮਏ ਸਿੰਘ ਮਹਤੋ ਨੇ ਤਿੰਨਾਂ ਸਾਧੂਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਸਨਮਾਨ ਕੀਤਾ ਹੈ। ਹੁਣ ਇਹ ਮਾਮਲਾ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਘਟਨਾ ਤੋਂ ਬਾਅਦ ਪ੍ਰਦੇਸ਼ ਭਾਜਪਾ ਪ੍ਰਧਾਨ ਸੁਕਾਂਤ ਮਜੂਮਦਾਰ ਅਤੇ ਬੰਗਾਲ ਦੇ ਸਹਿ ਇੰਚਾਰਜ ਅਮਿਤ ਮਾਲਵੀਆ ਨੇ ਕਿਹਾ ਕਿ ਮਮਤਾ ਬੈਨਰਜੀ ਦੇ ਰਾਜ ’ਚ ਹਿੰਦੂ ਸੁਰੱਖਿਅਤ ਨਹੀਂ ਹਨ ਅਤੇ ਬੰਗਾਲ ’ਚ ਹਿੰਦੀ ਹੋਣਾ ਅਪਰਾਧ ਬਣ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੰਗਾਲ ’ਚ ਭ੍ਰਿਸ਼ਟਾਚਾਰ ਤੇ ਬਦਅਮਨੀ ਸਿਖਰਾਂ ’ਤੇ : ਅਨੁਰਾਗ ਠਾਕੁਰ
NEXT STORY