ਨਵੀਂ ਦਿੱਲੀ-3 ਤਲਾਕ ਨਾਲ ਸਬੰਧਤ ਬਿੱਲ ਰਾਜ ਸਭਾ ਵਿਚ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਸਹਿਮਤੀ ਨਾ ਬਣਨ ਕਾਰਨ ਇਹ ਸਰਦ ਰੁੱਤ ਸੈਸ਼ਨ ਤੱਕ ਲਈ ਟਲ ਗਿਆ ਹੈ। ਸਰਕਾਰ ਇਸ ਬਿੱਲ ਨੂੰ ਸੰਸਦ ਦੇ ਮਾਨਸੂਨ ਸੈਸ਼ਨ ਵਿਚ ਅੱਜ ਆਖਰੀ ਦਿਨ ਪਾਸ ਕਰਵਾਉਣਾ ਚਾਹੁੰਦੀ ਸੀ ਅਤੇ ਇਸ ਦੇ ਲਈ ਉਸ ਨੇ ਬਿੱਲ ਵਿਚ ਕੁਝ ਸੋਧਾਂ ਵੀ ਕੀਤੀਆਂ ਸਨ ਪਰ ਉਹ ਇਸ 'ਤੇ ਸਹਿਮਤੀ ਬਣਾਉਣ ਵਿਚ ਅਸਫਲ ਰਹੀ।
ਬਿੱਲ ਰਾਜ ਸਭਾ ਦੀ ਅੱਜ ਦੀ ਕਾਰਜ ਸੂਚੀ ਵਿਚ ਸ਼ਾਮਲ ਸੀ ਪਰ ਸਭਾਪਤੀ ਐੱਮ. ਵੈਂਕਈਆ ਨਾਇਡੂ ਨੇ ਸਦਨ ਵਿਚ ਗੈਰ-ਸਰਕਾਰੀ ਕੰਮਕਾਜ ਦੌਰਾਨ ਮੈਂਬਰਾਂ ਨੂੰ ਸੂਚਿਤ ਕੀਤਾ ਕਿ ਸਹਿਮਤੀ ਨਾ ਬਣ ਸਕਣ ਕਾਰਨ ਬਿੱਲ ਨੂੰ ਅੱਜ ਚਰਚਾ ਲਈ ਪੇਸ਼ ਨਹੀਂ ਕੀਤਾ ਜਾਵੇਗਾ।
ਗੂੰਗੀਆਂ-ਬੋਲ਼ੀਆਂ ਮੁਟਿਆਰਾਂ ਨਾਲ ਜਬਰ-ਜ਼ਨਾਹ, ਦੇ ਦੋਸ਼ 'ਚ ਹੋਸਟਲ ਸੰਚਾਲਕ ਗ੍ਰਿਫਤਾਰ
NEXT STORY