ਗੁਰੂਗ੍ਰਾਮ (ਭਾਸ਼ਾ)- ਸੋਹਾਨਾ ਸ਼ਹਿਰ ਕੋਲ ਇਕ ਪਿੰਡ 'ਚ ਬੁੱਧਵਾਰ ਤੜਕੇ 5 ਨੌਜਵਾਨਾਂ ਨੇ 16 ਸਾਲਾ ਕੁੜੀ ਨੂੰ ਅਗਵਾ ਕਰ ਕੇ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਰੇ ਦੋਸ਼ੀ ਫਰਾਰ ਹਨ ਅਤੇ ਸੋਹਾਨਾ ਸਿਟੀ ਪੁਲਸ ਥਾਣੇ 'ਚ ਇਕ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੁੜੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਦਾ ਇਲਾਜ ਜਾਰੀ ਹੈ। ਸ਼ਿਕਾਇਤਕਰਤਾ ਅਨੁਸਾਰ, ਘਟਨਾ ਦੇ ਸਮੇਂ ਕੁੜੀ ਦੇ ਮਾਤਾ-ਪਿਤਾ ਘਰ ਨਹੀਂ ਸਨ। ਸ਼ਿਕਾਇਤਕਰਤਾ ਜੋ ਪੀੜਤਾ ਦਾ ਚਾਚਾ ਵੀ ਹੈ ਨੇ ਕਿਹਾ ਕਿ ਬੁੱਧਵਾਰ ਤੜਕੇ ਕਰੀਬ 4 ਵਜੇ ਉਹ ਆਪਣੇ ਭਰਾ ਘਰ ਪਹੁੰਚਿਆ ਤਾਂ ਕੁੜੀ ਘਰ ਨਹੀਂ ਸੀ। ਬਾਅਦ 'ਚ ਚਾਚਾ ਨੇ ਪੀੜਤਾ ਦੇ ਘਰ ਦੇ ਸਾਹਮਣੇ ਵਾਲੇ ਘਰ ਤੋਂ 5 ਨੌਜਵਾਨਾਂ ਨੂੰ ਨਿਕਲਦੇ ਦੇਖਿਆ। ਉਨ੍ਹਾਂ ਕਿਹਾ,''ਕਾਫ਼ੀ ਤਲਾਸ਼ ਕਰਨ ਤੋਂ ਬਾਅਦ ਵੀ ਜਦੋਂ ਕੋਈ ਸੁਰਾਗ ਨਹੀਂ ਮਿਲਿਆ ਤਾਂ ਮੈਂ ਘਰ ਪਰਤਿਆ ਅਤੇ ਦੇਖਿਆ ਕਿ ਮੇਰੇ ਭਰਾ ਦੇ ਘਰ ਦੇ ਸਾਹਮਣੇ ਵਾਲੇ ਘਰ ਦਾ ਦਰਵਾਜ਼ਾ ਖੁੱਲ੍ਹਿਆ ਸੀ ਅਤੇ ਕੁਝ ਮੁੰਡੇ ਦੌੜਦੇ ਹੋਏ ਬਾਹਰ ਆ ਰਹੇ ਸਨ।''
ਇਹ ਵੀ ਪੜ੍ਹੋ : ਹਾਈ ਕੋਰਟ ਦਾ ਫ਼ੈਸਲਾ : ਭਾਵੇਂ ਪਾਰਟਨਰ ਦਾ ਧਰਮ ਵੱਖ ਕਿਉਂ ਨਾ ਹੋਵੇ, ਲਿਵ-ਇਨ ’ਚ ਰਹਿਣ ਦਾ ਅਧਿਕਾਰ
ਸ਼ਿਕਾਇਤਕਰਤਾ ਨੇ ਕਿਹਾ,''ਉਸੇ ਸਮੇਂ ਮੇਰੇ ਭਰਾ ਦੀ ਧੀ ਵੀ ਰੋਂਦੇ ਹੋਏ ਉਸ ਘਰੋਂ ਬਾਹਰ ਆਈ। ਮੇਰੀ ਭਤੀਜੀ ਨੇ ਮੈਨੂੰ ਦੱਸਿਆ ਕਿ 5 ਨੌਜਵਾਨ ਉਸ ਨੂੰ ਜ਼ਬਰਨ ਉਸ ਦੇ ਘਰ ਦੇ ਸਾਹਮਣੇ ਵਾਲੇ ਘਰ ਲੈ ਗਏ ਅਤੇ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ।'' ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ। ਪੁਲਸ ਨੇ ਕਿਹਾ ਕਿ ਕੁੜੀ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਸ ਦੀ ਹਾਲਤ ਅਜੇ ਵੀ ਗੰਭੀਰ ਹੈ। ਪੁਲਸ ਨੇ ਕਿਹਾ ਕਿ ਬੁੱਧਵਾਰ ਨੂੰ ਸੋਹਾਨਾ ਸਿਟੀ ਪੁਲਸ ਥਾਣੇ 'ਚ ਭਾਰਤੀ ਦੰਡਾਵਲੀ ਦੀ ਧਾਰਾ 363 (ਅਗਵਾ) ਅਤੇ ਜਿਨਸੀ ਅਪਰਾਧਾਂ ਤੋਂ ਬਾਲ ਸੁਰੱਖਿਆ (ਪੋਕਸੋ) ਐਕਟ ਦੀ ਧਾਰਾ 6 ਦੇ ਅਧੀਨ ਤਿੰਨ ਨਾਮਜ਼ਦ ਦੋਸ਼ੀਆਂ ਸਮੇਤ 5 ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ। ਪੁਲਸ ਡਿਪਟੀ ਕਮਿਸ਼ਨਰ ਸਿਧਾਂਤ ਜੈਨ ਨੇ ਕਿਹਾ,''ਐੱਫ.ਆਈ.ਆਰ. ਦਰਜ ਕਰ ਲਈ ਹੈ। ਜਾਂਚ ਕੀਤੀ ਜਾ ਰਹੀ ਹੈ। ਦੋਸ਼ ਅਜੇ ਸਾਬਿਤ ਨਹੀਂ ਹੋਏ ਹਨ ਅਤੇ ਅਸੀਂ ਤੱਥਾਂ ਦੀ ਜਾਂਚ ਕਰ ਰਹੇ ਹਾਂ। ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਿੰਗਾਈ ਨੂੰ ਲੈ ਕੇ ਵੱਡਾ ਕਦਮ! ਮੋਬਾਈਲ ਵੈਨ ਰਾਹੀਂ ਲੋਕਾਂ ਨੂੰ ਸਸਤੇ ਭਾਅ 'ਤੇ ਪਿਆਜ਼ ਅਤੇ ਦਾਲਾਂ
NEXT STORY