ਨਵੀਂ ਦਿੱਲੀ- ਅੱਜ ਦੇ ਡਿਜੀਟਲ ਭਾਰਤ 'ਚ ਆਧਾਰ ਕਾਰਡ ਸਿਰਫ ਇਕ ਪਛਾਣ ਪੱਤਰ ਨਹੀਂ ਸਗੋਂ ਇਕ ਡਿਜੀਟਲ ਚਾਬੀ ਬਣ ਚੁੱਕਾ ਹੈ, ਜੋ ਤੁਹਾਡੀਆਂ ਸਰਕਾਰੀ ਅਤੇ ਨਿੱਜੀ ਸੇਵਾਵਾਂ ਤਕ ਪਹੁੰਚ ਨੂੰ ਆਸਾਨ ਬਣਾਉਂਦਾ ਹੈ ਪਰ ਜੇਕਰ ਤੁਸੀਂ ਅਜੇ ਤਕ ਕੁਝ ਦਸਤਾਵੇਜ਼ਾਂ ਅਤੇ ਸੇਵਾਵਾਂ ਨਾਲ ਲਿੰਕ ਨਹੀਂ ਕੀਤਾ ਤਾਂ ਤੁਹਾਡੇ ਕਈ ਜ਼ਰੂਰੀ ਕੰਮਾਂ 'ਚ ਰੁਕਾਵਟ ਪੈ ਸਕਦੀ ਹੈ।
ਸਰਕਾਰ ਅਤੇ UIDAI ਨੇ ਆਧਾਰ ਨਾਲ ਲਿੰਕਿੰਗ ਦੀ ਪ੍ਰਕਿਰਿਆ ਨੂੰ ਪਹਿਲਾਂ ਨਾਲੋਂ ਆਸਾਨ ਬਣਾ ਦਿੱਤਾ ਹੈ, ਜਿਸ ਨਾਲ ਤੁਸੀਂ ਕੁਝ ਮਿੰਟਾਂ 'ਚ ਹੀ ਇਸ ਜ਼ਰੂਰੀ ਕੰਮ ਨੂੰ ਪੂਰਾ ਕਰ ਸਕਦੇ ਹੋ। ਆਓ ਜਾਣਦੇ ਹਾਂ ਉਹ ਤਿੰਨ ਅਹਿਮ ਚੀਜ਼ਾਂ, ਜਿਨ੍ਹਾਂ ਨਾਲ ਆਧਾਰ ਨੂੰ ਤੁਰੰਤ ਲਿੰਕ ਕਰਨਾ ਬੇਹੱਦ ਜ਼ਰੂਰੀ ਹੈ, ਨਹੀਂ ਤਾਂ ਨੁਕਸਾਨ ਝੱਲਣਾ ਪੈ ਸਕਦਾ ਹੈ।
1. ਪੈਨ ਕਾਰਡ ਨਾਲ ਆਧਾਰ ਲਿੰਕਿੰਗ- ਇਨਕਮ ਟੈਕਸ ਨਾਲ ਜੁੜੇ ਕੰਮ ਹੋਣਗੇ ਬੰਦ!
ਜੇਕਰ ਤੁਹਾਡਾ ਪੈਨ ਕਾਰਡ ਆਧਾਰ ਨਾਲ ਲਿੰਕ ਨਹੀਂ ਹੈ ਤਾਂ ਇਨਕਮ ਟੈਕਸ ਵਿਭਾਗ ਤੁਹਾਡੇ ਪੈਨ ਨੂੰ ਅਯੋਗ ਕਰ ਸਕਦਾ ਹੈ। ਇਸ ਨਾਲ ਨਾ ਸਿਰਫ IRT ਫਾਈਲਿੰਗ ਰੁਕ ਸਕਦੀ ਹੈ, ਸਗੋਂ ਬੈਂਕਿੰਗ, ਨਿਵੇਸ਼ ਅਤੇ ਹੋਰ ਵਿੱਤੀ ਲੈਣ-ਦੇਣ ਵੀ ਠੱਪ ਹੋ ਸਕਦੇ ਹਨ।
ਲਿੰਕਿੰਗ ਲਈ ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ ਜਾਂ SMS ਸੇਵਾ ਦੀ ਵਰਤੋਂ ਕਰ ਸਕਦੇ ਹੋ।
2. ਬੈਂਕ ਖਾਤੇ ਨਾਲ ਆਧਾਰ ਲਿੰਕਿੰਗ- ਸਬਸਿਡੀ ਅਤੇ DBT ਦਾ ਲਾਭ ਨਹੀਂ ਮਿਲੇਗਾ
ਸਰਕਾਰ ਦੀਆਂ ਤਮਾਮ ਯੋਜਨਾਵਾਂ ਜਿਵੇਂ- ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-Kisan), ਆਯੁਸ਼ਮਾਨ ਭਾਰਤ ਅਤੇ ਐੱਲਪੀਜੀ ਸਬਸਿਡੀ ਡਾਇਰੈਕਟ ਤੁਹਾਡੇ ਬੈਂਕ ਖਾਤੇ 'ਚ ਭੇਜੀ ਜਾਂਦੀ ਹੈ ਪਰ ਸਿਰਫ ਤਾਂ ਹੀ, ਜਦੋਂ ਤੁਹਾਡਾ ਬੈਂਕ ਖਾਤਾ ਆਧਾਰ ਕਾਰਡ ਨਾਲ ਲਿੰਕ ਹੋਵੇ। ਨਾਲ ਹੀ ਇਹ KYC ਪ੍ਰਕਿਰਿਆ ਨੂੰ ਪੂਰਾ ਕਰਦਾ ਹੈ, ਜੋ ਬੈਂਕਿੰਗ ਨਿਯਮਾਂ ਤਹਿਤ ਜ਼ਰੂਰੀ ਹੈ।
3. ਰਾਸ਼ਨ ਕਾਰਡ ਨਾਲ ਆਧਾਰ ਲਿੰਕਿੰਗ- ਫ੍ਰੀ ਰਾਸ਼ਨ ਅਤੇ ਸਰਕਾਰੀ ਮਦਦ ਤੋਂ ਵਾਂਝੇ ਹੋ ਸਕਦੇ ਹੋ
ਜੇਕਰ ਤੁਹਾਡਾ ਰਾਸ਼ਨ ਕਾਰਡ ਆਧਾਰ ਨਾਲ ਲਿੰਕ ਨਹੀਂ ਹੈ ਤਾਂ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ (PDS) ਤੋਂ ਮਿਲਣ ਵਾਲਾ ਰਾਸ਼ਟ ਰੁਕ ਸਕਦਾ ਹੈ। ਕਈ ਸੂਬਿਆਂ 'ਚ ਜਿਵੇਂ- ਹਿਮਾਚਲ ਪ੍ਰਦੇਸ਼, ਇਸ ਲਿੰਕਿੰਗ ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ। ਜੋ ਪਰਿਵਾਰ ਅਜੇ ਤਕ ਇਹ ਕੰਮ ਨਹੀਂ ਕਰ ਪਾਏ, ਉਨ੍ਹਾਂ ਦਾ ਰਾਸ਼ਨ ਕਾਰਡ ਬਲੌਕ ਵੀ ਹੋ ਸਕਦਾ ਹੈ।
ਕੀ ਕਰਨਾ ਚਾਹੀਦਾ ਹੈ
- ਲਿੰਕਿੰਗ ਦੀ ਪ੍ਰਕਿਰਿਆ ਹੁਣ ਆਨਲਾਈਨ ਅਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ।
- UIDAI ਦੀ ਵੈੱਬਸਾਈਟ, ਬੈਂਕ ਬ੍ਰਾਂਚ, ਜਾਂ ਨਜ਼ਦੀਕੀ CSC ਸੈਂਟਰ ਤੋਂ ਇਹ ਪ੍ਰਕਿਰਿਆ ਪੂਰੀ ਕੀਤੀ ਜਾ ਸਕਦੀ ਹੈ।
ਗ੍ਰਨੇਡ ਹਮਲੇ ਦਾ ਮੁੱਖ ਮੁਲਜ਼ਮ ਗ੍ਰਿਫਤਾਰ, ਪੰਜਾਬ 'ਚ ਵੱਡਾ ਹਾਦਸਾ, ਜਾਣੋ ਅੱਜ ਦੀਆਂ ਟੌਪ-10 ਖਬਰਾਂ
NEXT STORY