ਨਵੀਂ ਦਿੱਲੀ— ਮਿਸਾਈਲਮੈਨ ਦੇ ਨਾਂ ਤੋਂ ਮਸ਼ਹੂਰ ਏ.ਪੀ.ਜੇ. ਅਬਦੁਲ ਕਲਾਮ ਦੀ ਅੱਜ ਜਯੰਤੀ ਹੈ। ਉਹ ਭਾਰਤ ਦੇ 11ਵੇਂ ਰਾਸ਼ਟਰਪਤੀ ਸਨ। ਉਨ੍ਹਾਂ ਨੂੰ ਸਾਲ 2002 'ਚ ਭਾਰਤ ਦਾ ਰਾਸ਼ਟਰਪਤੀ ਬਣਾਇਆ ਗਿਆ ਸੀ। ਪੰਜ ਸਾਲ ਪੂਰੇ ਹੋਣ ਦੇ ਬਾਅਦ ਉਹ ਵਾਪਸ ਸਿੱਖਿਆ, ਲੇਖਨ ਅਤੇ ਸਰਵਜਨਿਕ ਸੇਵਾ 'ਚ ਵਾਪਸ ਆ ਗਏ ਸਨ। ਸਾਬਕਾ ਰਾਸ਼ਟਰਪਤੀ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਰਾਮੇਸ਼ਵਰਮ 'ਚ ਹੋਇਆ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਸੈਂਟ ਜੋਸੇਫ ਕਾਲਜ, ਤਿਰੂਚਿਰਾਪੱਲੀ ਤੋਂ ਕੀਤੀ ਸੀ। ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਦਾ 27 ਜੁਲਾਈ 2015 ਨੂੰ ਸ਼ਿਲਾਂਗ 'ਚ ਦਿਹਾਂਤ ਹੋ ਗਿਆ ਸੀ, ਉਹ ਆਈ.ਆਈ.ਐਮ. ਸ਼ਿਲਾਂਗ 'ਚ ਲੈਕਚਰ ਦੇਣ ਗਏ ਸਨ। ਇਸ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਗਿਆਨ ਅਤੇ ਵਿਅਕਤੀਤੱਵ ਕੁਝ ਅਜਿਹਾ ਸੀ ਕਿ ਉਨ੍ਹਾਂ ਨੂੰ 40 ਯੂਨੀਵਰਸਿਟੀਆਂ ਤੋਂ ਆਨਰੇਰੀ ਡਾਕਟ੍ਰੇਟ ਉਪਾਧੀ ਹਾਸਲ ਹੋਈ। ਕਲਾਮ ਨੇ ਵਿਗਿਆਨਕ ਬਣਨ ਤੋਂ ਪਹਿਲਾਂ ਇੰਡੀਅਨ ਏਅਰਫੋਰਸ 'ਚ ਪਾਇਲਟ ਲਈ ਅਪਲਾਈ ਕੀਤਾ ਸੀ। ਸੈਨਾ 'ਚ 8 ਅਹੁਦਿਆਂ ਲਈ ਭਰਤੀਆਂ ਸਨ ਅਤੇ ਉਨ੍ਹਾਂ ਦਾ ਨੰਬਰ 9ਵਾਂ ਸੀ।
ਪੜ੍ਹਾਈ ਲਈ ਵੇਚਣਾ ਪਿਆ ਅਖਬਾਰ
8 ਸਾਲ ਦੀ ਉਮਰ ਤੋਂ ਹੀ ਕਲਾਮ ਸਵੇਰੇ 4 ਵਜੇ ਉਠਦੇ ਸਨ ਅਤੇ ਨਹਾ ਕੇ ਗਣਿਤ ਦੀ ਪੜ੍ਹਾਈ ਕਰਨ ਚੱਲੇ ਜਾਂਦੇ ਸਨ। ਸਵੇਰੇ ਨਹਾ ਕੇ ਜਾਣ ਦੇ ਪਿੱਛੇ ਕਾਰਨ ਇਹ ਸੀ ਕਿ ਪੰਜ ਸਾਲ ਦੇ ਬੱਚਿਆਂ ਨੂੰ ਮੁਫਤ 'ਚ ਗਣਿਤ ਪੜ੍ਹਾਉਣ ਵਾਲੇ ਉਨ੍ਹਾਂ ਦੇ ਟੀਚਰ ਬਿਨਾਂ ਨਹਾਏ ਆਏ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ ਸਨ। ਟਿਊਸ਼ਨ ਤੋਂ ਆਉਣ ਦੇ ਬਾਅਦ ਉਹ ਨਮਾਜ਼ ਪੜ੍ਹਦੇ ਅਤੇ ਇਸ ਦੇ ਬਾਅਦ ਉਹ ਸਵੇਰੇ 8 ਵਜੇ ਤੱਕ ਰਾਮੇਸ਼ਵਰਮ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ 'ਤੇ ਨਿਊਜ਼ ਪੇਪਰ ਵੰਡਦੇ ਸਨ।
1962 'ਚ ਕਲਾਮ ਇਸਰੋ 'ਚ ਪੁੱਜੇ। ਇਨ੍ਹਾਂ ਨੇ ਪ੍ਰਾਜੈਕਟ ਡਾਇਰੈਕਟਰ ਰਹਿੰਦੇ ਹੋਏ ਭਾਰਤ 'ਚ ਆਪਣਾ ਪਹਿਲਾਂ ਸਵਦੇਸ਼ੀ ਸੈਟੇਲਾਈਟ ਲਾਂਚ ਯਾਨ ਐਸ.ਐਲ.ਵੀ.-3 ਬਣਾਇਆ। 1980 'ਚ ਰੋਹਿਣੀ ਸੈਟੇਲਾਈਟ ਨੂੰ ਪ੍ਰਿਥਵੀ ਦੀ ਸਤਹਿ ਨੇੜੇ ਸਥਾਪਿਤ ਕੀਤਾ ਅਤੇ ਭਾਰਤ ਅੰਤਰ-ਰਾਸ਼ਟਰੀ ਪੁਲਾੜ ਕਲੱਬ ਦਾ ਮੈਂਬਰ ਬਣ ਗਏ। ਕਲਾਮ ਨੇ ਇਸ ਦੇ ਬਾਅਦ ਸਵਦੇਸ਼ੀ ਗਾਇਡੇਡ ਮਿਸਾਈਲ ਨੂੰ ਡਿਜ਼ਾਈਨ ਕੀਤਾ। ਉਨ੍ਹਾਂ ਨੇ ਅਗਨੀ ਅਤੇ ਪ੍ਰਿਥਵੀ ਵਰਗੀਆਂ ਮਿਸਾਈਲਾਂ ਭਾਰਤੀ ਤਕਨੀਕ ਨਾਲ ਬਣਾਈਆਂ।
1992-1999 ਤੱਕ ਕਲਾਮ ਰੱਖਿਆ ਮੰਤਰੀ ਦੇ ਰੱਖਿਆ ਸਲਾਹਕਾਰ ਵੀ ਰਹੇ। ਇਸ ਦੌਰਾਨ ਵਾਜਪਾਈ ਸਰਕਾਰ ਨੇ ਪੋਖਰਨ ਦੂਜੀ ਵਾਰ ਨਿਊਕਲੀਅਰ ਟੈਸਟ ਵੀ ਕੀਤੇ ਅਤੇ ਭਾਰਤ ਪਰਮਾਣੂ ਹਥਿਆਰ ਬਣਾਉਣ ਵਾਲੇ ਦੇਸ਼ਾਂ 'ਚ ਸ਼ਾਮਲ ਹੋ ਗਿਆ। ਇਸ ਦੇ ਬਾਅਦ ਕਲਾਮ ਨੇ ਭਾਰਤ ਨੂੰ ਵਿਗਿਆਨ ਦੇ ਖੇਤਰ 'ਚ ਤਰੱਕੀ ਦੇ ਜ਼ਰੀਏ 2020 ਤੱਕ ਮਾਰਡਰਨ ਕਰਨ ਦੀ ਖਾਸ ਸੋਚ ਦਿੱਤੀ। ਕਲਾਮ ਭਾਰਤ ਸਰਕਾਰ ਦੇ ਮੁਖ ਵਿਗਿਆਨਕ ਸਲਾਹਕਾਰ ਵੀ ਰਹੇ।
1982 'ਚ ਕਲਾਮ ਨੂੰ ਡਿਫੈਂਸ ਰਿਸਰਚ ਡਿਵੈਲਪਮੈਂਟ ਲੈਬੋਰੇਟ੍ਰੀ ਦਾ ਡਾਇਰੈਕਟਰ ਬਣਾਇਆ ਗਿਆ। ਉਸ ਦੌਰਾਨ ਅੰਨਾ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਆਨਰੇਰੀ ਡਾਕਟ੍ਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਕਲਾਮ ਨੇ ਉਦੋਂ ਰੱਖਿਆ ਮੰਤਰੀ ਦੇ ਵਿਗਿਆਨਕ ਸਲਾਹਕਾਰ ਡਾ.ਵੀ.ਐਸ. ਅਰੁਣਾਚਲਮ ਨਾਲ ਇੰਟੀਗ੍ਰੇਟੇਡ ਗਾਇਡੇਡ ਮਿਸਾਈਲ ਡਿਵੈਲਪਮੈਂਟ ਪ੍ਰੋਗਰਾਮ ਦਾ ਪ੍ਰਸਤਾਵ ਤਿਆਰ ਕੀਤਾ। ਸਵਦੇਸ਼ੀ ਮਿਸਾਈਲਾਂ ਦੇ ਵਿਕਾਸ ਲਈ ਕਲਾਮ ਦੀ ਪ੍ਰਧਾਨਤਾ 'ਚ ਇਕ ਕਮੇਟੀ ਬਣਾਈ ਗਈ।
ਇਸ ਦੇ ਬਾਅਦ 1998 'ਚ ਰੂਸ ਨਾਲ ਮਿਲ ਕੇ ਭਾਰਤ ਨੇ ਸੁਪਰਸੋਨਿਕ ਕਰੂਜ਼ ਮਿਸਾਈਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਅਤੇ ਬ੍ਰਹਮੋਸ ਏਅਰੋਸਪੇਸ ਲਿਮਿਟਡ ਦੀ ਸਥਾਪਨਾ ਕੀਤੀ ਗਈ। ਬ੍ਰਹਮੋਸ ਨੂੰ ਧਰਤੀ, ਆਸਮਾਨ ਅਤੇ ਸਮੁੰਦਰ ਕਿਤੇ ਵੀ ਦਾਗਿਆ ਜਾ ਸਕਦਾ ਹੈ। ਇਸ ਸਫਲਤਾ ਦੇ ਨਾਲ ਹੀ ਕਲਾਮ ਨੂੰ ਮਿਸਾਈਲ ਮੈਨ ਦੇ ਰੂਪ 'ਚ ਪ੍ਰਸਿੱਧੀ ਮਿਲੀ ਅਤੇ ਉਨ੍ਹਾਂ ਨੂੰ ਪੱਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।
ਗੁਜਰਾਤ ਪਲਾਇਨ ਵਿਵਾਦ ਵਿਚਾਲੇ ਯੋਗੀ ਨੂੰ ਮਿਲੇ ਵਿਜੈ ਰੂਪਾਨੀ
NEXT STORY