ਨਵੀਂ ਦਿੱਲੀ (ਭਾਸ਼ਾ)–ਇਕ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਵਿਸ਼ਾਖਾਪਟਨਮ, ਇਲਾਹਾਬਾਦ, ਮੋਹਨਬਾੜੀ (ਅਸਾਮ) ਵਰਗੇ ਸ਼ਹਿਰਾਂ ਵਿਚ ਹਵਾ ਪ੍ਰਦੂਸ਼ਣ ਮੀਂਹ ਨੂੰ ਜ਼ਿਆਦਾ ਤੇਜ਼ਾਬੀ ਬਣਾ ਸਕਦਾ ਹੈ, ਜਦੋਂਕਿ ਰਾਜਸਥਾਨ ਸਥਿਤ ਥਾਰ ਦੀ ਧੂੜ-ਮਿੱਟੀ ਜੋਧਪੁਰ, ਪੁਣੇ ਤੇ ਸ਼੍ਰੀਨਗਰ ’ਚ ਮੀਂਹ ਦੇ ਪਾਣੀ ਨੂੰ ਜ਼ਿਆਦਾ ਖਾਰਾ ਬਣਾ ਸਕਦੀ ਹੈ।ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਅਤੇ ਇੰਡੀਅਨ ਇੰਸਟੀਚਿਊਟ ਆਫ ਟ੍ਰੌਪੀਕਲ ਮੈਟਰੋਲੋਜੀ (ਆਈ. ਆਈ. ਟੀ. ਐੱਮ.) ਪੁਣੇ ਵੱਲੋਂ ਕੀਤੇ ਗਏ ਅਧਿਐਨ ਵਿਚ ਭਾਰਤ ਦੇ 10 ਸ਼ਹਿਰਾਂ ਦੇ ਮੀਂਹ ਦੇ ਪੀ. ਐੱਚ. (ਪੋਟੈਂਸ਼ੀਅਲ ਆਫ ਹਾਈਡ੍ਰੋਜਨ) ਸਟੈਂਡਰਡ ਦਾ ਵਿਸ਼ਲੇਸ਼ਣ ਕੀਤਾ ਗਿਆ, ਜੋ ਤੇਜ਼ਾਬੀਪਨ ਤੇ ਖਾਰੇਪਨ ਨੂੰ ਦਰਸਾਉਂਦਾ ਹੈ।
ਵੈਸ਼ਵਿਕ ਵਾਤਾਵਰਣ ਨਿਗਰਾਨੀ (ਜੀ. ਏ. ਡਬਲਯੂ.) ਸਟੇਸ਼ਨ ’ਤੇ 1987 ਤੋਂ 2021 ਤਕ ਦਰਜ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਦੇ ਨਤੀਜੇ ਆਈ. ਐੱਮ. ਡੀ. ਵੱਲੋਂ ‘ਮੇਟ ਮੋਨੋਗ੍ਰਾਫ’ ਦੇ ਰੂਪ ’ਚ ਪ੍ਰਕਾਸ਼ਿਤ ਕੀਤੇ ਗਏ ਹਨ, ਜੋ ਮੌਸਮ ਸਬੰਧੀ ਵਿਸ਼ੇ ਦਾ ਵਿਆਪਕ ਵਿਸ਼ਲੇਸ਼ਣ ਹੈ। ਅਧਿਐਨ ਤੋਂ ਪਤਾ ਲੱਗਦਾ ਹੈ ਕਿ ਵਾਯੂਮੰਡਲ ਦੇ ਹਾਲਾਤ ਤੇ ਸਥਾਨਕ ਨਿਕਾਸੀ ਮੀਂਹ ਦੇ ਪੀ. ਐੱਚ. ਨੂੰ ਪ੍ਰਭਾਵਿਤ ਕਰ ਸਕਦੇ ਹਨ।
ਆਰ. ਐੱਸ. ਐੱਸ. ਤੇ ਮੋਦੀ ਦੀ ਦੋਸਤੀ ਪਿੱਛੇ ਕਿਹੜਾ ਹੈ ਵਿਅਕਤੀ
NEXT STORY