ਸ਼੍ਰੀਨਗਰ— ਅੱਤਵਾਦੀ ਸੰਗਠਨ ਅਲਕਾਇਦਾ ਨੇ ਜ਼ਾਕਿਰ ਮੂਸਾ ਨੂੰ ਆਪਣਾ ਪਹਿਲਾ ਅੱਤਵਾਦੀ ਕਮਾਂਡਰ ਬਣਾਇਆ ਹੈ। ਬੁਰਹਾਨ ਵਾਨੀ ਦੀ ਮੌਤ ਅਤੇ ਫੌਜ ਦੀ ਐਨਕਾਊਂਟਰ ਤੋਂ ਬਾਅਦ ਇਸ ਅੱਤਵਾਦੀ ਸੰਗਠਨ 'ਚ ਭਾਜੜ ਮਚ ਗਈ ਸੀ। ਖੁਫੀਆ ਏਜੰਸੀਆਂ ਮੁਤਾਬਕ ਇਹ ਪਹਿਲੀ ਵਾਰ ਹੈ ਜਦੋਂ ਇਸ ਅੱਤਵਾਦੀ ਸੰਗਠਨ ਨੇ ਕਸ਼ਮੀਰ ਲਈ ਆਪਣੇ ਕਮਾਂਡਰ ਦਾ ਐਲਾਨ ਕੀਤਾ ਹੈ। ਹਿਜ਼ਬੁਲ ਮੁਜਾਹਿਦੀਨ 'ਚ ਕਮਾਂਡਰ ਰਹਿ ਚੁੱਕਾ ਮੂਸਾ ਚੰਡੀਗੜ੍ਹ ਦੇ ਇੰਜੀਨੀਅਰਿੰਗ ਕਾਲਜ ਤੋਂ ਗ੍ਰੇਜੂਏਸ਼ਨ ਕਰ ਚੁੱਕਾ ਹੈ।
ਜ਼ਾਕਿਰ ਦੱਖਣੀ ਕਸ਼ਮੀਰ ਦੇ ਨੂਰਪੁਰ ਦਾ ਰਹਿਣ ਵਾਲਾ ਹੈ। 2013 'ਚ ਉਸ ਨੇ ਪੜ੍ਹਾਈ ਛੱਡ ਦਿੱਤੀ ਅਤੇ ਵਾਪਸ ਪੁਲਵਾਮਾ 'ਚ ਆਪਣੇ ਪਿੰਡ ਨੂਰਪੁਰ ਚਲੇ ਗਿਆ ਸੀ। ਦੱਸਿਆ ਜਾਂਦਾ ਹੈ ਕਿ ਜ਼ਾਕਿਰ ਇਕ ਪੜ੍ਹੇ ਲਿਖੇ ਪਰਿਵਾਰ ਨਾਲ ਸਬੰਧ ਰੱਖਦਾ ਹੈ। ਜਾਣਕਾਰੀ ਮੁਤਾਬਕ ਉਸ ਦੇ ਭੈਣ ਭਰਾ ਡਾਕਟਰੀ ਦੀ ਪੜ੍ਹਾਈ ਕਰ ਰਹੇ ਹਨ। ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਜ਼ਾਕਿਰ ਹਿਜ਼ਬੁਲ 'ਚ ਸ਼ਾਮਲ ਹੋ ਗਿਆ ਸੀ।
ਜ਼ਾਕਿਰ ਜਿਹਾਦੀ ਸਾਹਿਤ ਤੋਂ ਕਾਫੀ ਪ੍ਰਭਾਵਿਤ ਹੋਇਆ ਸੀ। ਜਿਸ ਤੋਂ ਬਾਅਦ ਉਸ ਨੇ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ। ਮੂਸਾ ਨੂੰ ਹਿਜ਼ਬੁਲ ਤੋਂ ਉਸ ਸਮੇਂ ਕੱਢ ਦਿੱਤਾ ਗਿਆ ਸੀ ਜਦੋਂ ਉਸ ਨੇ ਹੁਰੀਅਤ ਨੇਤਾਵਾਂ ਨੂੰ ਧਮਕੀ ਦਿੱਤੀ ਸੀ ਕਿ ਉਹ ਲਾਲ ਚੌਂਕ 'ਤੇ ਉਨ੍ਹਾਂ ਨੂੰ ਵੱਡ ਦੇਵੇਗਾ। ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਜ਼ਾਕਿਰ ਮੂਸਾ ਨੂੰ ਹਿਜ਼ਬੁਲ ਦਾ ਨਵਾਂ ਕਮਾਂਡਰ ਬਣਾਇਆ ਗਿਆ ਸੀ। ਮੂਸਾ ਸਮੇਂ-ਸਮੇਂ ਆਡਿਓ ਅਤੇ ਵੀਡੀਓ ਕਲਿਪ ਜਾਰੀ ਕਰ ਭਾਰਤੀ ਮੁਸਲਮਾਨਾਂ ਨੂੰ ਭੜਕਾਉਂਦਾ ਰਹਿੰਦਾ ਹੈ।
ਐੱਨ. ਐੱਸ. ਜੀ. 'ਚ ਮੈਂਬਰਸ਼ਿਪ ਲਈ ਟਰੰਪ ਪ੍ਰਸ਼ਾਸਨ ਨੇ ਕੀਤੀ ਭਾਰਤ ਦੀ ਪੈਰਵੀ
NEXT STORY