ਇੰਦੌਰ- ਇੰਦੌਰ ਤੋਂ ਚੋਰ ਅਤੇ ਉਸ ਦੀ ਚੋਰੀ ਦੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ 'ਚ ਉਹ ਚੋਰੀ ਕਰਨ ਤੋਂ ਪਹਿਲਾਂ ਇੱਕ ਘਰ 'ਚ ਸਕੈੱਚ ਅਤੇ ਪੇਂਟਿੰਗ ਬਣਾਉਂਦਾ ਸੀ, ਉਸ ਤੋਂ ਬਾਅਦ ਉਹ ਚੋਰੀ ਕਰਦਾ ਸੀ ਅਤੇ ਇਸ ਸ਼ੌਂਕ ਕਾਰਨ ਚੋਰ ਫੜਿਆ ਵੀ ਜਾਂਦਾ ਹੈ। ਇੰਦੌਰ 'ਚ ਫੜਿਆ ਗਿਆ ਚੋਰ ਫਿਲਮ ਅਭਿਨੇਤਾ ਅਮਿਤਾਭ ਬੱਚਨ ਦਾ ਫੈਨ ਸੀ ਅਤੇ ਉਸ ਨੇ ਪੇਂਟਿੰਗ 'ਚ ਫੋਟੋ ਬਣਾਈ ਅਤੇ ਉਸ 'ਚ ਲਿਖਿਆ ਸੀ- ਅਗਨੀਪਥ।
ਜਾਣਕਾਰੀ ਮੁਤਾਬਕ ਚੋਰ ਨੇ ਇਹ ਤਕਨੀਕ ਅਪਣਾਈ ਸੀ ਕਿ ਘਰ 'ਚ ਦਾਖਲ ਹੋਣ ਤੋਂ ਪਹਿਲਾਂ ਉਹ ਪੇਂਟਿੰਗ ਬਣਾਏਗਾ ਅਤੇ ਇਸ ਦੌਰਾਨ ਦੇਖੇਗਾ ਕਿ ਘਰ ਦੇ ਲੋਕ ਡੂੰਘੀ ਨੀਂਦ 'ਚ ਸੌਂ ਰਹੇ ਹਨ ਜਾਂ ਨਹੀਂ। ਹੋਇਆ ਕੁਝ ਇਸ ਤਰ੍ਹਾਂ ਕਿ ਦੋ ਚੋਰ ਕੌਂਸਲਰ ਦੇ ਘਰ ਚੋਰੀ ਕਰਨ ਲਈ ਦਾਖ਼ਲ ਹੋਏ ਅਤੇ ਇਕ ਚੋਰ ਨੇ ਕੰਧਾਂ 'ਤੇ ਪੇਂਟਿੰਗ ਅਤੇ ਦੂਜੇ ਨੇ ਚੋਰੀ ਦਾ ਸਾਮਾਨ ਬੈਗ 'ਚ ਭਰਨਾ ਸ਼ੁਰੂ ਕਰ ਦਿੱਤਾ। ਪੇਂਟਿੰਗ ਕਰਦੇ ਸਮੇਂ ਘਰ ਦੇ ਮੈਂਬਰ ਜਾਗ ਗਏ ਅਤੇ ਇਕ ਚੋਰ ਨੂੰ ਫੜ ਲਿਆ ਪਰ ਦੂਜਾ ਚੋਰ ਉਥੋਂ ਭੱਜ ਗਿਆ। ਪੇਂਟਿੰਗ ਬਣਾ ਰਹੇ ਚੋਰ ਦਾ ਪਰਿਵਾਰਕ ਮੈਂਬਰਾਂ ਨੇ ਕੁੱਟਾਪਾ ਕੀਤਾ।
ਫੜੇ ਜਾਣ 'ਤੇ ਕਿਹਾ- ਫਿਲਮੀਂ ਕਲਾਕਾਰਾਂ ਦੀ ਪੇਟਿੰਗ ਬਣਾਉਂਦਾ ਹਾਂ
ਨੀਂਦ ਖੁੱਲ੍ਹਣ 'ਤੇ ਜਦੋਂ ਘਰ ਵਾਲਿਆਂ ਨੇ ਹੇਠਾਂ ਆ ਕੇ ਦੇਖਿਆ ਤਾਂ ਸਾਮਾਨ ਖਿਲਰਿਆ ਪਿਆ ਸੀ। ਸ਼ੀਸ਼ੇ ਟੁੱਟ ਗਏ ਪਰ ਕਮਰੇ ਦੀ ਕੰਧ 'ਤੇ ਪੇਂਟਿੰਗ ਬਣੀ ਹੋਈ ਹੈ। ਜਦੋਂ ਘਰ ਵਾਲਿਆਂ ਨੇ ਪੁੱਛਿਆ ਤਾਂ ਚੋਰ ਨੇ ਦੱਸਿਆ ਕਿ ਉਹ ਪੇਂਟ ਕਰਦਾ ਸੀ ਤਾਂ ਜੋ ਦੇਖ ਸਕੇ ਕਿ ਪਰਿਵਾਰ ਦੇ ਮੈਂਬਰ ਜਾਗ ਰਹੇ ਹਨ ਜਾਂ ਨਹੀਂ। ਫਿਰ ਜਦੋਂ ਉਸ ਦਾ ਕੁੱਟਾਪਾ ਹੋਇਆ ਤਾਂ ਉਸ ਨੇ ਦੱਸਿਆ ਕਿ ਬੈਗ ਮੇਰੇ ਕੋਲ ਨਹੀਂ ਹੈ, ਉਸ ਦਾ ਦੂਜਾ ਸਾਥੀ ਸੋਨੂੰ ਯਾਦਵ ਵਾਸੀ ਕੁਸ਼ਵਾਹਾ ਨਗਰ ਲੈ ਗਿਆ ਹੈ। ਮਲਹਾਰਗੰਜ ਦੇ ਏਸੀਪੀ ਰਾਜੀਵ ਭਦੌਰੀਆ ਨੇ ਦੱਸਿਆ ਕਿ ਜੂਨਾ ਰਿਸਾਲਾ ਖੇਤਰ 'ਚ ਹੋਈ ਚੋਰੀ ਦੇ ਮਾਮਲੇ 'ਚ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ ਤੋਂ ਸ਼ੱਕੀ ਨੌਜਵਾਨ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਜਬ-ਗਜ਼ਬ: ਮੱਧ ਪ੍ਰਦੇਸ਼ ਦਾ ਅਨੋਖਾ ਪਿੰਡ, ਜਿਥੇ ਪੂਰਾ ਪਿੰਡ ਹੈ ਇਕ-ਦੂਜੇ ਦਾ ਰਿਸ਼ਤੇਦਾਰ
NEXT STORY