ਨਵੀਂ ਦਿੱਲੀ/ਚੰਡੀਗੜ੍ਹ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਆਮ ਆਦਮੀ ਪਾਰਟੀ (ਆਪ) ਅਹੁਦਾ ਅਧਿਕਾਰੀਆਂ ਨਾਲ ਬੈਠਕ ਕੀਤੀ, ਜਿਸ 'ਚ ਰੋਹਤਕ ਲੋਕ ਸਭਾ ਖੇਤਰ ਦੇ ਅਹੁਦਾ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਰੋਹਤਕ ਲੋਕ ਸਭਾ ਖੇਤਰ ਤੋਂ ਲੋਕ ਸਭਾ ਸੰਗਠਨ ਮੰਤਰੀ, ਜ਼ਿਲਾ ਪ੍ਰਧਾਨ, ਵਿਧਾਨ ਸਭਾ ਸੰਗਠਨ ਮੰਤਰੀ, ਹਲਕਾ ਉੱਪ ਪ੍ਰਧਾਨ ਨੇ ਹਿੱਸਾ ਲਿਆ। ਇਹ ਬੈਠਕ ਸ਼੍ਰੀ ਕੇਜਰੀਵਾਲ ਦੇ ਦਿੱਲੀ ਘਰ 'ਤੇ ਹੋਈ, ਜਿਸ 'ਚ ਹਰਿਆਣਾ ਇੰਚਾਰਜ ਗੋਪਾਲ ਰਾਏ ਅਤੇ ਹਰਿਆਣਾ ਪ੍ਰਦੇਸ਼ ਪ੍ਰਧਾਨ ਨਵੀਨ ਜੈਹਿੰਦ ਨੇ ਹਿੱਸਾ ਲਿਆ। ਸ਼੍ਰੀ ਕੇਜਰੀਵਾਲ ਨੇ ਕਿਹਾ ਕਿ ਹੁਣ ਹਰਿਆਣਾ ਤੋਂ ਭ੍ਰਿਸ਼ਟਾਚਾਰ ਨੂੰ ਮਿਟਾਉਣਾ ਹੈ ਅਤੇ ਭ੍ਰਿਸ਼ਟ ਸਰਕਾਰ ਨੂੰ ਉਖਾੜ ਸੁੱਟਣਾ ਹੈ। ਹੁਣ ਹਰਿਆਣਾ 'ਚ ਸਿਆਸੀ ਤਬਦੀਲੀ ਹੋਵੇਗੀ। ਖੱਟੜ ਸਰਕਾਰ ਹਰਿਆਣਾ 'ਚ ਪੂਰੀ ਤਰ੍ਹਾਂ ਅਸਫ਼ਲ ਹੋ ਚੁਕੀ ਹੈ। ਨਾ ਨੌਜਵਾਨਾਂ ਨੂੰ ਰੋਜ਼ਗਾਰ ਹੈ, ਨਾ ਔਰਤਾਂ ਨੂੰ ਸੁਰੱਖਿਆ, ਨਾ ਕੋਈ ਕਾਨੂੰਨ ਵਿਵਸਥਾ। ਹੁਣ 'ਆਪ' ਪਾਰਟੀ ਹਰਿਆਣਾ 'ਚ ਇਕ ਮਜ਼ਬੂਤ ਸਿਆਸੀ ਬਦਲ ਦੇ ਰੂਪ 'ਚ ਦਿੱਸਣ ਲੱਗੀ ਹੈ।
ਉਨ੍ਹਾਂ ਨੇ ਪਾਰਟੀ ਸੰਗਠਨ ਦੀ ਮਜ਼ਬੂਤੀ ਲਈ ਵਰਕਰਾਂ ਅਤੇ ਅਹੁਦਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਨਵੀਨ ਜੈਹਿੰਦ ਨੇ ਕਿਹਾ ਕਿ 'ਆਪ' ਪਾਰਟੀ ਦਿੱਲੀ ਦੇ ਵਿਕਾਸ ਅਤੇ ਕੰਮਕਾਰ ਦੇ ਆਧਾਰ 'ਤੇ ਹਰਿਆਣਾ 'ਚ ਚੋਣਾਂ ਲੜੇਗੀ। ਰਾਜ ਦੀ ਜਨਤਾ ਦੇ ਮੁੱਦਿਆਂ ਲਈ ਚੋਣਾਂ ਲੜੇਗੀ, ਜਾਤੀਵਾਦ, ਪਰਿਵਾਰਵਾਦ ਦੀ ਰਾਜਨੀਤੀ ਤੋਂ ਵੱਖ ਇਕ ਸਾਫ-ਸੁਥਰੇ ਹਰਿਆਣਾ ਦੀ ਜਨਤਾ ਲਈ ਚੋਣਾਂ ਲੜੇਗੀ। ਪਾਰਟੀ ਦੇ ਰੋਹਤਕ ਜ਼ਿਲਾ ਪ੍ਰਧਾਨ ਮਹਾਰਾਜ ਸਿੰਘ ਨੇ ਕਿਹਾ ਕਿ ਹੁਣ ਹਰਿਆਣਾ 'ਚ ਆਮ ਆਦਮੀ ਪਾਰਟੀ ਦਾ ਚੋਣਾਵੀ ਬਿਗੁਲ ਵੱਜ ਚੁੱਕਿਆ ਹੈ। ਹਲਕਾ ਉੱਪ ਪ੍ਰਧਾਨ ਬਣਾਏ ਜਾ ਚੁਕੇ ਹਨ ਅਤੇ 'ਆਪ' ਵਰਕਰ ਘਰ-ਘਰ ਜਾ ਕੇ ਆਮ ਆਦਮੀ ਪਾਰਟੀ ਦੇ ਦਿੱਲੀ 'ਚ ਕੀਤੇ ਕੰਮਾਂ ਦਾ ਪ੍ਰਚਾਰ ਕਰ ਰਹੇ ਹਨ। ਜਨਤਾ ਦਰਮਿਆਨ 'ਆਪ' ਵਰਕਰਾਂ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ।
ਦਲਿਤ ਵਿਅਕਤੀ ਨੂੰ ਮੋਢੇ 'ਤੇ ਚੁੱਕ ਕੇ ਮੰਦਰ ਪੁੱਜੇ ਪੁਜਾਰੀ
NEXT STORY