ਗੁਹਾਟੀ— ਅਸਮ ਸਰਾਕਰ ਨੇ 600 ਕਰੋੜ ਰੁਪਏ ਦੇ ਖੇਤੀਬਾੜੀ ਕਰਜ਼ ਮੁਆਫ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਸੂਬੇ 'ਚ 8 ਲੱਖ ਕਿਸਾਨਾਂ ਨੂੰ ਲਾਭ ਮਿਲੇਗਾ। ਅਸਮ ਸਰਕਾਰ ਦੇ ਬੁਲਾਰਾ ਤੇ ਸੰਸਦੀ ਮਾਮਲਿਆਂ ਦੇ ਮੰਤਰੀ ਚੰਦਰ ਮੋਹਨ ਪਟਵਾਰੀ ਨੇ ਕਿਹਾ ਕਿ ਯੋਜਨਾ ਦੇ ਤਹਿਤ ਸਰਕਾਰ ਕਿਸਾਨਾਂ ਦੇ 25 ਫੀਸਦੀ ਤਕ ਕਰਜ਼ ਬੱਟੇ ਖਾਤੇ ਪਾਵੇਗੀ। ਇਸ ਦੀ ਵੱਧ ਤੋਂ ਵੱਧ ਸੀਮਾ 25,000 ਰੁਪਏ ਹੈ। ਇਸ ਮੁਆਫੀ 'ਚ ਹਰੇਕ ਤਰ੍ਹਾਂ ਦੇ ਖੇਤੀਬਾੜੀ ਨਾਲ ਸਬੰਧਿਤ ਕਰਜ ਸ਼ਾਮਲ ਹਨ। ਇਹ ਖੇਤੀਬਾੜੀ ਕਰਜ਼ ਮੁਆਫ ਉਨ੍ਹਾਂ ਸਾਰੇ ਕਰਜ਼ 'ਤੇ ਲਾਗੂ ਹੋਣਗੇ ਜੋ ਕਿਸਾਨਾਂ ਨੇ ਕ੍ਰੈਡਿਟ ਕਾਰਡ ਦੇ ਜ਼ਰੀਏ ਤੇ ਜਨਤਕ ਖੇਤਰ 'ਚ ਬੈਂਕਾਂ ਤੋਂ ਲਏ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿਆਜ਼ ਰਾਹਤ ਯੋਜਨਾ ਦੀ ਵੀ ਮਨਜ਼ੂਰੀ ਦਿੱਤੀ ਹੈ। ਇਸ ਦੇ ਤਹਿਤ ਕਰੀਬ 19 ਲੱਖ ਕਿਸਾਨ ਅਗਲੇ ਵਿੱਤ ਸਾਲ ਤੋਂ ਜ਼ੀਰੋ ਵਿਆਜ਼ ਦਰ 'ਤੇ ਕਰਜ਼ ਲੈ ਸਕਣਗੇ। ਸੋਮਵਾਰ ਨੂੰ ਸੂਬਾ ਮੰਤਰੀ ਮੰਡਲ ਦੀ ਬੈਠਕ 'ਚ ਇਹ ਫੈਸਲਾ ਕੀਤਾ ਗਿਆ। ਬੁਲਾਰਾ ਨੇ ਕਿਹਾ, 'ਕਰਜ਼ ਰਾਹਤ ਯੋਜਨਾ ਦੇ ਤਹਿਤ ਕਿਸਾਨਾਂ ਦੇ ਹੁਣ ਤਕ ਲਏ ਗਏ ਕਰਜ਼ 'ਚੋਂ 25 ਫੀਸਦੀ ਨੂੰ ਮੁਆਫ ਕੀਤਾ ਜਾਵੇਗਾ। ਵੱਧ ਤੋਂ ਵੱਧ ਲਾਭ 25,000 ਰੁਪਏ ਤਕ ਹੈ। ਇਸ ਯੋਜਨਾ ਨਾਲ ਕਰੀਬ 8 ਲੱਖ ਕਿਸਾਨਾਂ ਨੂੰ ਤਤਕਾਲ ਲਾਭ ਹੋਵੇਗਾ।
ਮੰਤਰੀ ਮੰਡਲ ਨੇ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਦੇ ਜ਼ਰੀਏ ਕਰਜ਼ ਲੈਣ ਲਈ ਉਤਸ਼ਾਹਿਤ ਕਰਨ ਨੂੰ ਲੈ ਕੇ ਇਸ 'ਤੇ 10,000 ਰੁਪਏ ਤਕ ਦੀ ਸਬਸਿਡੀ ਦੇਣ ਨੂੰ ਵੀ ਮਨਜ਼ੂਰੀ ਦੇ ਦਿੱਤੀ। ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਸੂਬੇ 'ਚ ਆਜ਼ਾਦੀ ਘੁਲਾਟੀਏ ਦਾ ਪੈਂਸ਼ਨ 20,000 ਰੁਪਏ ਤੋਂ ਵਧਾ ਕੇ 21,000 ਰੁਪਏ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ। ਬੈਠਕ 'ਚ ਸੂਬੇ 'ਚ ਛੋਟੇ, ਵੱਡੇ ਤੇ ਮੱਧ ਵਰਗ ਦੇ ਉਦਯੋਗ ਨੂੰ ਬੜ੍ਹਾਵਾ ਦੇਣ ਲਈ ਛੋਟੇ ਤੇ ਵੱਡੇ ਉਦਯੋਗ ਸੁਵਿਧਾ ਪਰਿਸ਼ਦ ਦੇ ਗਠਨ ਨੂੰ ਵੀ ਮਨਜ਼ੂਰੀ ਦਿੱਤੀ ਗਈ।
GSAT-7A ਸੈਟੇਲਾਈਟ ਦੇ ਲਾਂਚ ਦੀ ਉਲਟੀ ਗਿਣਤੀ ਹੋਈ ਸ਼ੁਰੂ
NEXT STORY