ਆਟੋ ਡੈਸਕ– ਜੇਕਰ ਤੁਸੀਂ ਵੀ ਨਵੀਂ ਕਾਰ ਖ਼ਰੀਦੀ ਹੈ ਅਤੇ ਕੁਝ ਦਿਨਾਂ ਬਾਅਦ ਹੀ ਉਸ ਵਿਚ ਕੋਈ ਖ਼ਰਾਬੀ ਆ ਗਈ ਹੈ ਤਾਂ ਕਾਰ ਬਣਾਉਣ ਵਾਲੀ ਕੰਪਨੀ ਨੂੰ ਇਸ ਨੂੰ ਰੀਕਾਲ (ਵਾਪਸ ਮੰਗਵਾਉਣਾ) ਕਰਨਾ ਹੋਵੇਗਾ। ਇਹ ਹੀ ਨਹੀਂ, ਕੰਪਨੀ ਤੁਹਾਨੂੰ ਇਕ ਨਵੀਂ ਕਾਰ ਦੇਵੇਗੀ। ਇਸ ਨਿਯਮ ਨੂੰ ਜੋ ਕੰਪਨੀ ਨਹੀਂ ਮੰਨੇਗੀ, ਉਸ ’ਤੇ 10 ਲੱਖ ਰੁਪਏ ਤੋਂ 1 ਕਰੋੜ ਰੁਪਏ ਤਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।
ਇਕ ਅਪ੍ਰੈਲ ਤੋਂ ਲਾਗੂ ਹੋਵੇਗਾ ਨਿਯਮ
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਇਸ ਤਰ੍ਹਾਂ ਦਾ ਨਿਯਮ ਬਣਾ ਲਿਆ ਹੈ। ਇਹ ਨਿਯਮ 1 ਅਪ੍ਰੈਲ 2021 ਤੋਂ ਲਾਗੂ ਹੋਣ ਵਾਲਾ ਹੈ। ਇਸ ਲਈ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਨਿਯਮ ਲਾਗੂ ਹੋ ਜਾਣ ਤੋਂ ਬਾਅਦ ਜੇਕਰ ਤੁਹਾਡੀ ਕਾਰ ’ਚ ਕੋਈ ਖ਼ਰਾਬੀ ਨਿਕਲਦੀ ਹੈ ਤਾਂ ਕਾਰ ਨਿਰਮਾਤਾ ਨੂੰ ਕਾਰ ਰੀਕਾਲ ਕਰਨੀ ਪਵੇਗੀ ਅਤੇ ਤੁਹਾਨੂੰ ਨਵੀਂ ਗੱਡੀ ਦੇਣੀ ਪਵੇਗੀ।
ਕਾਰ ਕੰਪਨੀ ’ਤੇ ਕਿਵੇਂ ਲਾਗੂ ਹੋਵੇਗਾ ਇਹ ਨਿਯਮ
ਨਵੇਂ ਨਿਯਮ ’ਚ ਕਾਰ ਰੀਕਾਲ ਕਰਨ ਦੀ ਪ੍ਰਕਿਰਿਆ ਤੈਅ ਕੀਤੀ ਗਈ ਹੈ। ਇਸ ਤਹਿਤ ਕੋਈ ਵੀ ਕਾਰ ਨਿਰਮਾਤਾ ਕੰਪਨੀ ਉਦੋਂ ਹੀ ਕਾਰ ਰੀਕਾਲ ਕਰਨ ਲਈ ਮਜਬੂਰ ਹੋਵੇਗੀ ਜਦੋਂ ਗੱਡੀ ਲਾਂਚ ਹੋਣ ਦੇ 7 ਸਾਲਾਂ ਦੇ ਅੰਦਰ ਉਸ ਕੋਲ 20 ਫੀਸਦੀ ਗੱਡੀਆਂ ’ਚ ਖ਼ਰਾਬੀ ਦੀਆਂ ਸ਼ਿਕਾਇਤਾਂ ਆਉਣਗੀਆਂ।
ਗੱਡੀਆਂ ਦੀ ਟੈਸਟਿੰਗ ਦੇ ਨਿਯਮ ਵੀ
ਸੈਂਟਰਲ ਮੋਟਰ ਵ੍ਹੀਕਲ ਐਕਟ ਤਹਿਤ ਗੱਡੀਆਂ ਦੀ ਟੈਸਟਿੰਗ ਦਾ ਨਿਯਮ ਹੈ ਜਿਸ ਨੂੰ ਟ੍ਰਾਂਸਪੋਰਟ ਮੰਤਰਾਲਾ ਨੇ ਨੋਟੀਫਾਈ ਕੀਤਾ ਹੈ। ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕਾਰ ਜਾਂ ਐੱਸ.ਯੂ.ਵੀ. ਦੇ ਮਾਮੇ ’ਚ ਕਿਸੇ ਕੰਪਨੀ ਦੀ ਸਾਲਾਨਾ ਸੇਲ 500 ਇਕਾਈਆਂ ਦੀ ਹੈ ਅਤੇ ਗਾਹਕਾਂ ਵੱਲੋਂ 100 ਸ਼ਿਕਾਇਤਾਂ ਮਿਲਦੀਆਂ ਹਨ ਤਾਂ ਜ਼ਾਹਰ ਹੈ ਕਿ ਕੰਪਨੀ ਦੇ 20 ਫੀਸਦੀ ਵੇਚੀਆਂ ਗਈਆਂ ਇਕਾਈਆਂ ’ਚ ਖ਼ਰਾਬੀ ਹੈ। ਅਜਿਹੇ ’ਚ ਇਸ ਲਈ ਉਸ ਨੂੰ ਰੀਕਾਲ ਪ੍ਰੋਸੈਸ ਕਰਨਾ ਹੋਵੇਗਾ। ਅਜਿਹਾ ਨਾ ਕਰਨ ’ਤੇ ਕੰਪਨੀ ਨੂੰ ਜੁਰਮਾਨਾ ਭਰਨਾ ਪਵੇਗਾ।
ਅਜੀਬ ਹੈ! ਬਿਨਾਂ ਹੈਲਮੇਟ ਟਰੱਕ ਚਲਾਉਣ ’ਤੇ ਡਰਾਈਵਰ ਦਾ ਕੱਟਿਆ ਚਲਾਨ
NEXT STORY