ਪੁਣੇ - ਪੁਣੇ ਵਿੱਚ 16 ਸਾਲ ਦੇ ਪ੍ਰਥਮੇਸ਼ ਜਾਜੂ ਨੇ ਚੰਨ ਦੀ ਸਭ ਤੋਂ ਖੂਬਸੂਰਤ ਤਸਵੀਰ ਬਣਾਈ ਹੈ। ਰੰਗ-ਬਿਰੰਗੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਜਾਜੂ ਨੇ ਇਸ ਵਿਲੱਖਣ ਤਸਵੀਰ ਨੂੰ ਐੱਚ.ਡੀ.ਆਰ. ਲਾਸਟ ਕੁਆਟਰ ਮਿਨਰਲ ਮੂਨ ਨਾਮ ਦਿੱਤਾ ਹੈ।
ਪ੍ਰਥਮੇਸ਼ ਨੇ ਆਪਣੀ ਇਸ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਉਸ ਨੇ ਕਿਹਾ, ਮੈਂ 3 ਮਈ ਦੀ ਰਾਤ ਵਿੱਚ ਇੱਕ ਵਜੇ ਚਾਰ ਘੰਟੇ ਤੱਕ 55 ਹਜ਼ਾਰ ਤੋਂ ਜ਼ਿਆਦਾ ਫੋਟੋ ਕਲਿਕ ਕੀਤੀ। ਰਾ ਡਾਟਾ ਕਰੀਬ 100 ਐੱਮ.ਐੱਮ. ਦਾ ਸੀ ਅਤੇ ਇਸ ਨੂੰ ਪ੍ਰੋਸੈਸ ਕਰਣ ਨਾਲ ਇਹ 186 ਜੀਬੀ ਹੋ ਗਿਆ।
ਪ੍ਰਥਮੇਸ਼ ਦਾ ਕਹਿਣਾ ਹੈ ਕਿ ਇੰਨੇ ਵੱਡੇ ਪੱਧਰ 'ਤੇ ਇਮੇਜ ਨੂੰ ਪ੍ਰੋਸੈਸ ਕਰਣ ਵਿੱਚ ਉਨ੍ਹਾਂ ਦੇ ਲੈਪਟਾਪ ਦੀ ਜਾਨ ਨਿਕਲਣ ਵਾਲੀ ਸੀ। ਜਦੋਂ ਉਨ੍ਹਾਂ ਨੇ ਇਸ ਨੂੰ ਪੂਰਾ ਕੀਤਾ ਤਾਂ 50 ਮੈਗਾਪਿਕਸਲ ਦੀ ਇਹ ਤਸਵੀਰ ਬਣ ਕੇ ਤਿਆਰ ਹੋਈ। ਮੋਬਾਇਲ 'ਤੇ ਵੇਖ ਸਕਣ ਲਈ ਤਸਵੀਰ ਨੂੰ ਛੋਟਾ ਕੀਤਾ।
ਚੰਨ 'ਤੇ ਮਿਲਣ ਵਾਲੇ ਹਰ ਰੰਗ ਨੂੰ ਵਿਖਾਇਆ
ਜਾਜੂ ਦੱਸਦੇ ਹਨ ਤਸਵੀਰ ਦਾ ਹਰ ਰੰਗ ਚੰਨ 'ਤੇ ਮਿਲਣ ਵਾਲੇ ਰੰਗਾਂ ਨੂੰ ਦਰਸ਼ਾਉਂਦਾ ਹੈ। ਨੀਲੇ ਰੰਗ ਵਿੱਚ ਉਹ ਥਾਵਾਂ ਹਨ ਜਿੱਥੇ ਲੋਹਾ, ਟਾਈਟੇਨੀਅਮ ਅਤੇ ਆਕਸੀਜਨ ਨਾਲ ਬਣਿਆ ਇਲਮੇਨਾਈਟ ਹੈ। ਉਥੇ ਹੀ, ਨਾਰੰਗੀ ਅਤੇ ਬੈਗਨੀ ਰੰਗ ਵਿੱਚ ਉਹ ਥਾਵਾਂ ਹਨ, ਜਿੱਥੇ ਇਹ ਘੱਟ ਮਾਤਰਾ ਵਿੱਚ ਹਨ। ਜਦੋਂ ਕਿ ਸਫੇਦ ਜਾਂ ਗ੍ਰੇ ਰੰਗ ਵਿੱਚ ਉਹ ਖੇਤਰ ਹਨ ਜਿੱਥੇ ਸੂਰਜ ਦੀ ਰੋਸ਼ਨੀ ਜ਼ਿਆਦਾ ਹੈ। ਇੰਸਟਾਗ੍ਰਾਮ ਬਾਇਓ ਵਿੱਚ ਖੁਦ ਨੂੰ ਖਗੋਲਸ਼ਾਸਤਰੀ ਅਤੇ ਫੋਟੋਗ੍ਰਾਫਰ ਦੱਸਣ ਵਾਲਾ ਪ੍ਰਥਮੇਸ਼ ਐਸਟਰੋਫਿਜਿਸਿਸਟ ਬਣਨਾ ਚਾਹੁੰਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕਰਨਾਟਕ ’ਚ ਲਾਕਡਾਊਨ ਪ੍ਰਭਾਵਿਤਾਂ ਲਈ 1,250 ਕਰੋੜ ਦਾ ਰਾਹਤ ਪੈਕੇਜ
NEXT STORY