ਪਟਨਾ– ਬਿਹਾਰ ਦੇ ਮੰਤਰੀ ਅਤੇ ਭਾਜਪਾ ਪਾਰਟੀ ਦੇ ਆਗੂ ਰਾਮ ਸੂਰਤ ਰਾਏ ਨੇ ਕੋਵਿਡ-19 ਗਲੋਬਲ ਮਹਾਮਾਰੀ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਹੈ। ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕਰਨ ਨੂੰ ਲੈ ਕੇ ਉਹ ਸੁਰਖੀਆਂ ’ਚ ਆ ਗਏ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਇਕ ਵੀਡੀਓ ’ਚ ਮਾਲ ਅਤੇ ਭੂਮੀ ਸੁਧਾਰ ਮੰਤਰੀ ਸੂਰਤ ਰਾਏ ਇਹ ਆਖਦੇ ਹੋਏ ਨਜ਼ਰ ਆ ਰਹੇ ਹਨ ਕਿ ਅੱਜ ਜੇਕਰ ਤੁਸੀਂ ਸਾਰੇ ਜ਼ਿੰਦਾ ਹੋ, ਤਾਂ ਨਰਿੰਦਰ ਮੋਦੀ ਦੀ ਵਜ੍ਹਾ ਤੋਂ।
ਇਹ ਵੀ ਪੜ੍ਹੋ- ਕੋਰੋਨਾ ਦੀ ਬੂਸਟਰ ਡੋਜ਼ ਲਗਵਾਓ, ਛੋਲੇ ਭਟੂਰੇ ਮੁਫ਼ਤ ’ਚ ਖਾਓ
ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਸ਼ਾਇਦ ਪਿਛਲੇ ਹਫਤੇ ਮੁਜ਼ੱਫਰਪੁਰ ਜ਼ਿਲ੍ਹੇ 'ਚ ਬਣਾਇਆ ਗਿਆ, ਜਿੱਥੋਂ ਰਾਏ ਸਬੰਧ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿਕਾਸ ਦਾ ਕੰਮ ਹੋ ਰਿਹਾ ਹੈ। ਲੋਕਾਂ ਦੀਆਂ ਹੋਰ ਇੱਛਾਵਾਂ ਹਨ, ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ। ਸਰਕਾਰ ਇਕ ਸਿਸਟਮ ਤਹਿਤ ਚੱਲਦੀ ਹੈ। ਜਾਨੀ-ਮਾਲੀ ਅਤੇ ਤਬਾਹੀ ਦਾ ਪ੍ਰਬੰਧ ਕਰਨ ਮਗਰੋਂ ਜੋ ਰਾਸ਼ੀ ਬਚਦੀ ਹੈ, ਉਸ ਤੋਂ ਵਿਕਾਸ ਕਾਰਜ ਕੀਤਾ ਜਾਂਦਾ ਹੈ। ਪਿਛਲੇ 2-3 ਸਾਲ ਤੋਂ ਕੋਰੋਨਾ ਕਾਰਨ ਅਰਥਵਿਵਸਥਾ ਵਿਗੜੀ ਹੈ। ਪਾਕਿਸਤਾਨ ਅਤੇ ਹੋਰ ਥਾਵਾਂ ’ਤੇ ਕੋਵਿਡ ਕਾਰਨ ਹੋਈ ਤਬਾਹੀ ਨੂੰ ਵੇਖੋ। ਅਸੀਂ ਲੋਕ ਪ੍ਰਧਾਨ ਮੰਤਰੀ ਵਲੋਂ ਟੀਕੇ ਲਗਵਾਉਣ ਅਤੇ ਅਰਥਵਿਵਸਥਾ ਨੂੰ ਸੰਭਾਲਣ ਕਾਰਨ ਬਚ ਗਏ।
ਇਹ ਵੀ ਪੜ੍ਹੋ- ਪਾਰਥ ਚੈਟਰਜੀ ਬੋਲੇ- ED ਨੇ ਜੋ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਕੀਤੀ, ਉਹ ਮੇਰੀ ਨਹੀਂ
ਦੱਸ ਦੇਈਏ ਕਿ ਮੰਤਰੀ ਸੂਰਤ ਰਾਏ ਹਾਲ ਹੀ ਦੇ ਦਿਨਾਂ ’ਚ ਇਸ ਤਰ੍ਹਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਚਰਚਾ ’ਚ ਰਹੇ ਹਨ। ਇਸ ਤੋਂ ਪਹਿਲਾਂ ਰਾਏ ਨੇ ਹਥਿਆਰਬੰਦ ਬਲਾਂ ’ਚ ਭਰਤੀ ਕੇਂਦਰ ਦੀ ‘ਅਗਨੀਪਥ’ ਯੋਜਨਾ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ‘ਅੱਤਵਾਦੀ’ ਕਰਾਰ ਦਿੱਤਾ ਸੀ। ਮੰਤਰੀ ਨੇ ਪਿਛਲੇ ਮਹੀਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ 100 ਤੋਂ ਵੱਧ ਅਧਿਕਾਰੀਆਂ ਦੇ ਤਬਾਦਲਿਆਂ ਅਤੇ ਤਾਇਨਾਤੀਆਂ 'ਤੇ 'ਵੀਟੋ' ਦੇ ਵਿਰੁੱਧ ਆਪਣੇ ਗੁੱਸੇ ਲਈ ਵੀ ਸੁਰਖੀਆਂ ਬਟੋਰੀਆਂ ਸਨ।
ਇਹ ਵੀ ਪੜ੍ਹੋ- ‘ਮਨ ਕੀ ਬਾਤ’ ’ਚ PM ਮੋਦੀ ਦੀ ਦੇਸ਼ ਵਾਸੀਆਂ ਨੂੰ ਅਪੀਲ- ਆਪਣੇ ਘਰ ’ਤੇ ਤਿਰੰਗਾ ਜ਼ਰੂਰ ਲਹਿਰਾਓ
ਪੱਛਮੀ ਬੰਗਾਲ : ਪਿਕਅੱਪ ਵੈਨ 'ਚ ਕਰੰਟ ਆਉਣ ਨਾਲ 10 ਦੀ ਮੌਤ, ਕਈ ਜ਼ਖ਼ਮੀ
NEXT STORY