ਨਵੀਂ ਦਿੱਲੀ— ਹਨੂੰਮਾਨ ਜੀ ਦੀ ਜਾਤੀ ਨੂੰ ਲੈ ਕੇ ਛਿੜਿਆ ਵਿਵਾਦ ਅਜੇ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕਦੇ ਕੋਈ ਉਨ੍ਹਾਂ ਦੇ ਦਲਿਤ ਹੋਣ ਦਾ ਦਾਅਵਾ ਕਰ ਰਿਹਾ ਹੈ ਤਾਂ ਕੋਈ ਬ੍ਰਾਹਮਣ, ਉੱਥੇ ਹੀ ਵੀਰਵਾਰ ਨੂੰ ਭਾਜਪਾ ਐੱਮ.ਐੱਲ.ਸੀ. ਬੁੱਕਲ ਨਵਾਬ ਨੇ ਉਨ੍ਹਾਂ ਨੂੰ ਮੁਸਲਮਾਨ ਦੱਸ ਦਿੱਤਾ ਹੈ। ਬੁੱਕਲ ਨਵਾਬ ਨੇ ਕਿਹਾ ਕਿ ਹਨੂੰਮਾਨ ਮੁਸਲਮਾਨ ਸਨ, ਉਨ੍ਹਾਂ ਦਾ ਤਰਕ ਹੈ ਕਿ ਸਾਡਾ ਮੰਨਣਾ ਹੈ ਕਿ ਮੁਸਲਮਾਨਾਂ 'ਚ ਜੋ ਨਾਂ ਰੱਖੇ ਜਾਂਦੇ ਹਨ, ਜਿਵੇਂ ਰਹਿਮਾਨ, ਰਮਜਾਨ, ਫਰਮਾਨ, ਜੀਸ਼ਾਨ ਅਤੇ ਕੁਰਬਾਨ ਜਿੰਨੇ ਵੀ ਨਾਂ ਹਨ, ਉਹ ਕਰੀਬ-ਕਰੀਬ ਉਨ੍ਹਾਂ 'ਤੇ ਰੱਖੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਰਾਜਸਥਾਨ 'ਚ ਇਕ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਹਨੂੰਮਾਨ ਨੂੰ ਦਲਿਤ ਵਰਗ ਦਾ ਦੱਸਿਆ ਸੀ। ਇਸ ਬਿਆਨ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਰਾਜਪਾਲ ਨੇ ਵੀ ਉਨ੍ਹਾਂ ਨੂੰ ਅਟਲ ਬਿਹਾਰੀ ਵਾਜਪੇਈ ਤੋਂ ਸੀਖ ਲੈਣ ਦੀ ਨਸੀਹਤ ਦਿੱਤੀ ਸੀ।
ਉੱਥੇ ਹੀ ਅਨੁਸੂਚਿਤ ਜਨਜਾਤੀ ਕਮਿਸ਼ਨ ਦੇ ਪ੍ਰਧਾਨ ਨੰਦ ਕੁਮਾਰ ਸਾਏ ਵੱਲੋਂ ਹਨੂੰਮਾਨ ਨੂੰ ਜਨਜਾਤੀ ਦੇ ਦੱਸਣ 'ਤੇ ਉਨ੍ਹਾਂ ਨੇ ਕਿਹਾ ਸੀ ਕਿ ਇਹ ਤਾਂ ਉਹੀ ਦੱਸ ਸਕਦੇ ਹਨ, ਹੋ ਸਕਦਾ ਹੈ ਉਨ੍ਹਾਂ ਨੇ ਕੋਈ ਸੋਧ ਕੀਤਾ ਹੋਵੇ। ਇਸ ਤੋਂ ਬਾਅਦ ਭਾਜਪਾ ਦੇ ਉੱਤਰ ਪ੍ਰਦੇਸ਼ ਪ੍ਰਧਾਨ ਮਹੇਂਦਰ ਨਾਥ ਪਾਂਡੇ ਨੇ ਕਿਹਾ ਸੀ ਕਿ ਇਹ ਉਨ੍ਹਾਂ ਦਾ ਸੰਵਿਧਾਨਕ ਅਧਿਕਾਰ ਹੈ। ਸਾਡਾ ਵੋਟਰ ਸਾਡੇ ਨਾਲ ਹੈ। ਭਾਜਪਾ ਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਕੋਈ ਮਤਲਬ ਨਹੀਂ ਹੈ ਕੌਣ ਕੀ ਕਰ ਰਿਹਾ ਹੈ। ਪ੍ਰਦੇਸ਼ ਪ੍ਰਧਾਨ ਨੇ ਮੁੱਖ ਮੰਤਰੀ ਯੋਗੀ ਵੱਲੋਂ ਹਨੂੰਮਾਨ ਜੀ 'ਤੇ ਦਿੱਤੇ ਗਏ ਬਿਆਨ 'ਤੇ ਉਨ੍ਹਾਂ ਦਾ ਬਚਾਅ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਬਿਆਨ ਦਾ ਗਲਤ ਅਰਥ ਕੱਢਿਆ ਗਿਆ। ਉਨ੍ਹਾਂ ਦੇ ਕਹਿਣ ਦਾ ਕੁਝ ਹੋਰ ਮਤਲਬ ਸੀ। ਪੂਰਾ ਸੰਦਰਭ ਸਮਝੇ ਬਿਨਾਂ ਹੀ ਮਾਮਲੇ ਨੂੰ ਤੂਲ ਦੇ ਦਿੱਤਾ ਗਿਆ।
'ਅਸੀਂ ਮੋਦੀ ਜੀ ਨੂੰ ਗੂੜ੍ਹੀ ਨੀਂਦ ਤੋਂ ਜਗਾਇਆ, ਉਹ ਅਜੇ ਵੀ ਝਪਕੀਆਂ ਲੈ ਰਹੇ ਨੇ'
NEXT STORY