ਨਵੀਂ ਦਿੱਲੀ—ਕੇਂਦਰ ਸਰਕਾਰ ਨੇ ਖੂਨਦਾਨ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੇ ਕਰਮਚਾਰੀਆਂ ਨੂੰ ਵਿਸ਼ੇਸ਼ ਛੂਟ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਮੁਤਾਬਕ ਕੇਂਦਰੀ ਕਰਮਚਾਰੀ ਖੂਨਦਾਨ ਲਈ ਹੁਣ ਤਨਖਾਹ ਸਮੇਤ ਛੁੱਟੀ ਲੈ ਸਕਣਗੇ। ਇਹ ਜਾਣਕਾਰੀ ਕਰਮਚਾਰੀ ਮੰਤਰਾਲਾ ਨੇ ਦਿੱਤੀ ਹੈ।
ਕਰਮਚਾਰੀ ਮੰਤਰਾਲਾ ਦੇ ਹੁਕਮ 'ਚ ਕਿਹਾ ਗਿਆ ਹੈ ਕਿ ਵਰਤਮਾਨ 'ਚ ਸੇਵਾ ਨਿਯਮ ਸੰਪੂਰਣ ਖੂਨਦਾਨ ਲਈ ਛੁੱਟੀ ਦੀ ਇਜਾਜ਼ਤ ਦਿੰਦਾ ਹੈ ਨਾਂ ਕਿ ਐਫੇਰੇਸਿਸ ਖੂਨਦਾਨ ਲਈ। ਐਫੇਰੇਸਿਸ ਖੂਨਦਾਨ ਅਧੀਨ ਖੂਨ 'ਚੋਂ ਪਲੇਟਲੇਟਸ, ਪਲਾਜਮਾ ਜਿਹੇ ਤੱਤਾਂ ਨੂੰ ਕੱਢ ਕੇ ਖੂਨ ਵਾਪਸ ਸ਼ਰੀਰ ਅੰਦਰ ਭੇਜ ਦਿੱਤਾ ਜਾਂਦਾ ਹੈ।
ਮੰਤਰਾਲੇ ਨੇ ਦੱਸਿਆ ਕਿ ਅਜਿਹਾ ਮਹਿਸੂਸ ਕੀਤਾ ਗਿਆ ਹੈ ਕਿ ਨਿਯਮ 'ਚ ਐਫੇਰੇਸਿਸ ਖੂਨਦਾਨ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਪਲੇਟਲੇਟਸ, ਪਲਾਜਮਾ ਜਿਹੇ ਤੱਤਾਂ ਨੂੰ ਹਾਸਲ ਕਰਨ ਦਾ ਹੋਰ ਲਾਭ ਮਿਲੇਗਾ।
2050 ਤੱਕ ਨਹੀਂ ਮਨਾ ਸਕੋਗੇ ਚਾਕਲੇਟ ਡੇ!
NEXT STORY