ਨੈਸ਼ਨਲ ਡੈਸਕ : ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਦੇ ਸੰਕਟ ਕਾਰਨ ਹਜ਼ਾਰਾਂ ਮੁਸਾਫਰਾਂ ਦੀਆਂ ਮੁਸੀਬਤਾਂ ਵਧ ਗਈਆਂ ਹਨ, ਕਿਉਂਕਿ ਪਾਇਲਟਾਂ ਦੀ ਘਾਟ ਕਾਰਨ ਫਲਾਈਟਾਂ ਧੜੱਲੇ ਨਾਲ ਰੱਦ ਹੋ ਰਹੀਆਂ ਹਨ। ਇਸੇ ਦੌਰਾਨ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਨਵੇਂ ਵਿਆਹੇ ਜੋੜੇ ਨੂੰ ਆਪਣੀ ਹੀ ਰਿਸੈਪਸ਼ਨ ਪਾਰਟੀ ਆਨਲਾਈਨ (ਵਰਚੂਅਲੀ) ਅਟੈਂਡ ਕਰਨੀ ਪਈ।
ਇਹ ਘਟਨਾ ਕਰਨਾਟਕ ਦੇ ਹੁਬਲੀ ਦੀ ਹੈ. ਹੁਬਲੀ ਦੀ ਮੇਧਾ ਕਸ਼ੀਰਸਾਗਰ ਅਤੇ ਭੁਵਨੇਸ਼ਵਰ ਦੇ ਸੰਗਮ ਦਾਸ, ਜੋ ਦੋਵੇਂ ਬੈਂਗਲੁਰੂ ਵਿੱਚ ਸਾਫਟਵੇਅਰ ਇੰਜੀਨੀਅਰ ਹਨ, ਨੇ 23 ਨਵੰਬਰ ਨੂੰ ਭੁਵਨੇਸ਼ਵਰ ਵਿੱਚ ਵਿਆਹ ਕਰਵਾਇਆ ਸੀ। ਉਨ੍ਹਾਂ ਦੀ ਫਾਰਮਲ ਰਿਸੈਪਸ਼ਨ ਪਾਰਟੀ ਬੁੱਧਵਾਰ ਨੂੰ ਲਾੜੀ ਦੇ ਜੱਦੀ ਸ਼ਹਿਰ ਹੁਬਲੀ ਦੇ ਗੁਜਰਾਤ ਭਵਨ ਵਿੱਚ ਹੋਣੀ ਸੀ।
ਲਾੜਾ ਅਤੇ ਲਾੜੀ ਨੇ 2 ਦਸੰਬਰ ਲਈ ਭੁਵਨੇਸ਼ਵਰ ਤੋਂ ਬੈਂਗਲੁਰੂ ਅਤੇ ਫਿਰ ਹੁਬਲੀ ਲਈ ਟਿਕਟਾਂ ਬੁੱਕ ਕੀਤੀਆਂ ਸਨ ਪਰ ਇੰਡੀਗੋ ਦੀਆਂ ਕਈ ਫਲਾਈਟਾਂ ਰੱਦ ਹੋਣ ਕਾਰਨ, ਉਹ ਸ਼ਹਿਰ ਨਹੀਂ ਆ ਸਕੇ। ਮੰਗਲਵਾਰ ਸਵੇਰੇ 9 ਵਜੇ ਤੋਂ ਲੈ ਕੇ ਅਗਲੇ ਦਿਨ ਸਵੇਰ ਤੱਕ ਫਲਾਈਟਾਂ ਵਿੱਚ ਲਗਾਤਾਰ ਦੇਰੀ ਹੋਈ ਅਤੇ ਆਖਰਕਾਰ 3 ਦਸੰਬਰ ਨੂੰ ਫਲਾਈਟ ਰੱਦ ਹੋ ਗਈ। ਭੁਵਨੇਸ਼ਵਰ-ਮੁੰਬਈ-ਹੁਬਲੀ ਦੇ ਰਸਤੇ ਯਾਤਰਾ ਕਰ ਰਹੇ ਕਈ ਰਿਸ਼ਤੇਦਾਰਾਂ ਨੂੰ ਵੀ ਫਲਾਈਟ ਰੱਦ ਹੋਣ ਦੀ ਦਿੱਕਤ ਝੱਲਣੀ ਪਈ।
ਜਦੋਂ ਮਹਿਮਾਨ ਪਹਿਲਾਂ ਹੀ ਇਕੱਠੇ ਹੋ ਚੁੱਕੇ ਸਨ ਅਤੇ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ, ਤਾਂ ਦੁਲਹਨ ਦੇ ਮਾਤਾ-ਪਿਤਾ ਨੇ ਅੱਗੇ ਵਧ ਕੇ ਜੋੜੇ ਲਈ ਰਿਜ਼ਰਵ ਸੀਟਾਂ 'ਤੇ ਬੈਠ ਕੇ ਰਸਮਾਂ ਪੂਰੀਆਂ ਕੀਤੀਆਂ। ਇਸ ਦੌਰਾਨ ਭੁਵਨੇਸ਼ਵਰ ਵਿੱਚ ਆਪਣੇ ਵਿਆਹ ਦੇ ਕੱਪੜਿਆਂ ਵਿੱਚ ਸਜੇ ਦੁਲਹਾ ਅਤੇ ਦੁਲਹਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਰਿਸੈਪਸ਼ਨ ਵਿੱਚ ਹਿੱਸਾ ਲਿਆ।
ਇੰਡੀਗੋ ਸੰਕਟ ਕਾਰਨ ਹੋਈ ਵੱਡੀ ਸਮੱਸਿਆ ! ਲਾੜਾ-ਲਾੜੀ ਆਨਲਾਈਨ ਅਟੈਂਡ ਕੀਤੀ ਆਪਣੀ ਰਿਸੈਪਸ਼ਨ ਪਾਰਟੀ
NEXT STORY