ਨੈਸ਼ਨਲ ਡੈਸਕ- ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਸਾਵਰਕੁੰਡਲਾ ਤਹਿਸੀਲ ਦੇ ਜੀਰਾ ਪਿੰਡ 'ਚ ਮਨੁੱਖਤਾ ਦੀ ਇਕ ਅਦਭੁੱਤ ਮਿਸਾਲ ਸਾਹਮਣੇ ਆਈ ਹੈ। ਇੱਥੇ ਦੇ ਰਹਿਣ ਵਾਲੇ ਉਦਯੋਗਪਤੀ ਬਾਬੂਭਾਈ ਜੀਰਾਵਾਲਾ ਨੇ ਆਪਣੀ ਮਾਂ ਦੀ ਬਰਸੀ ਮੌਕੇ ‘ਤੇ ਪਿੰਡ ਦੇ 290 ਕਿਸਾਨਾਂ ਦਾ ਪਿਛਲੇ 30 ਸਾਲਾਂ ਤੋਂ ਚੱਲ ਰਿਹਾ ਕਰਜ਼ਾ ਚੁਕਾ ਦਿੱਤਾ। ਇਸ ਲਈ ਉਨ੍ਹਾਂ ਨੇ 90 ਲੱਖ ਰੁਪਏ ਦਾਨ ਕੀਤੇ।
ਇਹ ਵੀ ਪੜ੍ਹੋ : 1 ਕਰੋੜ ਦੀ ਲਾਟਰੀ ਜਿੱਤਣ ਵਾਲੇ ਸ਼ਖ਼ਸ ਦੀ ਮੌਤ
1995 ਤੋਂ ਚੱਲ ਰਿਹਾ ਸੀ ਕਰਜ਼ੇ ਦਾ ਵਿਵਾਦ
ਬਾਬੂਭਾਈ ਨੇ ਦੱਸਿਆ ਕਿ ਪਿੰਡ 'ਚ ਜੀਰਾ ਸੇਵਾ ਸਹਿਕਾਰੀ ਮੰਡਲੀ ਨਾਲ ਸੰਬੰਧਤ ਕਰਜ਼ੇ ਦਾ ਮਾਮਲਾ 1995 ਤੋਂ ਪੈਂਡਿੰਗ ਸੀ। ਉਸ ਸਮੇਂ ਦੇ ਕੁਝ ਪ੍ਰਬੰਧਕਾਂ ਨੇ ਕਿਸਾਨਾਂ ਦੇ ਨਾਮ ‘ਤੇ ਫਰਜ਼ੀ ਲੋਨ ਲਏ ਸਨ, ਜਿਸ ਕਾਰਨ ਸਾਲ ਦਰ ਸਾਲ ਕਰਜ਼ਾ ਵਧਦਾ ਗਿਆ। ਇਸ ਕਰਜ਼ੇ ਕਾਰਨ ਪਿੰਡ ਦੇ ਕਿਸਾਨਾਂ ਨੂੰ ਸਰਕਾਰੀ ਸਹਾਇਤਾ, ਨਵੇਂ ਕਰਜ਼ੇ ਅਤੇ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ ਸੀ। ਬੈਂਕਾਂ ਨੇ ਵੀ ਪਿੰਡ ਨੂੰ ਬਲੈਕਲਿਸਟ ਕਰ ਰੱਖਿਆ ਸੀ।
ਇਹ ਵੀ ਪੜ੍ਹੋ : 5 ਤੇ 24 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਾਰੇ ਸਕੂਲ-ਕਾਲਜ ਤੇ ਬੈਂਕ ਰਹਿਣਗੇ ਬੰਦ
ਮਾਂ ਦੀ ਇੱਛਾ ਪੂਰੀ ਕੀਤੀ
ਬਾਬੂਭਾਈ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਦੀ ਇੱਛਾ ਸੀ ਕਿ ਉਹ ਆਪਣੇ ਗਹਿਣੇ ਵੇਚ ਕੇ ਪਿੰਡ ਦੇ ਕਿਸਾਨਾਂ ਦਾ ਕਰਜ਼ਾ ਚੁਕਾ ਦੇਵੇ। ਮਾਂ ਦੀ ਇਸ ਇੱਛਾ ਨੂੰ ਪੂਰਾ ਕਰਨ ਲਈ ਉਨ੍ਹਾਂ ਅਤੇ ਉਨ੍ਹਾਂ ਦੇ ਭਰਾ ਨੇ ਬੈਂਕ ਅਧਿਕਾਰੀਆਂ ਨਾਲ ਗੱਲ ਕੀਤੀ।
ਬੈਂਕ ਨੇ ਵੀ ਸਹਿਯੋਗ ਦਿੱਤਾ ਅਤੇ ਕੁੱਲ 89,89,209 ਰੁਪਏ ਦਾ ਕਰਜ਼ਾ ਉਨ੍ਹਾਂ ਨੇ ਅਦਾ ਕਰ ਦਿੱਤਾ। ਬਾਅਦ 'ਚ ਹਰ ਕਿਸਾਨ ਨੂੰ “ਨੋ ਕਰਜ਼ਾ ਸਰਟੀਫਿਕੇਟ” ਦਿੱਤਾ ਗਿਆ।
ਇਹ ਵੀ ਪੜ੍ਹੋ : ਵਿਆਹਾਂ ਦੇ ਸੀਜ਼ਨ 'ਚ 10, 20, 50 ਦੇ ਨਵੇਂ ਨੋਟਾਂ ਦੀ ਲੋੜ ! ਬਿਨਾਂ ਕਿਸੇ ਸਿਫਾਰਿਸ਼ ਤੋਂ ਇੰਝ ਕਰੋ ਹਾਸਲ
ਭਾਵੁਕ ਹੋ ਗਿਆ ਪਿੰਡ
ਜਦੋਂ ਸਭ 290 ਕਿਸਾਨਾਂ ਨੂੰ ਆਪਣੇ ਨੋ-ਡਿਊ ਸਰਟੀਫਿਕੇਟ ਮਿਲੇ, ਤਾਂ ਪਿੰਡ ਦਾ ਮਾਹੌਲ ਭਾਵੁਕ ਹੋ ਗਿਆ। ਕਈਆਂ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਸਨ। ਕਿਸਾਨਾਂ ਨੇ ਬਾਬੂਭਾਈ ਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੇ ਪਿੰਡ ਲਈ ਨਵੀਂ ਸ਼ੁਰੂਆਤ ਦਾ ਦਿਨ ਬਣਾਇਆ ਹੈ।
ਇਹ ਵੀ ਪੜ੍ਹੋ : 4,5,6 ਤੇ 7 ਨਵੰਬਰ ਨੂੰ ਭਾਰੀ ਮੀਂਹ! IMD ਨੇ ਜਾਰੀ ਕੀਤਾ Alert
ਮਨੁੱਖਤਾ ਦੀ ਸੱਚੀ ਮਿਸਾਲ
ਬਾਬੂਭਾਈ ਜੀਰਾਵਾਲਾ ਨੇ ਸਾਬਤ ਕੀਤਾ ਕਿ ਜੇ ਪੈਸਿਆਂ ਦੀ ਵਰਤੋਂ ਮਨੁੱਖਤਾ ਲਈ ਕੀਤਾ ਜਾਵੇ, ਤਾਂ ਇਸ ਦਾ ਮੁੱਲ ਕਰੋੜਾਂ ਤੋਂ ਵੀ ਵੱਧ ਹੁੰਦਾ ਹੈ। ਉਨ੍ਹਾਂ ਦੀ ਇਹ ਕੰਮ ਨਾ ਸਿਰਫ਼ ਪਿੰਡ ਲਈ, ਸਗੋਂ ਪੂਰੇ ਦੇਸ਼ ਲਈ ਪ੍ਰੇਰਣਾ ਬਣ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਦਰਸ਼ਾਂ ਤੋਂ ਪ੍ਰੇਰਣਾ ਲਵੇ ਨਵੀਂ ਪੀੜੀ- CM ਸੈਣੀ
NEXT STORY