ਨਵੀਂ ਦਿੱਲੀ (ਏਜੰਸੀ)- ਇਸਰੋ ਨੇ ਚੰਦਰਯਾਨ-3 ਦੀ ਪਹਿਲੀ ਆਰਬਿਟ ਚਾਲ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ ਭਾਵ ਇਸ ਦਾ ਪਹਿਲਾ ਆਰਬਿਟ ਬਦਲ ਦਿੱਤਾ ਗਿਆ ਹੈ। ਹੁਣ ਇਹ ਧਰਤੀ ਤੋਂ 42,000 ਕਿਲੋਮੀਟਰ ਤੋਂ ਵੱਧ ਦੀ ਦੂਰੀ ’ਤੇ ਧਰਤੀ ਦੁਆਲੇ ਅੰਡਾਕਾਰ ਚੱਕਰ ਵਿੱਚ ਘੁੰਮ ਰਿਹਾ ਹੈ। ਇਸਰੋ ਦੇ ਵਿਗਿਆਨੀ ਇਸ ਦੇ ਆਰਬਿਟ ਨਾਲ ਜੁੜੇ ਅੰਕੜਿਆਂ ਦਾ ਵਿਸ਼ਲੇਸ਼ਣ ਕਰ ਰਹੇ ਹਨ। ਲਾਂਚ ਕਰਨ ਤੋਂ ਬਾਅਦ ਚੰਦਰਯਾਨ-3 ਨੂੰ 179 ਕਿਲੋਮੀਟਰ ਦੀ ਪੈਰੀਜੀ ਅਤੇ 36,500 ਕਿਲੋਮੀਟਰ ਦੀ ਐਪੋਜੀ ਨਾਲ ਅੰਡਾਕਾਰ ਆਰਬਿਟ ਵਿੱਚ ਸ਼ਾਮਲ ਕੀਤਾ ਗਿਆ ਸੀ। ਪਹਿਲੇ ਆਰਬਿਟ ਅਭਿਆਸ ਵਿੱਚ ਐਪੋਜੀ ਨੂੰ ਵਧਾ ਕੇ 36,500 ਕਿਲੋਮੀਟਰ ਤਕ ਵਧਾ ਦਿੱਤਾ ਗਿਆ ਹੈ।
ਧਰਤੀ ਦੁਆਲੇ 5 ਵਾਰ ਆਰਬਿਟ ਚਾਲ ਚੱਲੇਗੀ ਭਾਵ ਆਰਬਿਟ ਬਦਲਿਆ ਜਾਏਗਾ। ਜਦੋਂ ਚੰਦਰਯਾਨ ਚਾਰ ਅਪੋਜੀ ਵਿੱਚ ਧਰਤੀ ਤੋਂ ਦੂਰ ਹੋਵੇਗਾ ਤਾਂ ਉਸ ਦਾ ਆਰਬਿਟ ਬਦਲ ਜਾਵੇਗਾ। ਭਾਵ ਪਹਿਲਾ, ਤੀਜਾ, ਚੌਥਾ ਅਤੇ ਪੰਜਵਾਂ। ਇਸ ਤੋਂ ਇਲਾਵਾ ਦੂਜੀ ਆਰਬਿਟ ਵਿੱਚ ਐਪੋਜੀ ਨਹੀਂ ਸਗੋਂ ਪੈਰੀਜੀ ਬਦਲ ਜਾਵੇਗੀ ਭਾਵ ਨਜ਼ਦੀਕੀ ਦੂਰੀ ਨੂੰ ਵਧਾਇਆ ਜਾਵੇਗਾ। 31 ਜੁਲਾਈ 2023 ਨੂੰ ਚੰਦਰਯਾਨ-3 ਧਰਤੀ ਤੋਂ ਦਸ ਗੁਣਾ ਦੂਰ ਚਲਾ ਗਿਆ ਹੋਵੇਗਾ। ਇਸਰੋ ਦੇ ਵਿਗਿਆਨੀ ਅਪੋਜੀ ਬਦਲ ਕੇ ਇਸ ਦੀ ਦੂਰੀ ਵਧਾਉਂਦੇ ਰਹਿਣਗੇ। ਉਹ ਇਸ ਨੂੰ ਉਦੋਂ ਤੱਕ ਵਧਾਉਣਗੇ ਜਦੋਂ ਤੱਕ ਇਹ ਧਰਤੀ ਤੋਂ ਲਗਭਗ 1 ਲੱਖ ਕਿਲੋਮੀਟਰ ਦੂਰ ਨਹੀਂ ਪਹੁੰਚ ਜਾਂਦਾ। ਇੱਥੇ ਪਹੁੰਚਣ ਤੋਂ ਬਾਅਦ ਵਿਗਿਆਨੀ ਇਸ ਨੂੰ ‘ਗੁਲੇਲ’ ਬਣਾ ਦੇਣਗੇ ਭਾਵ ਗੁਲੇਲ ਰਾਹੀਂ ਚੰਦਰਯਾਨ-3 ਨੂੰ ਟ੍ਰਾਂਸਲੂਨਰ ਇੰਸਰਸ਼ਨ ਲਈ ਭੇਜਿਆ ਜਾਵੇਗਾ।
ਪੰਜ ਦਿਨਾ ਦੇ ਇਸ ਲੰਬੇ ਆਰਬਿਟ ’ਚ ਯਾਤਰਾ ਕਰਨ ਤੋਂ ਬਾਅਦ ਭਾਵ 5-6 ਅਗਸਤ ਨੂੰ ਚੰਦਰਯਾਨ-3 ਚੰਦਰਮਾ ਆਰਬਿਟ ਇਨਸਰਸ਼ਨ ਪੜਾਅ ’ਤੇ ਹੋਵੇਗਾ। ਫਿਰ ਚੰਦਰਯਾਨ-3 ਦਾ ਪ੍ਰੋਪਲਸ਼ਨ ਸਿਸਟਮ ਚਾਲੂ ਹੋ ਜਾਵੇਗਾ। ਉਸ ਨੂੰ ਅੱਗੇ ਵਧਾਇਆ ਜਾਵੇਗਾ। ਭਾਵ ਇਸ ਨੂੰ ਚੰਦਰਮਾ ਦੇ 100 ਕਿਲੋਮੀਟਰ ਦੇ ਉਪਰਲੇ ਪੰਧ ’ਚ ਭੇਜਿਆ ਜਾਵੇਗਾ। 17 ਅਗਸਤ ਨੂੰ ਪ੍ਰੋਪਲਸ਼ਨ ਸਿਸਟਮ ਚੰਦਰਯਾਨ-3 ਦੇ ਲੈਂਡਰ-ਰੋਵਰ ਤੋਂ ਵੱਖ ਹੋ ਜਾਵੇਗਾ। ਪ੍ਰੋਪਲਸ਼ਨ ਮਾਡਿਊਲ ਨੂੰ ਵੱਖ ਕਰਨ ਤੋਂ ਬਾਅਦ ਲੈਂਡਰ ਨੂੰ ਚੰਦਰਮਾ ਦੇ ਦੁਆਲੇ 100×30 ਕਿਲੋਮੀਟਰ ਦੇ ਚੱਕਰ ’ਚ ਲਿਆਂਦਾ ਜਾਵੇਗਾ। ਇਸ ਲਈ ਡਿ-ਬੂਸਟਿੰਗ ਕਰਨੀ ਪਵੇਗੀ ਭਾਵ ਇਸ ਦੀ ਸਪੀਡ ਨੂੰ ਘੱਟ ਕਰਨਾ ਹੋਵੇਗਾ। ਇਹ ਕੰਮ 23 ਅਗਸਤ ਨੂੰ ਕੀਤਾ ਜਾਵੇਗਾ। ਇਹ ਉਹ ਥਾਂ ਹੈ ਜਿੱਥੇ ਇਸਰੋ ਦੇ ਵਿਗਿਆਨੀ ਆਪਣੇ ਸਾਹ ਰੋਕ ਲੈਣਗੇ ਕਿਉਂਕਿ ਇੱਥੋਂ ਲੈਂਡਿੰਗ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਵਾਰ ਵਿਕਰਮ ਲੈਂਡਰ ਦੇ ਚਾਰੇ ਪੈਰਾਂ ਦੀ ਤਾਕਤ ਵਧਾ ਦਿੱਤੀ ਗਈ ਹੈ। ਨਵੇਂ ਸੈਂਸਰ ਲਾਏ ਗਏ ਹਨ। ਨਵੇਂ ਸੋਲਰ ਪੈਨਲ ਲਾਏ ਗਏ ਹਨ।
ਮਨੁੱਖ ਨੂੰ ਪੁਲਾੜ ’ਚ ਭੇਜਣ ਦੀ ਯੋਜਨਾ ਨੂੰ ਉਤਸ਼ਾਹ ਮਿਲਿਆ
ਚੰਦਰਯਾਨ-3 ਦੀ ਸਫਲਤਾ ਨੇ ਮਨੁੱਖ ਨੂੰ ਪੁਲਾੜ ਵਿੱਚ ਭੇਜਣ ਦੀ ਯੋਜਨਾ ਨੂੰ ਉਤਸ਼ਾਹਿਤ ਕੀਤਾ ਹੈ। ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਨੇ ਕਿਹਾ ਕਿ ਗਗਨਯਾਨ ਦਾ ਪਹਿਲਾ ਪ੍ਰੀਖਣ ਅਗਸਤ ਦੇ ਅੰਤ ਤੱਕ ਕੀਤਾ ਜਾਵੇਗਾ। ਇਸਰੋ ਦੀ ਅਗਲੇ ਸਾਲ ਦੇ ਅੰਤ ਤੱਕ ਪੁਲਾੜ ਵਿੱਚ ਮਨੁੱਖ ਰਹਿਤ ਮਿਸ਼ਨ ਭੇਜਣ ਦੀ ਯੋਜਨਾ ਹੈ।
ਮੇਰਠ 'ਚ ਕਾਂਵੜੀਆਂ ਨਾਲ ਵਾਪਰਿਆ ਭਿਆਨਕ ਹਾਦਸਾ, ਬਿਜਲੀ ਲਾਈਨ ਨਾਲ ਟਕਰਾਉਣ ਕਾਰਨ 6 ਦੀ ਮੌਤ
NEXT STORY