ਭੋਪਾਲ— ਮੱਧ ਪ੍ਰਦੇਸ਼ 'ਚ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਦੌਰਾਨ ਬਹੁਜਨ ਸਮਾਜ ਪਾਰਟੀ ਅਤੇ ਕਾਂਗਰਸ ਵਿਚ ਗਠਜੋੜ ਹੋ ਸਕਦਾ ਹੈ, ਜਿਸ 'ਚ ਕਾਂਗਰਸ ਮਾਇਆਵਤੀ ਦੀ ਪਾਰਟੀ ਨੂੰ 230 ਸੀਟਾਂ 'ਚੋਂ 25 ਸੀਟਾਂ ਦੇ ਸਕਦੀ ਹੈ।
ਕਾਂਗਰਸ ਦੇ ਸੂਬੇ ਦੇ ਨੇਤਾਵਾਂ ਨੇ 17 ਸਤੰਬਰ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਭੋਪਾਲ ਅਤੇ ਵਿਦੀਸ਼ਾ ਜਾਣ ਤੋਂ ਪਹਿਲਾਂ ਗਠਜੋੜ ਨੂੰ ਮਜ਼ਬੂਤ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਸੂਬਾ ਪ੍ਰਧਾਨ ਕਮਲ ਨਾਥ ਬਸਪਾ ਨੇਤਾਵਾਂ ਨਾਲ ਅਗਲੇ ਹਫਤੇ ਗੱਲਬਾਤ ਕਰਨਗੇ।
ਕਾਂਗਰਸ ਰਾਹੁਲ ਗਾਂਧੀ ਦੀ ਯਾਤਰਾ ਦੇ ਮੌਕੇ ਸੂਬੇ ਦੀ ਇਕਾਈ 70-80 ਸੀਟਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਪੇਸ਼ ਕਰ ਸਕਦੀ ਹੈ। ਇਨ੍ਹਾਂ 'ਚ 60 ਸੀਟਾਂ ਅਜਿਹੀਆਂ ਹਨ ਜਿਨ੍ਹਾਂ 'ਤੇ ਪਹਿਲਾਂ ਕਾਂਗਰਸ ਕਾਫੀ ਸਮੇਂ ਤੋਂ ਨਹੀਂ ਜਿੱਤੀ। ਪਹਿਲੀ ਸੂਚੀ ਉਨ੍ਹਾਂ ਸੀਟਾਂ 'ਤੇ ਉੁਪਲਬਧ ਹੋ ਸਕਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਬਸਪਾ ਨਾਲ ਗਠਜੋੜ ਹੁਣ ਜਲਦੀ ਸਥਾਪਤ ਹੋ ਜਾਵੇ।
ਬਸਪਾ ਭਿੰਦ, ਮੋਰੈਨਾ, ਰੀਵਾ ਅਤੇ ਸਤਨਾ ਖੇਤਰਾ ਵਿਚ ਦੋ ਦਰਜਨ ਤੋਂ ਵੱਧ ਸੀਟਾਂ ਲਈ ਕਾਂਗਰਸ 'ਤੇ ਦਬਾਅ ਬਣਾ ਰਹੀ ਹੈ, ਜੋ ਕਿ ਉੱਤਰ ਪ੍ਰਦੇਸ਼ ਨਾਲ ਲੱਗਦੀ ਸਰਹੱਦ ਦੇ ਨਜ਼ਦੀਕ ਹੈ।
ਮੌਜੂਦਾ ਵਿਧਾਨਸਭਾ 'ਚ ਬਸਪਾ ਦੇ ਕੋਲ ਚਾਰ ਸੀਟਾਂ ਹਨ ਅਤੇ 2013 ਦੀਆਂ ਵਿਧਾਨ ਸਭਾ ਚੋਣਾਂ ਵਿਚ ਅੱਠ ਹੋਰ ਸੀਟਾਂ 'ਤੇ ਉਹ ਦੂਜਾ ਸਥਾਨ ਹਾਸਲ ਕਰ ਚੁੱਕੇ ਹਨ।
2013 'ਚ ਮੱਧ ਪ੍ਰਦੇਸ਼ 'ਚ ਹੋਈਆਂ ਚੋਣਾਂ ਦੌਰਾਨ ਕਾਂਗਰਸ ਨੂੰ 36.79 ਫੀਸਦੀ ਅਤੇ ਭਾਜਪਾ ਨੂੰ 44 ਫੀਸਦੀ ਵੋਟਾਂ ਮਿਲੀਆਂ ਸਨ। ਇਸੇ ਤਰ੍ਹਾਂ ਬਸਪਾ ਨੂੰ 6.42 ਫੀਸਦੀ ਵੋਟਾਂ ਹਾਸਲ ਹੋਈਆਂ ਸਨ। ਕਾਂਗਰਸ ਦੀ ਸੂਬਾ ਇਕਾਈ ਦੋਹਾਂ ਪਾਰਟੀਆਂ ਦੀਆਂ ਵੋਟ ਫੀਸਦੀ ਨੂੰ ਜੋੜ ਕੇ ਦੇਖ ਰਹੀ ਹੈ। ਦੂਜੇ ਪਾਸੇ ਸੂਬਾਈ ਭਾਜਪਾ ਨੇਤਾ ਨੇ ਕਿਹਾ, ਕਾਂਗਰਸ 'ਤੇ ਬਸਪਾ ਦੇ ਸੰਭਾਵੀ ਗਠਜੋੜ 'ਤੇ ਸਾਡੀ ਪੂਰੀ ਨਜ਼ਰ ਹੈ ਪਰ ਸਾਨੂੰ ਯਕੀਨ ਹੈ ਕਿ ਬਸਪਾ ਆਪਣੇ ਵੋਟ ਬੈਂਕ ਨੂੰ ਕਿਸੇ ਵੀ ਹਾਲਤ 'ਚ ਕਾਂਗਰਸ ਨੂੰ ਤਬਦੀਲ ਨਹੀਂ ਕਰੇਗੀ। ਬਸਪਾ ਦਾ ਕੋਈ ਵੱਡਾ ਨੇਤਾ ਸਥਾਨਕ ਨੇਤਾ ਨਹੀਂ ਹੈ ਇਸ ਦੇ ਨਾਲ ਹੀ ਸੂਬੇ ਦੇ ਚੋਣ ਹਲਕਿਆਂ ਦੇ 81 ਰਿਜ਼ਰਵਡ ਵਿਚੋਂ ਭਾਜਪਾ ਨੂੰ 58 ਹੀ ਮਿਲੀਆਂ ਸਨ। ਬਸਪਾ ਦੀਆਂ ਚਾਰ ਸੀਟਾਂ 'ਚੋਂ ਤਿੰਨ ਰਿਜ਼ਰਵਡ ਹਨ ਜਦਕਿ ਕਾਂਗਰਸ 81 ਸੀਟਾਂ ਜਿੱਤੀ ਸੀ
ਬੀ.ਜੇ.ਪੀ. ਦਾ ਮੰਤਵ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਹਿਲਾ ਮੈਂਬਰਾਂ ਨੂੰ ਵਧਾਉਣਾ
NEXT STORY