ਨਵੀਂ ਦਿੱਲੀ (ਯੂ. ਐੱਨ. ਆਈ.) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਦੀ ਦੀ ਸਭ ਤੋਂ ਭਿਆਨਕ ਕੋਵਿਡ ਮਹਾਮਾਰੀ 'ਚ ਅੱਜ ਵਿਰੋਧੀ ਧਿਰ 'ਤੇ ਨਾਕਾਰਾਤਮਕ ਰਾਜਨੀਤੀ ਕਰਨ ਦਾ ਆਰੋਪ ਲਾਉਂਦਿਆਂ ਕਿਹਾ ਕਿ ਸ਼ਾਇਦ ਕਾਂਗਰਸ ਨੇ ਇਹ ਫੈਸਲਾ ਕਰ ਲਿਆ ਹੈ ਕਿ ਆਉਣ ਵਾਲੇ ਸੌ ਸਾਲਾਂ ਤੱਕ ਸੱਤਾ ਵਿੱਚ ਵਾਪਸੀ ਨਹੀਂ ਕਰਨੀ ਹੈ। ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ ਦਾ ਜਵਾਬ ਦਿੰਦਿਆਂ ਮੋਦੀ ਨੇ ਕੋਰੋਨਾ ਕਾਲ ਦੌਰਾਨ ਲਗਾਤਾਰ ਸਰਕਾਰ ਨੂੰ ਬਦਨਾਮ ਕਰਨ ਲਈ ਜਨਤਾ ਨੂੰ ਮੁਸੀਬਤ ਵਿੱਚ ਪਾਉਣ ਦਾ ਆਰੋਪ ਲਾਇਆ।
ਇਹ ਵੀ ਪੜ੍ਹੋ : ਲਤਾ ਮੰਗੇਸ਼ਕਰ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ PM ਮੋਦੀ, ਦਿੱਤੀ ਸ਼ਰਧਾਂਜਲੀ
ਸਭ ਤੋਂ ਪਹਿਲਾਂ ਉਨ੍ਹਾਂ ਲਤਾ ਮੰਗੇਸ਼ਕਰ ਦੇ ਅਕਾਲ ਚਲਾਣੇ 'ਤੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅਸੀਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਿਸ ਗਲੋਬਲ ਵਿਵਸਥਾ 'ਚ ਰਹਿ ਰਹੇ ਹਾਂ ਪਰ ਦੁਨੀਆ ਪਿਛਲੇ 2 ਸਾਲਾਂ ਤੋਂ ਇਸ ਮਹਾਮਾਰੀ ਦਾ ਸਾਹਮਣਾ ਕਰ ਰਹੀ ਹੈ, ਉਸ ਤੋਂ ਇਹ ਦਿਸ ਰਿਹਾ ਹੈ ਕਿ ਅਸੀਂ ਇਕ ਨਵੀਂ ਵਿਸ਼ਵ ਵਿਵਸਥਾ ਵੱਲ ਵਧ ਰਹੇ ਹਾਂ। ਅਜਿਹੇ ਮੋੜ 'ਤੇ ਭਾਰਤ ਨੂੰ ਮੌਕਾ ਨਹੀਂ ਗੁਆਉਣਾ ਚਾਹੀਦਾ ਅਤੇ ਭਾਰਤ ਦੀ ਆਵਾਜ਼ ਬੁਲੰਦ ਰਹਿਣੀ ਚਾਹੀਦੀ ਹੈ। ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੋਂ ਬਾਅਦ ਦੇਸ਼ ਜਿਸ ਅੰਮ੍ਰਿਤ ਕਾਲ ਵਿਚ ਪ੍ਰਵੇਸ਼ ਕਰ ਰਿਹਾ ਹੈ, ਉਸ ਤੋਂ ਬਾਅਦ ਸ਼ਤਾਬਦੀ ਵਰ੍ਹੇ ਵਿਚ ਦੇਸ਼ ਉਸ ਮੁਕਾਮ 'ਤੇ ਪਹੁੰਚਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਭਾਰਤ ਨੇ ਕਈ ਖੇਤਰਾਂ ਵਿੱਚ ਤਾਕਤ ਦਾ ਅਨੁਭਵ ਕੀਤਾ ਹੈ। ਗਰੀਬਾਂ ਨੂੰ ਘਰ ਮਿਲਣ ਤੋਂ ਬਾਅਦ ਹੁਣ ਉਹ ਲੱਖਪਤੀ ਕਹਾਉਣ ਲੱਗੇ ਹਨ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਕੰਮ ਕਰਦਿਆਂ ਵਾਪਰੇ ਹਾਦਸਿਆਂ 'ਚ 3 ਸਾਲਾਂ ਦੌਰਾਨ 1500 ਤੋਂ ਵਧੇਰੇ ਭਾਰਤੀਆਂ ਦੀ ਹੋਈ ਮੌਤ
ਭਾਰਤ ਨੂੰ ਮਾਣ ਹੈ ਕਿ ਉਸ ਦੇ ਪਿੰਡ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਹੋ ਗਏ ਹਨ। ਆਜ਼ਾਦੀ ਤੋਂ ਬਾਅਦ ਗਰੀਬਾਂ ਦੇ ਘਰਾਂ ਵਿੱਚ ਬਿਜਲੀ ਦੀ ਰੌਸ਼ਨੀ ਤੋਂ ਖੁਸ਼ੀ ਦੇਸ਼ ਨੂੰ ਤਾਕਤ ਦੇ ਰਹੀ ਹੈ। ਗਰੀਬ ਦੇ ਘਰ ਗੈਸ ਕੁਨੈਕਸ਼ਨ, ਬੈਂਕ ਖਾਤਾ ਹੋ ਗਿਆ। ਪੈਸੇ ਸਿੱਧੇ ਖਾਤੇ ਵਿੱਚ ਆ ਰਹੇ ਹਨ। ਵਿਰੋਧੀ ਧਿਰ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ, ''ਜੇ ਤੁਸੀਂ ਜ਼ਮੀਨ ਨਾਲ ਜੁੜੇ ਹੁੰਦੇ ਤਾਂ ਤੁਹਾਨੂੰ ਇਹ ਨਜ਼ਰ ਆਉਂਦਾ। ਬਦਕਿਸਮਤੀ ਨਾਲ ਤੁਹਾਡੇ 'ਚੋਂ ਬਹੁਤਿਆਂ ਦੀ ਸੂਈ ਅਜੇ ਵੀ 2014 'ਤੇ ਹੀ ਟਿਕੀ ਹੋਈ ਹੈ, ਜੋ ਬਾਹਰ ਨਹੀਂ ਆ ਨਿਕਲ ਰਹੀ। ਤੁਸੀਂ ਆਪਣੇ ਅੰਦਰ ਅਜਿਹੀ ਮਾਨਸਿਕਤਾ ਵਿੱਚ ਫਸੇ ਹੋਏ ਹੋ। ਕੁਝ ਲੋਕਾਂ ਨੇ ਤੁਹਾਨੂੰ ਪਛਾਣ ਲਿਆ ਹੈ, ਕੁਝ ਜਲਦ ਹੀ ਪਛਾਣ ਲੈਣਗੇ। ਜਦੋਂ ਤੁਸੀਂ ਉਪਦੇਸ਼ ਦਿੰਦੇ ਹੋ ਤਾਂ ਤੁਸੀਂ ਭੁੱਲ ਜਾਂਦੇ ਹੋ ਕਿ ਤੁਹਾਨੂੰ ਵੀ 50 ਸਾਲ ਸੱਤਾ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ : NGT ਨੇ ਹਿੰਦੁਸਤਾਨ ਜ਼ਿੰਕ 'ਤੇ 25 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ
ਤੁਸੀਂ ਕਲਪਨਾ ਨਹੀਂ ਕਰ ਸਕਦੇ ਕਿ 1998 ਤੋਂ ਬਾਅਦ ਨਾਗਾਲੈਂਡ, 1995 ਤੋਂ ਬਾਅਦ ਓਡੀਸ਼ਾ, 1994 ਤੋਂ ਬਾਅਦ ਗੋਆ, 1988 ਤੋਂ ਬਾਅਦ ਤ੍ਰਿਪੁਰਾ, 1962 ਤੋਂ ਬਾਅਦ ਪੱਛਮੀ ਬੰਗਾਲ, 1988 ਤੋਂ ਬਾਅਦ ਉੱਤਰ ਪ੍ਰਦੇਸ਼, ਬਿਹਾਰ ਅਤੇ ਗੁਜਰਾਤ 'ਚ ਤੁਸੀਂ ਸੱਤਾ 'ਚ ਵਾਪਸ ਕਿਉਂ ਨਹੀਂ ਆਏ?'' ਉਨ੍ਹਾਂ ਕਿਹਾ, ''ਸਵਾਲ ਨੀਅਤ ਅਤੇ ਨੇਕ ਦਿਲੀ ਦਾ ਹੈ। ਇੰਨੇ ਵੱਡੇ ਲੋਕਤੰਤਰ ਵਿੱਚ ਦੇਸ਼ ਦੀ ਜਨਤਾ ਤੁਹਾਨੂੰ ਸਦਾ ਲਈ ਨਕਾਰ ਰਹੀ ਹੈ। ਜੇ ਅਸੀਂ (ਭਾਜਪਾ) ਇਕ ਚੋਣ ਹਾਰ ਜਾਂਦੇ ਹਾਂ ਤਾਂ ਤੁਹਾਡਾ ਈਕੋਸਿਸਟਮ ਪਤਾ ਨਹੀਂ ਕੀ-ਕੀ ਕਹਿਣ ਲੱਗ ਜਾਂਦਾ ਹੈ ਪਰ ਤੁਸੀਂ ਇੰਨੀਆਂ ਚੋਣਾਂ ਹਾਰਦੇ ਰਹਿੰਦੇ ਹੋ ਪਰ ਹਉਮੈ ਨਹੀਂ ਜਾਂਦੀ। ਈਕੋਸਿਸਟਮ ਜਾਣ ਨਹੀਂ ਦਿੰਦਾ।”
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਬਣੇ ਭਾਰਤ 'ਚ ਸਭ ਤੋਂ ਮਹਿੰਗੀ ਕਾਰ ਦੇ ਮਾਲਕ, ਕੀਮਤ ਕਰ ਦੇਵੇਗੀ ਹੈਰਾਨ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਫਰਲੋ 'ਤੇ ਜਾਣਾ ਇਕ ਆਮ ਕੈਦੀ ਦਾ ਅਧਿਕਾਰ, ਇਸ ਨੂੰ ਚੋਣਾਂ ਨਾਲ ਜੋੜ ਕੇ ਨਾ ਦੇਖਿਆ ਜਾਵੇ : ਮਨੋਹਰ ਖੱਟੜ
NEXT STORY