ਹੈਦਰਾਬਾਦ— ਤੇਲੰਗਾਨਾ 'ਚ ਵਿਧਾਨ ਸਭਾ ਚੋਣ ਦੀ ਹਲਚਲ ਤੇਜ਼ ਹੈ। ਇਸ ਦੌਰਾਨ ਰੈਲੀਆਂ 'ਚ ਦੋਸ਼ ਲਾਉਣ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਇਸੇ ਸਿਲਸਿਲੇ 'ਚ ਏ.ਆਈ.ਐੱਮ.ਆਈ.ਐੱਮ. ਪ੍ਰਧਾਨ ਅਸਦੁਦੀਨ ਓਵੈਸੀ ਨੇ ਕਾਂਗਰਸ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਖਰੀਦ-ਫਰੋਖਤ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ। ਓਵੈਸੀ ਨੇ ਕਿਹਾ ਕਿ ਨਿਰਮਲ ਇਲਾਕੇ 'ਚ ਰੈਲੀ ਕੈਂਸਲ ਕਰਨ ਲਈ ਕਾਂਗਰਸ ਵੱਲੋਂ 25 ਲੱਖ ਰੁਪਏ ਤਕ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ, ''ਮੈਨੂੰ ਕਿਹਾ ਗਿਆ ਕਿ ਮਜਲਿਸ ਦਾ ਜਲਸਾ ਰੋਕਣ ਲਈ 25 ਲੱਖ ਰੁਪਏ ਦਾ ਪਾਰਟੀ ਫੰਡ ਦਿੰਦਾ ਹੈ। ਕਾਂਗਰਸ ਦੀ ਇਸ ਹਰਕਤ ਨੂੰ ਤੁਸੀਂ ਕੀ ਕਹੋਗੇ। ਇਹ ਉਨ੍ਹਾਂ ਦੇ ਗਰੂਰ ਦੀ ਨਿਸ਼ਾਨੀ ਹੈ। ਇਸ ਤੋਂ ਵੱਡਾ ਸਬੂਤ ਕੀ ਹੋਵੇਗਾ।' ਉਨ੍ਹਾਂ ਅੱਗੇ ਕਿਹਾ, 'ਮੈਂ ਉਨ੍ਹਾਂ ਲੋਕਾਂ 'ਚੋਂ ਨਹੀਂ ਹਾਂ, ਜਿਸ ਨੂੰ ਖਰੀਦਿਆ ਜਾ ਸਕਦਾ ਹੈ। ਅਸੁਦਦੀਨ ਓਵੈਸੀ ਮਰ ਜਾਵੇ ਪਰ ਸੌਦਾ ਨਹੀਂ ਕਰੇਗਾ।'
'ਕਪਿਲ ਸਿੱਬਲ ਨੂੰ ਬਾਬਰੀ ਕੇਸ ਲੜਨ ਤੋਂ ਰੋਕਿਆ ਗਿਆ'
ਇਹੀ ਨਹੀਂ ਓਵੈਸੀ ਨੇ ਕਾਂਗਰਸ ਤੇ ਰਾਹੁਲ ਗਾਂਧੀ 'ਤੇ ਹਮਲਾ ਬੋਲਦੇ ਹੋਏ ਇਹ ਵੀ ਦੋਸ਼ ਲਗਾਇਆ ਕਿ ਕਾਂਗਰਸ ਨੇ ਆਪਣੇ ਸੀਨੀਅਰ ਨੇਤਾ ਕਪਿਲ ਸਿੱਬਲ ਨੂੰ ਬਾਬਰੀ ਕੇਸ ਲੜਨ ਤੋਂ ਰੋਕਿਆ ਸੀ। ਉਥੇ ਹੀ ਕਾਂਗਰਸ ਦਾ ਕਹਿਣਾ ਹੈ ਕਿ ਓਵੈਸੀ ਅਜਿਹੇ ਬਿਆਨ ਨਾਲ ਬੀ.ਜੇ.ਪੀ. ਨੂੰ ਹੀ ਫਾਇਦਾ ਪਹੁੰਚਾ ਰਹੇ ਹਨ। ਦੱਸ ਦੇਈਏ ਕਿ 7 ਦਸੰਬਰ ਨੂੰ ਤੇਲੰਗਾਨਾ 'ਚ ਵੀ ਚੋਣਾਂ ਹੋਣੀਆਂ ਹਨ। ਇਥੇ ਮੁੱਖ ਮੁਕਾਬਲਾ ਟੀ.ਆਰ.ਐੱਸ., ਟੀ.ਡੀ.ਪੀ. ਤੇ ਕਾਂਗਰਸ ਵਿਚਾਲੇ ਮੰਨਿਆ ਜਾ ਰਿਹਾ ਹੈ।
ਅਖਿਲੇਸ਼ ਨੂੰ ਰਾਹੁਲ ਦਾ ਸਾਥ ਪਸੰਦ ਨਹੀਂ, ਕਿਹਾ-2019 ’ਚ ਬਣਾਈ ਜਾਵੇਗੀ ਦੂਰੀ
NEXT STORY