ਨਵੀਂ ਦਿੱਲੀ— ਕਾਂਗਰਸ ਅਤੇ ਭਾਜਪਾ ਦੇ ਇਕ-ਦੂਜੇ ਦੇ ਉੱਪਰ ਡਾਟਾ ਲੀਕ ਕਰਨ ਦੇ ਦੋਸ਼ਾਂ ਦਰਮਿਆਨ ਹੁਣ ਕਾਂਗਰਸ ਨੇ ਪਲੇਅ ਸਟੋਰ ਤੋਂ ਆਪਣਾ ਐਪ ਹਟਾ ਲਿਆ ਹੈ। ਭਾਜਪਾ ਨੇ ਆਈ.ਟੀ. ਸੈੱਲ ਮੁਖੀ ਅਮਿਤ ਮਾਲਵੀਏ ਨੇ ਦਾਅਵਾ ਕੀਤਾ ਸੀ ਕਿ ਕਾਂਗਰਸ ਪਾਰਟੀ ਆਪਣੇ ਅਧਿਕਾਰਤ ਐਪ ਅਤੇ ਵੈੱਬਸਾਈਟ ਰਾਹੀਂ ਡਾਟਾ ਸਿੰਗਾਪੁਰ 'ਚ ਵਿਦੇਸ਼ੀ ਕੰਪਨੀਆਂ ਨੂੰ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਰਾਹੁਲ ਗਾਂਧੀ ਸਿੰਗਾਪੁਰ ਦੇ ਦੌਰੇ ਤੋਂ ਵਾਪਸ ਆਏ ਹਨ। ਕਾਂਗਰਸ ਨੇ ਡਾਟਾ ਚੋਰੀ ਕਰਨ ਦੇ ਦੋਸ਼ਾਂ ਤੋਂ ਬਾਅਦ ਐਪ ਹਟਾਉਣ 'ਤੇ ਅਮਿਤ ਮਾਲਵੀਏ ਨੇ ਕਿਹਾ,''ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਨੇ ਜੋ ਮਨਗੜ੍ਹਤ ਦੋਸ਼ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਪ 'ਤੇ ਲਗਾਏ ਸਨ, ਉਹ ਉਲਟਾ ਉਨ੍ਹਾਂ 'ਤੇ ਹੀ ਭਾਰੀ ਪੈ ਰਿਹਾ ਹੈ। ਮੈਂ ਅੱਜ ਹੀ ਸਕਰੀਨ ਸ਼ਾਟਸ ਅਤੇ ਪੂਰੇ ਤੱਤਾਂ ਨਾਲ ਦੇਸ਼ ਦੇ ਸਾਹਮਣੇ ਰੱਖ ਦਿੱਤਾ ਸੀ ਕਿ ਕਿਹੜਾ ਕੀ ਐਪ ਚੋਰੀ ਕਰ ਰਿਹਾ ਹੈ।''
ਡਾਟਾ ਲੀਕ ਦੇ ਦੋਸ਼ਾਂ 'ਤੇ ਭਾਜਪਾ ਨੇਤਾ ਅਤੇ ਰਾਜ ਸਭਾ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਕਿਹਾ,''ਭਾਜਪਾ ਦੇ ਆਈ.ਟੀ. ਸੈੱਲ ਮੁਖੀ ਨੂੰ ਇਸ 'ਤੇ ਪ੍ਰਤੀਕਿਰਿਆ ਦੇਣੀ ਹੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ 'ਤੇ ਨੋਟਿਸ ਲੈਣਾ ਚਾਹੀਦਾ ਅਤੇ ਆਧਾਰਹੀਣ ਦੋਸ਼ਾਂ 'ਤੇ ਤੱਤਾਂ ਨਾਲ ਜਵਾਬ ਦੇਣਾ ਚਾਹੀਦਾ। ਭਾਜਪਾ ਆਈ.ਟੀ. ਸੈੱਲ ਫਿਲਹਾਲ ਸਿਰਫ ਪਲਟਵਾਰ ਕਰ ਰਹੀ ਹੈ। ਇਸ ਨਾਲ ਕਿਹੜਾ ਉਦੇਸ਼ ਸਿੱਧ ਹੋਵੇਗਾ?''
ਜ਼ਿਕਰਯੋਗ ਹੈ ਕਿ ਫਰਾਂਸ ਦੀ ਰਿਸਚਰ ਹੈੱਕਰ ਐਲਡਰਸਨ ਨੇ ਪਹਿਲਾਂ ਨਰਿੰਦਰ ਮੋਦੀ ਐਪ ਅਤੇ ਫਿਰ ਕਾਂਗਰਸ ਦੀ ਵੈੱਬਸਾਈਟ ਅਤੇ ਡਾਟਾ ਰਾਹੀਂ ਡਾਟਾ ਚੋਰੀ ਹੋਣ ਦੀ ਗੱਲ ਕਹੀ ਸੀ। ਜ਼ਿਕਰਯੋਗ ਹੈ ਕਿ ਦੋਵੇਂ ਹੀ ਮੁੱਖ ਪਾਰਟੀਆਂ ਨੇ ਇਕ-ਦੂਜੇ 'ਤੇ ਜਨਤਾ ਦੀਆਂ ਜਾਣਕਾਰੀਆਂ ਨੂੰ ਬਿਨਾਂ ਉਨ੍ਹਾਂ ਨੂੰ ਦੱਸੇ ਸ਼ੇਅਰ ਕਰਨ ਦੇ ਦੋਸ਼ ਲਾਏ ਹਨ। ਇਕ ਦਿਨ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਨਮੋ ਐਪ ਦੇ ਸਹਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਸੀ। ਭਾਜਪਾ ਨੇ ਉਂਝ ਤਾਂ ਕੁਝ ਦੇਰ 'ਚ ਹੀ ਪਲਟਵਾਰ ਕਰ ਦਿੱਤੀ ਸੀ ਪਰ ਉਸੇ ਸਟਾਈਲ 'ਚ ਪਾਰਟੀ ਵੱਲੋਂ ਪੂਰੀ ਰਿਸਰਚ ਨਾਲ ਸੋਮਵਾਰ ਦੀ ਸਵੇਰ ਟਵੀਟ ਕੀਤਾ ਗਿਆ। ਭਾਜਪਾ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸ ਪਾਰਟੀ ਦੇ ਐਪ ਨਾਲ ਜਨਤਾ ਦੀ ਜਾਣਕਾਰੀ ਸਿੰਗਾਪੁਰ ਭੇਜੀ ਜਾ ਰਹੀ ਹੈ।
ਪਿਆਰ ਕਰਨ ਵਾਲਿਆਂ ਨੂੰ ਪੁਲਸ ਨੇ ਮਿਲਾਇਆ, ਥਾਣੇ 'ਚ ਲਏ ਸੱਤ ਫੇਰੇ
NEXT STORY