ਬਾਰਾਬੰਕੀ— ਵਿਵਾਦਾਂ 'ਚ ਘਿਰੀ ਰਹਿਣ ਵਾਲੀ ਯੂ.ਪੀ ਪੁਲਸ ਅੱਜ ਕੱਲ੍ਹ ਬਦਲੀ-ਬਦਲੀ ਨਜ਼ਰ ਆ ਰਹੀ ਹੈ। ਬਾਰਾਬੰਕੀ ਪੁਲਸ ਨੇ ਪਿਆਰ ਕਰਨ ਵਾਲੇ ਪ੍ਰੇਮੀ ਜੋੜੇ ਦਾ ਥਾਣੇ ਦੇ ਅੰਦਰ ਬਹੁਤ ਧੂਮਧਾਮ ਨਾਲ ਵਿਆਹ ਕਰਵਾ ਦਿੱਤਾ। ਹੁਣ ਪੂਰੇ ਇਲਾਕੇ 'ਚ ਪੁਲਸ ਦੇ ਇਸ ਕੰਮ ਦੀ ਤਾਰੀਫ ਹੋ ਰਹੀ ਹੈ।
ਜਾਣਕਾਰੀ ਮੁਤਾਬਕ ਮੋਹਮਦਪੁਰ ਥਾਣਾ ਖੇਤਰ 'ਚ ਰਹਿਣ ਵਾਲੇ ਵਿਨੈ ਕੁਮਾਰ ਅਤੇ ਨੇਹਾ ਵਰਮਾ ਇਕ-ਦੂਜੇ ਨੂੰ ਸਾਲਾਂ ਤੋਂ ਪਿਆਰ ਕਰਦੇ ਸਨ। ਦੋਵਾਂ ਦੇ ਘਰ ਦੇ ਇਸ ਵਿਆਹ ਲਈ ਤਿਆਰ ਨਹੀਂ ਸਨ। ਜਿਸ ਦੇ ਚੱਲਦੇ ਦੋਵੇਂ ਭੱਜ ਗਏ। ਦੋਵਾਂ ਦੇ ਘਰਦਿਆਂ ਨੇ ਬੱਚਿਆਂ ਦੇ ਲਾਪਤਾ ਹੋਣ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਮਾਮਲੇ ਦੀ ਜਾਂਚ ਕਰਨ ਦੇ ਬਾਅਦ ਪਤਾ ਕੀਤਾ ਕਿ ਲੜਕਾ-ਲੜਕੀ ਆਪਸ 'ਚ ਵਿਆਹ ਕਰਨਾ ਚਾਹੁੰਦੇ ਹਨ। ਪੁਲਸ ਨੇ ਦੋਹਾਂ ਦੇ ਬਾਲਿਗ ਹੋਣ ਦੇ ਸਾਰੇ ਦਸਤਾਵੇਜ਼ ਦੇਖੇ। ਜਿਸ ਦੇ ਬਾਅਦ ਦੋਵਾਂ ਦਾ ਥਾਣੇ ਕੰਪਲੈਕਸ 'ਚ ਹੀ ਵਿਆਹ ਕਰਵਾ ਦਿੱਤਾ।
ਏ.ਐਸ.ਪੀ ਦਿਗੰਬਰ ਕੁਸ਼ਵਾਹਾ ਨੇ ਦੱਸਿਆ ਕਿ ਲੜਕਾ ਅਤੇ ਲੜਕੀ 2 ਦਿਨ ਤੋਂ ਘਰ ਤੋਂ ਗਾਇਬ ਸਨ। ਦੋਵਾਂ ਦੇ ਪਰਿਵਾਰ ਵਾਲੇ ਰਿਪੋਰਟ ਲਿਖਾਉਣ ਥਾਣੇ ਪੁੱਜੇ ਸਨ। ਪੁਲਸ ਨੇ ਜਾਂਚ 'ਚ ਪਤਾ ਕੀਤਾ ਕਿ ਦੋਵੇਂ ਬਾਲਿਗ ਹਨ। ਇਸ ਦੇ ਬਾਅਦ ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਸਮਝਾਇਆ ਗਿਆ ਅਤੇ ਉਨ੍ਹਾਂ ਦੀ ਰਜਾਮੰਦੀ ਦੇ ਬਾਅਦ ਥਾਣੇ ਕੰਪਲੈਕਸ 'ਚ ਹੀ ਇਨ੍ਹਾਂ ਦਾ ਵਿਆਹ ਕਰਵਾ ਦਿੱਤਾ ਗਿਆ।
ਆਤਮਨਿਰਭਰਤਾ ਵੱਲ ਰੱਖਿਆ ਖੇਤਰ ਦਾ ਵੱਡਾ ਕਦਮ, ਰੋਜ਼ਗਾਰ ਤੋਂ ਲੈ ਕੇ ਹਥਿਆਰ ਦਾ ਕਰੇਗਾ ਨਿਰਮਾਣ
NEXT STORY