ਨਵੀਂ ਦਿੱਲੀ- ਦੇਸ਼ 'ਚ ਹੁਣ ਤੱਕ ਲਗਾਏ ਕੋਵਿਡ-19 ਦੇ ਕਰੀਬ 13 ਕਰੋੜ ਟੀਕਿਆਂ 'ਚੋਂ 90 ਫੀਸਦੀ ਟੀਕੇ ਆਕਸਫੋਰਡ/ਐਸਟ੍ਰਾਜੇਨੇਕਾ ਦੇ ਕੋਵਿਸ਼ੀਲਡ ਦੀਆਂ ਲਗਾਈਆਂ ਗਈਆਂ ਹਨ। ਬੁੱਧਵਾਰ ਨੂੰ ਉਪਲੱਬਧ ਸਰਕਾਰੀ ਡਾਟਾ 'ਚ ਇਹ ਜਾਣਕਾਰੀ ਸਾਹਮਣੇ ਆਈ। ਇਨ੍ਹਾਂ 'ਚੋਂ 15 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸਿਰਫ਼ ਕੋਵਿਸ਼ੀਲਡ ਹੀ ਲਗਾਇਆ ਹੈ, ਜਿਸ ਦਾ ਉਤਪਾਦਨ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸ.ਆਈ.ਆਈ.) ਕਰ ਰਿਹਾ ਹੈ। ਭਾਰਤ 'ਚ ਦਿੱਤਾ ਜਾ ਰਿਹਾ ਦੂਜਾ ਟੀਕਾ ਹੈਦਰਾਬਾਦ ਸਥਿਤ ਭਾਰਤ ਬਾਇਓਟੇਕ ਦਾ ਦੇਸੀ ਟੀਕਾ ਕੋਵੈਕਸੀਨ ਹੈ। ਸਰਕਾਰ ਨੇ ਕੋਵਿਨ ਪੋਰਟਲ 'ਤੇ ਉਪਲੱਬਧ ਡਾਟਾ ਅਨੁਸਾਰ ਕੋਵਿਡ-19 ਦੇ ਕੁਲ 12,76,05,870 ਟੀਕਿਆਂ 'ਚੋਂ 11,60,65,107 ਟੀਕੇ ਕੋਵਿਸ਼ੀਲਡ ਦੇ ਹਨ, ਜਦੋਂ ਕਿ 1,15,40,763 ਟੀਕੇ ਕੋਵੈਕਸੀਨ ਦੇ ਹਨ।
ਇਹ ਵੀ ਪੜ੍ਹੋ : ਟਲਿਆ ਵੱਡਾ ਸੰਕਟ: ਸਮਾਂ ਰਹਿੰਦੇ ਹੋਈ ਆਕਸੀਜਨ ਦੀ ਸਪਲਾਈ, ਬਚੀ ਕੋਰੋਨਾ ਮਰੀਜ਼ਾਂ ਦੀ ਜਾਨ
ਇਸ ਤੋਂ ਇਲਾਵਾ ਗੋਆ, ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਸਮੇਤ ਕਰੀਬ 15 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਲਾਭਪਾਤਰਾਂ ਨੂੰ ਸਿਰਫ਼ ਕੋਵਿਸ਼ੀਲਡ ਟੀਕਾ ਲਗਾਇਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਕੋਵੈਕਸੀਨ ਦੀ ਤੁਲਨਾ 'ਚ ਕੋਵਿਸ਼ੀਲਡ ਬਹੁਤ ਵੱਡੇ ਪੈਮਾਨੇ 'ਤੇ ਬਣਾਈ ਜਾ ਰਹੀ ਹੈ, ਜਿਸ ਕਾਰਨ ਇਸ ਦੀ ਉਪਲੱਬਧਤਾ ਜ਼ਿਆਦਾ ਹੈ। ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) 'ਚ ਮਹਾਮਾਰੀ ਵਿਗਿਆਨ ਅਤੇ ਸੰਚਾਰੀ ਰੋਗ ਦੇ ਮੁਖੀ ਡਾ.ਸਮੀਰਨ ਪਾਂਡਾ ਨੇ ਕਿਹਾ ਕਿ ਜਲਦ ਹੀ ਕੋਵੈਕਸੀਨ ਦਾ ਉਤਪਾਦਨ ਵੀ ਵਧਾਇਆ ਜਾਵੇਗਾ। ਭਾਰਤ ਬਾਇਓਟੇਕ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸਮਰੱਥਾ ਵਿਸਥਾਰ ਨੂੰ ਬੈਂਗਲੁਰੂ ਅਤੇ ਹੈਦਰਾਬਾਦ ਦੇ ਕਈ ਕੇਂਦਰਾਂ 'ਚ ਲਾਗੂ ਕਰ ਦਿੱਤਾ ਗਿਆ ਹੈ ਤਾਂ ਕਿ ਹਰ ਸਾਲ 70 ਕਰੋੜ ਟੀਕਿਆਂ ਦੀ ਖੁਰਾਕ ਤਿਆਰ ਕੀਤੀ ਜਾ ਸਕੇ। ਬਾਇਓਟੈਕਨਾਲੋਜੀ ਵਿਭਾਗ ਵੀ ਉਤਪਾਦਨ ਸਮਰੱਥਾ ਵਧਾਉਣ ਲਈ ਟੀਕਾ ਨਿਰਮਾਣ ਕੇਂਦਰਾਂ ਨੂੰ ਮੁਆਵਜ਼ਾ ਮੁਹੱਈਆ ਕਰਵਾ ਕੇ ਵਿੱਤੀ ਮਦਦ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਕੋਵੈਕਸੀਨ ਹੀ ਲਗਾਈ ਗਈ ਹੈ।
ਇਹ ਵੀ ਪੜ੍ਹੋ : ਨਾਸਿਕ : ਹਸਪਤਾਲ ਦਾ ਆਕਸੀਜਨ ਟੈਂਕ ਲੀਕ, ਸਪਲਾਈ ਰੁਕਣ ਨਾਲ 22 ਮਰੀਜ਼ਾਂ ਦੀ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕੋਰੋਨਾ ਵਾਇਰਸ : ਹਰਿਆਣਾ ਦੇ ਸਕੂਲਾਂ 'ਚ 31 ਮਈ ਤੱਕ ਹੋਈਆਂ ਗਰਮੀਆਂ ਦੀਆਂ ਛੁੱਟੀਆਂ
NEXT STORY