ਨਵੀਂ ਦਿੱਲੀ— ‘ਵੈਕਸੀਨ ਪਾਸਪੋਰਟ’ ਨੂੰ ਲੈ ਕੇ ਸਿਹਤ ਮੰਤਰਾਲਾ ਨੇ ਕਿਹਾ ਕਿ ਅਜੇ ਤੱਕ ਇਸ ਮੁੱਦੇ ’ਤੇ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੇ ਪੱਧਰ ’ਤੇ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਡਬਲਿਊ. ਐੱਚ. ਓ. ਕੌਮਾਂਤਰੀ ਯਾਤਰਾਵਾਂ ਲਈ ਵੈਕਸੀਨ ਪਾਸਪੋਰਟ ’ਤੇ ਆਮ ਸਹਿਮਤੀ ’ਤੇ ਨਹੀਂ ਪਹੁੰਚ ਸਕਿਆ ਹੈ। ਅਜੇ ਵੀ ਕਈ ਦੇਸ਼ ਡਬਲਿਊ. ਐੱਚ. ਓ. ਨਾਲ ਚਰਚਾ ਕਰ ਰਹੇ ਹਨ ਕਿ ਕੀ ਵੈਕਸੀਨ ਲਗਵਾਉਣ ਵਾਲਿਆਂ ਨੂੰ ਆਗਿਆ ਦਿੱਤੀ ਜਾਵੇਗੀ। ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਇਸ ਬਾਬਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਅਜੇ ਚਰਚਾ ਜਾਰੀ ਹੈ। ਜਦੋਂ ਅਸੀਂ ਵਿਸ਼ਵ ਅਤੇ ਡਬਲਿਊ. ਐੱਚ. ਓ. ਦੇ ਪੱਧਰ ’ਤੇ ਵੈਕਸੀਨ ਪਾਸਪੋਰਟ ’ਤੇ ਆਮ ਸਹਿਮਤੀ ’ਤੇ ਪਹੁੰਚ ਜਾਵਾਂਗੇ ਤਾਂ ਜ਼ਰੂਰੀ ਕਦਮ ਚੁੱਕਾਂਗੇ। ਲਵ ਅਗਰਵਾਲ ਨੇ ਕਿਹਾ ਕਿ ਫ਼ਿਲਹਾਲ ਡਬਲਿਊ. ਐੱਚ. ਓ. ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਨੈਗੇਟਿਵ ਕੋਰੋਨਾ ਪਰੀਖਣ ਰਿਪੋਰਟ ਵਾਲੇ ਲੋਕਾਂ ਨੂੰ ਹੀ ਵਿਦੇਸ਼ ਯਾਤਰਾ ਦੀ ਆਗਿਆ ਹੈ।
ਇਹ ਵੀ ਪੜ੍ਹੋ : ਅਮਰੀਕਾ : ਪਾਰਟੀ ਆਦਿ 'ਚ ਜਾਣ ਲਈ 'ਵੈਕਸੀਨ ਪਾਸਪੋਰਟ' ਕੀਤੇ ਗਏ ਜ਼ਰੂਰੀ
ਦੱਸ ਦੇਈਏ ਕਿ ਕੋਰੋਨਾ ਕਾਲ ਹੈ ਅਤੇ ਅਜਿਹੇ ’ਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ ਯਾਤਰਾਵਾਂ ਸ਼ੁਰੂ ਹੋ ਸਕਣ, ਇਸ ਲਈ ਅਜਿਹੇ ਮਾਪਦੰਡ ਤੈਅ ਕਰਨ ਦੀ ਜ਼ਰੂਰਤ ਪੂਰੀ ਦੁਨੀਆ ਵਿਚ ਮਹਿਸੂਸ ਕੀਤੀ ਜਾ ਰਹੀ ਹੈ। ਅਜੇ ਤੱਕ ਇਸ ਬਾਰੇ ਕੋਈ ਮਾਪਦੰਡ ਤੈਅ ਨਹੀਂ ਹੈ। ਜਾਣਕਾਰਾਂ ਮੁਤਾਬਕ ਅਜਿਹੇ ਸਿਸਟਮ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ, ਜਿਸ ਨਾਲ ਟੀਕਾਕਰਨ ਦੀ ਅਸਲ ਪੁਸ਼ਟੀ ਹੋ ਸਕੇ ਅਤੇ ਨਾਲ ਹੀ ਜਿਸ ’ਚ ਫਰਜ਼ੀਵਾੜਾ ਸੰਭਵ ਨਾ ਹੋਵੇ। ਇਸ ਸਮੇਂ ਇਜ਼ਰਾਈਲ ’ਚ ‘ਗ੍ਰੀਨ ਪਾਸ’ ਵਿਵਸਥਾ ਲਾਗੂ ਕੀਤੀ ਗਈ ਹੈ, ਜੋ ਕਿ ਵੈਕਸੀਨ ਲੈ ਚੁੱਕੇ ਲੋਕਾਂ ਨੂੰ ਥੀਏਟਰਾਂ, ਰੈਸਟੋਰੈਂਟਾਂ ਅਤੇ ਬਾਰ ’ਚ ਐਂਟਰੀ ਦੀ ਆਗਿਆ ਦਿੰਦਾ ਹੈ।
ਇਹ ਵੀ ਪੜ੍ਹੋ : ਯੂਰਪੀ ਦੇਸ਼ ਬਣਾ ਰਹੇ ਵੈਕਸੀਨ ਪਾਸਪੋਰਟ, ਕੋਵਿਸ਼ੀਲਡ ਲਵਾਉਣ ’ਤੇ ਹੀ ਮਿਲੇਗੀ ਐਂਟਰੀ
ਕੀ ਹੈ ਵੈਕਸੀਨ ਪਾਸਪੋਰਟ—
ਵੈਕਸੀਨ ਪਾਸਪੋਰਟ ਯਾਤਰਾ ਲਈ ਜ਼ਰੂਰੀ ਦਸਤਾਵੇਜ਼ਾਂ ’ਚ ਸਭ ਤੋਂ ਅਹਿਮ ਮੰਨਿਆ ਜਾਵੇਗਾ। ਇਹ ਟੀਕਾਕਰਨ ਪਾਸ ਜਾਂ ਪਾਸਪੋਰਟ ਇਹ ਸਾਬਤ ਕਰਨ ਵਾਲਾ ਦਸਤਾਵੇਜ਼ ਹੋਵੇਗਾ ਕਿ ਤੁਸੀਂ ਕੋਵਿਡ-19 ਵੈਕਸੀਨ ਲਗਵਾਈ ਹੈ। ਇਸ ਲਈ ਲੋਕ ਆਸਾਨੀ ਨਾਲ ਯਾਤਰਾ ਕਰ ਸਕਦੇ ਹਨ। ਵੈਕਸੀਨ ਲਗਵਾਉਣ ਦੇ ਨਾਲ-ਨਾਲ ਲੋਕਾਂ ਨੂੰ ਸਰਟੀਫ਼ਿਕੇਟ ਦਿੱਤਾ ਜਾਵੇ, ਤਾਂ ਕਿ ਲੋਕ ਯਾਤਰਾ ਕਰ ਸਕਣ। ਹਾਲਾਂਕਿ ਵੈਕਸੀਨ ਸਰਟੀਫ਼ਿਕੇਟ ਦੇਣ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਦੁਨੀਆ ਦੇ ਸਾਰੇ ਦੇਸ਼ਾਂ ’ਚ ਵੈਕਸੀਨ ਪਾਸਪੋਰਟ ਨੂੰ ਕਿੰਨਾ ਅਤੇ ਕਿਸ ਤਰ੍ਹਾਂ ਅਪਣਾਉਂਦੇ ਹਨ। ਇਹ ਵੇਖਣ ਵਾਲੀ ਗੱਲ ਹੋਵੇਗੀ।
ਮਨੁੱਖਤਾ ਦੀ ਮਿਸਾਲ : ਪੁਲਸ ਅਧਿਕਾਰੀ ਨੇ PPE ਕਿਟ ਪਹਿਨ ਕੋਰੋਨਾ ਮਰੀਜ਼ ਨੂੰ ਐਂਬੂਲੈਂਸ ਤੱਕ ਪਹੁੰਚਾਇਆ
NEXT STORY