ਮੁੰਬਈ— ਅੰਡਰਵਰਲਡ ਡਾਨ ਤੇ 1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਦਾਊਦ ਇਬਰਾਹਿਮ ਦੇ ਭਤੀਜੇ ਰਿਜਵਾਨ ਕਾਸਕਰ ਨੂੰ ਮੁੰਬਈ ਦੀ ਇਕ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਰਿਜਵਾਨ ਕਾਸਕਰ ਨੂੰ ਮੁੰਬਈ ਪੁਲਸ ਨੇ ਜ਼ਬਰਦਸਤੀ ਵਸੂਲੀ ਦੇ ਇਕ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ।
ਮੁੰਬਈ ਪੁਲਸ ਦੇ ਐਂਟੀ ਐਕਸਟਾਰਸ਼ਨ ਸੈਲ (ਏ.ਈ.ਸੀ.) ਨੇ ਰਿਜਵਾਨ ਇਕਬਾਲ ਕਾਸਕਰ ਨੂੰ ਇਸ ਸਾਲ ਜੁਲਾਈ 'ਚ ਗ੍ਰਿਫਤਾਰ ਕੀਤਾ ਸੀ। ਉਹ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਰਿਜਵਾਨ ਮਾਫੀਆ ਡਾਨ ਦਾਊਦ ਇਬਰਾਹਿਮ ਕਾਸਕਰ ਦਾ ਭਤੀਜਾ ਹੈ। ਰਿਜਵਾਨ ਨੂੰ ਮੁੰਬਈ ਹਵਾਈ ਅੱਡੇ 'ਤੇ ਪਛਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਉਹ ਕਥਿਤ ਤੌਰ 'ਤੇ ਮੁੰਬਈ ਲਈ ਉਡਾਣ ਭਰਨ ਵਾਲਾ ਸੀ। ਰਿਜਵਾਨ, ਦਾਊਦ ਦੇ ਛੋਟੇ ਭਰਾ ਇਕਬਾਲ ਇਬ੍ਰਾਹਿਮ ਦਾ ਬੇਟਾ ਹੈ। ਇਕਬਾਲ ਫਿਲਹਾਲ ਹਿਰਾਸਤ 'ਚ ਹੈ ਜਿਸ ਦੀ ਨਿਆਂਇਕ ਹਿਰਾਸਤ ਵਧਾਈ ਗਈ ਹੈ।
ਕੁਝ ਦਿਨ ਪਹਿਲਾਂ ਹੀ ਏ.ਈ.ਸੀ. ਨੇ ਅਹਿਮਦ ਰਜਾ ਵਾਧਰਿਆ ਨੂੰ ਗ੍ਰਿਫਤਾਰ ਕੀਤਾ ਸੀ। ਉਹ ਦਾਊਦ ਗੈਂਗਸਟਰ ਫਹੀਮ ਮਚਮਚ ਦਾ ਵਿਸ਼ਵਾਸ ਪਾਤਰ ਹੈ। ਵਾਧਰਿਆ ਨਾਲ ਪੁੱਛਗਿੱਛ ਦੌਰਾਨ ਰਿਜਵਾਨ ਦਾ ਨਾਮ ਵੀ ਸਾਹਮਣੇ ਆਇਆ ਤੇ ਸੂਚਨਾ ਦੀ ਪੁਸ਼ਟੀ ਤੋਂ ਬਾਅਦ ਪੁਲਸ ਨੇ ਉਸ ਦੇ ਲਈ ਜਾਲ ਵਿਛਾਇਆ ਤੇ ਗ੍ਰਿਫਤਾਰ ਕਰ ਲਿਆ।
ਕੀ ਇਸ ਵਾਰ 15 ਅਗਸਤ ਨੂੰ ਕਸ਼ਮੀਰ ਵਿਚ ਮੋਦੀ ਲਹਿਰਾਉਣਗੇ ਤਿੰਰਗਾ?
NEXT STORY