ਨਵੀਂ ਦਿੱਲੀ— ਦਿੱਲੀ ਸਮੇਤ ਪੂਰਾ ਉੱਤਰੀ ਭਾਰਤ ਸਰਦ ਲਹਿਰ ਦੀ ਲਪੇਟ 'ਚ 'ਚ ਅਤੇ ਠੰਡ ਦਾ ਕਹਿਰ ਜਾਰੀ ਹੈ। ਹਰਿਆਣਾ 'ਚ ਕਰਨਾਲ ਦੇ ਐਤਵਾਰ ਨੂੰ ਜ਼ੀਰੋ ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਦਿੱਲੀ 'ਚ ਐਤਵਾਰ ਸਵੇਰੇ 3.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਦੇਸ਼ ਦੀ ਰਾਜਧਾਨੀ 'ਚ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ, ਜਦੋਂ ਕਿ ਕਸ਼ਮੀਰ 'ਚ 40 ਦਿਨ ਦੀ ਭਿਆਨਕ ਠੰਡ ਦਾ ਮੌਸਮ ਚਿਲੱਈ ਕਲਾਂ ਸ਼ੁਰੂ ਹੋ ਗਿਆ ਹੈ। ਉੱਤਰ ਪ੍ਰਦੇਸ਼ ਦੇ ਲਖਨਊ, ਵਾਰਾਣਸੀ, ਅਯੁੱਧਿਆ, ਪ੍ਰਯਾਗਰਾਜ, ਬਰੇਲੀ ਅਤੇ ਮੇਰਠ ਮੰਡਲਾਂ 'ਚ ਰਾਤ ਦੇ ਤਾਪਮਾਨ 'ਚ ਜ਼ਬਰਦਸਤ ਗਿਰਾਵਟ ਆਈ। ਇਸ ਤੋਂ ਪਹਿਲਾਂ ਦਿੱਲੀ 'ਚ ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ ਥੋੜ੍ਹਾ ਵਾਧੇ ਨਾਲ 4.7 ਡਿਗਰੀ ਸੈਲਸੀਅਸ ਰਿਹਾ। ਵੀਰਵਾਰ ਨੂੰ 4 ਡਿਗਰੀ ਸੈਲਸੀਅਸ ਤਾਪਮਾਨ ਨਾਲ ਇਸ ਮੌਸਮ ਦਾ ਸਭ ਤੋਂ ਸਰਦ ਦਿਨ ਰਿਹਾ।
ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਸਰਦ ਲਹਿਰ ਦਾ ਪਰਲੋ ਲਗਾਤਾਰ ਜਾਰੀ ਹੈ ਅਤੇ ਹਰਿਆਣਾ ਦੇ ਕਰਨਾਲ 'ਚ ਐਤਵਾਰ ਨੂੰ ਜ਼ੀਰੋ ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਗੁਰੂਗ੍ਰਾਮ 'ਚ 1.4 ਡਿਗਰੀ ਸੈਲਸੀਅਸ, ਹਿਸਾਰ 'ਚ 2.7 ਡਿਗਰੀ ਸੈਲਸੀਅਸ ਅਤੇ ਰੋਹਤਕ 'ਚ 3.8 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਕਰਨਾਲ 'ਚ ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਹਾਂ ਰਾਜਾਂ 'ਚ ਵੱਖ-ਵੱਖ ਥਾਂਵਾਂ 'ਤੇ ਘੱਟੋ-ਘੱਟ ਤਾਪਮਾਨ ਆਮ ਤੋਂ ਕਈ ਡਿਗਰੀ ਹੇਠਾਂ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਰਿਆਣਾ 'ਚ ਕਰਨਾਲ ਦਾ ਘੱਟੋ-ਘੱਟ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਆਮ ਤੋਂ 7 ਡਿਗਰੀ ਸੈਲਸੀਅਸ ਘੱਟ ਹੈ। ਦੋਹਾਂ ਰਾਜਾਂ 'ਚ ਕਰਨਾਲ ਸਭ ਤੋਂ ਠੰਡਾ ਸਥਾਨ ਰਿਹਾ। ਸ਼ੁੱਕਰਵਾਰ ਨੂੰ ਪੰਜਾਬ ਦਾ ਆਦਮਪੁਰ ਦੋਹਾਂ ਰਾਜਾਂ 'ਚ ਸਭ ਤੋਂ ਠੰਡਾ ਇਲਾਕਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 0.9 ਡਿਗਰੀ ਸੈਲਸੀਅਸ ਪੁੱਜ ਗਿਆ। ਮੌਸਮ ਵਿਭਾਗ ਅਨੁਸਾਰ ਫਰੀਦਾਬਾਦ ਅਤੇ ਬਠਿੰਡਾ 'ਚ ਵੀ ਕੜਾਕੇ ਦੀ ਠੰਡ ਪੈ ਰਹੀ ਹੈ।
ਹਰਿਆਣਾ 'ਚ ਹੋਰ ਸਥਾਨਾਂ 'ਚ ਹਿਸਾਰ, ਅੰਬਾਲਾ ਅਤੇ ਨਾਰਨੌਲ ਦਾ ਘੱਟੋ-ਘੱਟ ਤਾਪਮਾਨ 2.7, 4.6 ਅਤੇ 2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪੰਜਾਬ 'ਚ ਆਦਮਪੁਰ ਰਾਜ ਦਾ ਸਭ ਤੋਂ ਠੰਡਾ ਸਥਾਨ ਰਿਹਾ ਅਤੇ ਇੱਥੇ ਦਾ ਘੱਟੋ-ਘੱਟ ਤਾਪਮਾਨ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਕਬਿਲਾਈ ਜ਼ਿਲਾ ਲਾਹੌਲ ਅਤੇ ਸਪੀਤੀ ਦਾ ਪ੍ਰਸ਼ਾਸਨਿਕ ਕੇਂਦਰ ਕੇਲਾਂਗ, ਰਾਜ 'ਚ ਸਭ ਤੋਂ ਠੰਡਾ ਸਥਾਨ ਰਿਹਾ ਅਤੇ ਇੱਥੇ ਦਾ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 8.8 ਡਿਗਰੀ ਸੈਲੀਅਸ ਹੇਠਾਂ ਦਰਜ ਕੀਤਾ ਗਿਆ।
ਉੱਤਰ ਪ੍ਰਦੇਸ਼ 'ਚ ਠੰਡ ਨੇ ਕੰਬਨੀ ਵਧਾ ਦਿੱਤੀ ਹੈ। ਪ੍ਰਦੇਸ਼ 'ਚ ਵਿਸ਼ੇਸ਼ ਕਰ ਕੇ ਪੱਛਮੀ ਹਿੱਸੇ 'ਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਸ਼ੁਰੂ ਹੋ ਗਈ ਹੈ। ਸਭ ਤੋਂ ਘੱਟ 0.4 ਡਿਗਰੀ ਸੈਲਸੀਅਸ ਤਾਪਮਾਨ ਮੁਜ਼ੱਫਰਨਗਰ ਜ਼ਿਲੇ 'ਚ ਦਰਜ ਕੀਤਾ ਗਿਆ।
ਕਸ਼ਮੀਰ 'ਚ ਸਥਾਨਕ ਭਾਸ਼ਾ 'ਚ ਚਿਲੱਈ ਕਲਾਂ ਕਹਾਉਣ ਵਾਲੀ 40 ਦਿਨ ਦੀ ਭਿਆਨਕ ਠੰਡ ਸ਼ੁੱਕਰਵਾਰ ਨੂੰ ਖੁਸ਼ਕ ਮੌਸਮ ਨਾਲ ਸ਼ੁਰੂ ਹੋ ਗਈ। ਘਾਟੀ ਅਤੇ ਲੱਦਾਖ ਖੇਤਰ 'ਚ ਸਰਦ ਲਹਿਰ ਦਾ ਪਰਲੋ ਜਾਰੀ ਹੈ, ਕਿਉਂਕਿ ਰਾਜ 'ਚ ਘੱਟੋ-ਘੱਟ ਤਾਪਮਾਨ ਜਮਾਵ ਬਿੰਦੂ ਤੋਂ ਹੇਠਾਂ ਬਣਿਆ ਹੋਇਆ ਹੈ।
ਸਰਬੀਮਾਲਾ ਮੰਦਰ 'ਚ ਔਰਤਾਂ ਦਾਖਲ ਹੋਣ 'ਤੇ ਸ਼ਰਧਾਲੂਆਂ ਵਲੋਂ ਪ੍ਰਦਰਸ਼ਨ
NEXT STORY