ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਡਿਫੈਂਸ ਕਾਲੋਨੀ 'ਚ ਸਥਿਤ ਇਕ ਸਕੂਲ ਕੰਪਲੈਕਸ ਨੂੰ ਬੁੱਧਵਾਰ ਸਵੇਰੇ ਉੱਥੇ ਬੰਬ ਹੋਣ ਦੀ ਖ਼ਬਰ ਤੋਂ ਬਾਅਦ ਖ਼ਾਲੀ ਕਰਵਾ ਲਿਆ ਗਿਆ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬੰਬ ਨਿਰੋਧਕ ਦਸਤਾ ਅਤੇ ਹੋਰ ਏਜੰਸੀਆਂ ਨੇ ਵਿਸਫ਼ੋਟਕ ਪਦਾਰਥ ਦੀ ਤਲਾਸ਼ ਲਈ 'ਦਿ ਇੰਡੀਅਨ ਸਕੂਲ' ਦਾ ਨਿਰੀਖਣ ਕੀਤਾ। ਸਕੂਲ ਦੇ ਵਿਦਿਆਰਥੀ ਅਤੇ ਮਾਤਾ-ਪਿਤਾ ਘਬਰਾਏ ਹੋਏ ਸਨ। ਇਹ ਲੋਕ ਸਕੂਲ ਦੇ ਬਾਹਰ ਖੜ੍ਹੇ ਸਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇਦੱਸਿਆ ਕਿ ਬੀ.ਆਰ.ਟੀ. ਰੋਡ 'ਤੇ ਸਥਿਤ 'ਦਿ ਇੰਡੀਅਨ ਸਕੂਲ' ਦੇ ਬ੍ਰਜੇਸ਼ ਨਾਮ ਦੇ ਇਕ ਵਿਅਕਤੀ ਨੇ ਉਨ੍ਹਾਂ ਨੂੰ ਉਸ ਈ-ਮੇਲ ਦੀ ਜਾਣਕਾਰੀ ਦਿੱਤੀ, ਜਿਸ 'ਚ ਸਕੂਲ ਕੰਪਲੈਕਸ 'ਚ ਬੰਬ ਹੋਣ ਦੀ ਗੱਲ ਕਹੀ ਗਈ ਸੀ।
ਅਧਿਕਾਰੀ ਨੇ ਦੱਸਿਆ ਕਿ ਈ-ਮੇਲ ਸਵੇਰੇ ਕਰੀਬ 10.49 ਵਜੇ ਮਿਲੀ ਸੀ। ਅਧਿਕਾਰੀ ਨੇ ਦੱਸਿਆ ਕਿ ਸਕੂਲ ਖ਼ਾਲੀ ਕਰਵਾ ਲਿਆ ਗਿਆ ਹੈ ਅਤੇ ਸੰਬੰਧਤ ਟੀਮ ਵਲੋਂ ਸਕੂਲ ਕੰਪਲੈਕਸ ਦੀ ਜਾਂਚ ਕੀਤੀ ਜਾ ਰਹੀ ਹੈ। 5ਵੀਂ ਜਮਾਤ 'ਚ ਪੜ੍ਹਨ ਵਾਲੇ ਇਕ ਵਿਦਿਆਰਥੀ ਨੇ ਦੱਸਿਆ ਕਿ ਉਸ ਨੂੰ ਅਤੇ ਉਸ ਦੇ ਸਹਿਪਾਠੀਆਂ ਨੂੰ ਕਲਾਸ 'ਚੋਂ ਕੱਢ ਕੇ ਮੈਦਾਨ 'ਚ ਲਿਆਂਦਾ ਗਿਆ। ਉੱਥੇ ਹੀ ਇਕ ਹੋਰ ਵਿਦਿਆਰਥੀ ਨੇ ਦੱਸਿਆ,''ਸਾਨੂੰ ਦੁਪਹਿਰ ਦੇ ਭੋਜਨ ਤੋਂ ਪਹਿਲਾਂ ਹੀ ਘਰ ਜਾਣ ਲਈ ਕਿਹਾ ਗਿਾ ਸੀ। ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਸਾਨੂੰ ਕਿਉਂ ਕੱਢਿਆ ਗਿਆ।'' ਹਾਲਾਂਕਿ ਇਸ ਘਟਨਾਕ੍ਰਮ 'ਤੇ ਸਕੂਲ ਪ੍ਰਸ਼ਾਸਨ ਵਲੋਂ ਅਜੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ PM ਮੋਦੀ ਨੂੰ ਲਿਖੀ ਚਿੱਠੀ, ਮੰਗੀ ਮਦਦ
NEXT STORY