ਚੰਡੀਗੜ੍ਹ — ਪਦਮਾਵਤੀ ਨੂੰ ਲੈ ਕੇ ਵਿਵਾਦਿਤ ਬਿਆਨ ਦੇਣ ਵਾਲੇ ਸੂਰਜਪਾਲ ਅੰਮੂ ਨੇ ਫਿਰ ਤੋਂ ਬਿਆਨਬਾਜ਼ੀ ਕਰਕੇ ਅੱਗ 'ਚ ਘਿਓ ਪਾਉਣ ਦਾ ਕੰਮ ਕੀਤਾ ਹੈ। ਸੂਰਜ ਪਾਲ ਨੇ ਇਸ ਵਾਰ ਆਪਣੇ ਬਿਆਨ 'ਚ ਫਾਰੂਖ ਅਬਦੁੱਲਾ ਨੂੰ ਸ਼ਰੇਆਮ ਥੱਪੜ ਮਾਰਨ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨੇਤਾ ਫਾਰੂਖ ਅਬਦੁੱਲਾ ਨੂੰ ਲਾਲ ਚੌਕ 'ਤੇ ਥੱਪੜ ਮਾਰਨਾ ਉਨ੍ਹਾਂ ਦਾ ਸਪਨਾ ਹੈ। ਅੰਮੂ ਨੇ ਕਿਹਾ ਕਿ ਉਨ੍ਹਾਂ ਨੇ ਫਾਰੂਖ ਅਬੁਦੁੱਲਾ ਨੂੰ ਚੁਣੌਤੀ ਦਿੱਤੀ ਹੈ ਕਿ ਲਾਲ ਚੌਕ 'ਤੇ ਮਿਲ ਕੇ ਦਿਖਾਏ।
ਜ਼ਿਕਰਯੋਗ ਹੈ ਕਿ ਸੂਰਜਪਾਲ ਅੰਮੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਦਮਾਵਤੀ ਫਿਲਮ ਵਿਵਾਦ ਦਾ ਹਿੱਸਾ ਬਣੇ ਅੰਮੂ ਲਗਾਤਾਰ ਫਿਲਮ ਦਾ ਵਿਰੋਧ ਕਰ ਰਹੇ ਹਨ। ਅੰਮੂ ਨੇ ਦੀਪਿਕਾ ਅਤੇ ਸੰਜੇ ਲੀਲਾ ਭੰਸਾਲੀ ਦਾ ਸਿਰ ਕੱਟ ਕੇ ਲਿਆਉਣ ਵਾਲੇ ਨੂੰ 10 ਕਰੋੜ ਦੇ ਇਨਾਮ ਦਾ ਐਲਾਨ ਕੀਤਾ ਸੀ। ਇਹ ਵਿਵਾਦ ਉਸ ਸਮੇਂ ਜ਼ਿਆਦਾ ਭੱਖ ਗਿਆ ਜਦੋਂ ਉਨ੍ਹਾਂ ਨੇ ਫਿਲਮ 'ਚ ਅਲਾਉਦੀਨ ਖਿਲਜੀ ਦਾ ਰੋਲ ਕਰਨ ਵਾਲੇ ਰਣਵੀਰ ਸਿੰਘ ਦੇ ਪੈਰ ਤੋੜਣ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਭਾਜਪਾ ਵਲੋਂ ਉਨ੍ਹਾਂ ਨੂੰ ਇਕ ਨੋਟਿਸ ਜਾਰੀ ਕੀਤਾ ਗਿਆ ਸੀ।
ਅੰਮੂ ਭਾਜਪਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਨੂੰ ਚਿੱਠੀ ਲਿਖ ਕੇ ਆਪਣਾ ਅਸਤੀਫਾ ਦਿੱਤਾ ਹੈ। ਉਨ੍ਹਾਂ ਨੇ ਇਸ ਚਿੱਠੀ 'ਚ ਲਿਖਿਆ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਜੀ ਦੁਆਰਾ ਕੀਤੇ ਗਏ ਵਿਵਹਾਰ ਤੋਂ ਮਨ ਬਹੁਤ ਪਰੇਸ਼ਾਨ ਹੈ। ਸੰਸਥਾ ਕੋਲੋਂ ਜਿਹੜਾ ਵੀ ਸਨਮਾਨ ਅਤੇ ਅਹੁਦਾ ਮੈਨੂੰ ਦਿੱਤਾ ਗਿਆ ਅਤੇ ਜਿਹੜਾ ਵੀ ਸੰਸਥਾ ਨੇ ਮੈਨੂੰ ਕੰਮ ਦਿੱਤਾ ਗਿਆ ਉਹ ਮੈਂ ਦਿਲ ਨਾਲ ਕੀਤਾ ਹੈ। ਅੰਮੂ ਨੇ ਕੇਂਦਰ ਸਰਕਾਰ ਦੇ ਸੀਨੀਅਰ ਨੇਤਾਵਾਂ ਦੇ ਨਾਲ 28 ਸਾਲ ਤੱਕ ਕਈ ਅਹੁਦਿਆਂ 'ਤੇ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਲਗਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮਨੋਹਰ ਲਾਲ ਜੀ ਨੂੰ ਸਮਰਪਿਤ ਵਰਕਰਾਂ ਅਤੇ ਅਹੁਦੇਦਾਰਾਂ ਦੀ ਹੁਣ ਲੋੜ ਨਹੀਂ। ਪਰਮਾਤਮਾ ਉਨ੍ਹਾਂ ਨੂੰ ਸਮਝ ਦੇਵੇ। ਮੈਨੂੰ ਉਮੀਦ ਹੈ ਕਿ ਹੁਣ ਮੇਰੇ ਵਲੋਂ ਭੇਜੇ ਜਾ ਰਹੇ ਇਸ ਪੱਤਰ ਨੂੰ ਅਸਤੀਫਾ ਮੰਨ ਕੇ ਸਵੀਕਾਰ ਕਰਨਗੇ। ਇਸ ਤੋਂ ਇਲਾਵਾ ਭਾਜਪਾ 'ਚ ਸਧਾਰਨ ਵਰਕਰ ਦੇ ਤੌਰ 'ਤੇ ਕੰਮ ਕਰਦਾ ਰਹਾਂਗਾਂ।
ਮਾਹੌਲ ਵਿਗਾੜਣ ਦੀ ਕੋਸ਼ਿਸ਼ ਕਰ ਰਹੇ ਫਾਰੂਖ, ਵਿਰੋਧ 'ਚ ਮੁਸਲਿਮ ਰਾਸ਼ਟਰੀ ਮੰਚ ਪ੍ਰਦਰਸ਼ਨ
NEXT STORY