ਮੁੰਬਈ— ਮੁੰਬਈ ਤੇ ਇਸ ਦੇ ਨੇੜਲੇ ਇਲਾਕਿਆਂ 'ਚ ਮੂਸਲਾਧਾਰ ਵਰਖਾ ਦੇ ਕਾਰਨ ਸੜਕਾਂ, ਰੇਲਵੇ ਦੀਆਂ ਪਟੜੀਆਂ 'ਤੇ ਪਾਣੀ ਭਰ ਗਿਆ ਤੇ ਸ਼ਹਿਰ 'ਚ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਈ। ਇਥੇ ਮੀਂਹ ਦੇ ਕਾਰਨ 90 ਟਰੇਨਾਂ ਨੂੰ ਰੱਦ ਕਰਨਾ ਪਿਆ। ਜ਼ਿਲਾ ਸੂਚਨਾ ਅਧਿਕਾਰੀ ਨੇ ਦੱਸਿਆ ਕਿ ਪਾਲਘਰ ਜ਼ਿਲੇ ਦੇ ਵਸਈ 'ਚ ਪਾਣੀ ਭਰਨ ਦੇ ਕਾਰਨ ਕਰੀਬ 300 ਲੋਕ ਆਪਣੇ ਘਰਾਂ 'ਚ ਫਸ ਗਏ। ਹਾਲਾਂਕਿ ਇਥੋਂ ਦੇ ਲੋਕ ਜ਼ਿਲਾ ਪ੍ਰਸ਼ਾਸਨ ਦੇ ਇਸ ਥਾਂ ਨੂੰ ਖਾਲੀ ਕਰਨ ਦੀ ਅਪੀਲ ਮੰਨਣ ਤੋਂ ਇਨਕਾਰ ਕਰ ਦਿੱਤਾ।
ਅਧਿਕਾਰੀ ਨੇ ਦੱਸਿਆ ਕਿ ਅਸੀਂ ਅਹਿਤਿਆਤੀ ਕਦਮ ਦੇ ਤੌਰ 'ਤੇ ਉਨ੍ਹਾਂ ਦੇ ਘਰਾਂ ਦੇ ਨੇੜੇ ਐਂਬੂਲੈਂਸ ਖੜ੍ਹੀ ਕਰ ਰੱਖੀ ਹੈ। ਇਸ ਮੌਸਮ 'ਚ ਇਕ ਦਿਨ 'ਚ ਹੋਈ ਇਹ ਸਭ ਤੋਂ ਜ਼ਿਆਦਾ ਵਰਖਾ ਹੈ, ਜਿਸ ਦੇ ਕਾਰਨ ਕਈ ਸੜਕਾਂ ਤੇ ਗਲੀਆਂ 'ਚ ਪਾਣੀ ਭਰ ਗਿਆ। ਕਈ ਸਕੂਲਾਂ ਨੇ ਸੋਮਵਾਰ ਨੂੰ ਛੁੱਟੀ ਐਲਾਨ ਕਰ ਦਿੱਤੀ ਤੇ ਕਈ ਲੋਕ ਦਫਤਰ ਨਹੀਂ ਗਏ।
ਤੋਤੇ ਨੇ ਫੜਾਏ ਚੋਰ!
NEXT STORY