ਨਵੀਂ ਦਿੱਲੀ- ਦਿੱਲੀ ਦੇ ਸਫਦਰਜੰਗ ਇਨਕਲੇਵ 'ਚ ਬੁੱਧਵਾਰ ਸਵੇਰੇ ਇਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ ਇਕ ਬਜ਼ੁਰਗ ਜੋੜੇ ਦੀ ਮੌਤ ਹੋ ਗਈ। ਦਿੱਲੀ ਫਾਇਰ ਸਰਵਿਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਗੋਵਿੰਦ ਰਾਮ ਨਾਗਪਾਲ (80) ਅਤੇ ਉਸ ਦੀ ਪਤਨੀ ਸੇਲਾ ਨਾਗਪਾਲ (78) ਵਜੋਂ ਹੋਈ ਹੈ।
ਦਿੱਲੀ ਫਾਇਰ ਸਰਵਿਸ (ਡੀ. ਐਫ. ਐਸ) ਦੇ ਮੁਖੀ ਅਤੁਲ ਗਰਗ ਨੇ ਕਿਹਾ ਕਿ ਸਾਨੂੰ ਸਵੇਰੇ 6:02 ਵਜੇ ਸਫਦਰਜੰਗ ਐਨਕਲੇਵ ਤੋਂ ਅੱਗ ਲੱਗਣ ਦੀ ਸੂਚਨਾ ਮਿਲੀ। ਅੱਗ ਇਕ ਘਰ ਦੀ ਤੀਜੀ ਮੰਜ਼ਿਲ 'ਤੇ ਲੱਗੀ। ਤਿੰਨ ਫਾਇਰ ਟੈਂਡਰ ਮੌਕੇ 'ਤੇ ਪਹੁੰਚ ਗਏ।ਅੱਗ ਘਰੇਲੂ ਸਾਮਾਨ ਕਾਰਨ ਲੱਗੀ ਅਤੇ ਦੋ ਲੋਕ ਜ਼ਖਮੀ ਹੋ ਗਏ। ਗਰਗ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ ਅਤੇ ਜੋੜੇ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਭਾਰਤ ਆਉਣਗੇ ਟਰੰਪ, ਮਹਾਕੁੰਭ 'ਚ ਸ਼ਿਰਕਤ ਕਰਨ ਦਾ ਮਿਲਿਆ ਸੱਦਾ
NEXT STORY