ਹਿਸਾਰ—ਇੱਕ ਸਾਧਾਰਨ ਕਿਸਾਨ ਪਰਿਵਾਰ 'ਚ ਜਨਮੇ ਅਮਿਤ ਬਿਸ਼ਨੋਈ ਦੀ ਚੋਣ ਅਮਰੀਕਾ ਦੀ ਸਭ ਤੋਂ ਵੱਡੀ ਕੰਪਨੀ ਐਮਾਜ਼ੋਨ 'ਚ 1 ਕਰੋੜ ਰੁਪਏ ਸਾਲਾਨਾ ਪੈਕੇਜ ਨਾਲ ਸਾਫਟਵੇਅਰ ਇੰਜੀਨੀਅਰ ਦੇ ਅਹੁਦੇ 'ਤੇ ਹੋਈ। ਇਸ ਤੋਂ ਪਹਿਲਾਂ ਅਮਿਤ ਨੇ ਮਈ ਮਹੀਨੇ ਦੇ ਆਖੀਰ 'ਚ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਯੂਨੀਵਰਸਿਟੀ ਲਾਗਬੀਚ ਤੋਂ ਕੰਪਿਊਟਰ ਸਾਇੰਸ 'ਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦੇ ਹੋਏ ਆਲ ਇੰਡੀਆ ਬਿਸ਼ਨੋਈ ਜਨਰਲ ਅਸੈਂਬਲੀ ਦੇ ਮੈਂਬਰ ਪ੍ਰਿਥਵੀ ਸਿੰਘ ਬੈਨੀਵਾਲ ਨੇ ਅੱਜ ਕਿਹਾ ਹੈ ਕਿ ਕਾਨਵੋਕੇਸ਼ਨ 'ਚ ਅਮਿਤ ਦੇ ਨਾਨਾ ਰਾਮਨਰਾਇਣ, ਨਾਨੀ ਰੌਸਨੀ ਦੇਵੀ, ਮਾਮਾ ਕ੍ਰਿਸ਼ਨ ਖੀਚੜ, ਭੂਆ ਕ੍ਰਿਸ਼ਣਾ ਦੇਵੀ, ਭੈਣ ਰਾਣੀ ਬਿਸ਼ਨੋਈ, ਊਰਵਸ਼ੀ ਬਿਸ਼ਨੋਈ, ਜੀਜਾ ਰਾਹੁਲ ਬਿਸ਼ਨੋਈ ਅਤੇ ਚਾਚਾ ਜਗਦੀਸ਼ ਬਿਸ਼ਨੋਈ ਵੀ ਅਮਰੀਕਾ 'ਚ ਮੌਜੂਦ ਸਨ।
ਅਮਿਤ ਬਿਸ਼ਨੋਈ ਮੂਲ ਰੂਪ 'ਚ ਹਰਿਆਣਾ ਦੇ ਹਿਸਾਰ ਜ਼ਿਲੇ ਤੋਂ ਠਸਕਾ ਪਿੰਡ ਦਾ ਰਹਿਣ ਵਾਲਾ ਹੈ। ਉਨ੍ਹਾਂ ਦਾ ਜਨਮ ਸਿਆਰਾਮ ਪੰਚਾਰ ਅਤੇ ਬਿਰਖਾ ਦੇਵੀ ਦੇ ਘਰ ਹੋਇਆ ਅਤੇ ਬਚਪਨ ਨਾਨਾ-ਨਾਨੀ ਦੇ ਕੋਲ ਪਿੰਡ ਸਾਰੰਗਪੁਰ 'ਚ ਬੀਤਿਆ। ਅਮਿਤ ਦੇ ਮਾਮਾ ਸ੍ਰੀਕ੍ਰਿਸ਼ਨ ਖਿਚੜ ਦੱਸਦੇ ਹਨ ਕਿ ਆਪਣੀ ਆਰੰਭਿਕ ਪੜ੍ਹਾਈ ਗੁਰੂ ਜੋਧਵਰ ਸਕੂਲ ਮੰਡੀ ਆਦਮਪੁਰ ਅਤੇ ਸ਼ਾਂਤੀ ਨਿਕੇਤਨ ਸਕੂਲ ਕਰਨ ਤੋਂ ਬਾਅਦ ਹਿਸਾਰ ਦੇ ਡੀ. ਏ. ਵੀ. ਸਕੂਲ ਤੋਂ ਬਾਰਵੀ ਕਲਾਸ ਪਾਸ ਕੀਤੀ। ਇਸ ਤੋਂ ਬਾਅਦ ਉਸ ਨੇ ਆਈ. ਟੀ. ਆਈ. 'ਚ ਦਾਖਲਾ ਲੈਣ ਲਈ ਕੋਸ਼ਿਸ਼ ਕੀਤੀ ਪਰ ਇਸ 'ਚ ਉਹ ਸਫਲ ਨਹੀਂ ਹੋ ਸਕਿਆ ਤਾਂ ਗੁਰੂ ਜੇਮਸ਼ਵਰ ਯੂਨੀਵਰਸਿਟੀ ਹਿਸਾਰ ਤੋਂ ਕੰਪਿਊਟਰ ਸਾਇੰਸ 'ਚ ਗ੍ਰੈਜੂਏਸ਼ਨ ਕੀਤੀ ਅਤੇ ਗ੍ਰੈਜੂਏਸ਼ਨ ਦੇ ਆਖਰੀ ਸਾਲ 'ਚ ਹੀ ਆਪਣੀ ਪੋਸਟ ਗ੍ਰੈਜੂਏਸ਼ਨ ਦੀ ਪੜਾਈ ਵਿਦੇਸ਼ 'ਚ ਕਰਨ ਦਾ ਫੈਸਲਾ ਕੀਤਾ ਅਤੇ ਉਸ ਲਈ ਤਿਆਰੀ ਸ਼ੁਰੂ ਕੀਤੀ। ਇਸ ਤੋਂ ਬਾਅਦ 2017 'ਚ ਅਮਿਤ ਨੂੰ ਅਮਰੀਕਾ ਦੀਆਂ 2 ਯੂਨੀਵਰਸਿਟੀਆਂ ਤੋਂ ਦਾਖਲੇ ਲਈ ਕਾਲ ਆਈ। ਇਸ ਤੋਂ ਬਾਅਦ ਅਮਿਤ ਨੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਲਾਗਬੀਚ 'ਚ ਦਾਖਲਾ ਲਿਆ ਅਤੇ ਮਈ 2019 'ਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ।
ਲਾਪਤਾ AN-32 ਜਹਾਜ਼ ਨੂੰ ਲੱਭਣ ਲਈ ਭਾਰਤੀ ਜਲ ਸੈਨਾ ਅਤੇ ਇਸਰੋ ਹੋਏ ਸ਼ਾਮਲ
NEXT STORY