ਜੈਪੁਰ— ਰਾਜਸਥਾਨ ਦੀਆਂ ਬੇਟੀਆਂ ਨੇ ਹਰ ਖੇਤਰ ਵਿਚ ਜਿੱਥੇ ਦੇਸ਼ ਨੂੰ ਮਾਣ ਬਖਸ਼ਿਆ ਹੈ, ਉਥੇ ਅੱਜ ਵੀ ਇਕ ਬੇਟੀ ਆਪਣੇ ਹੀ ਜਿਗਰ ਦੇ ਟੁਕੜੇ ਦੀ ਜ਼ਿੰਦਗੀ ਬਚਾਉਣ ਲਈ ਉਸ ਨੂੰ ਗੋਦ ਦੇਣ ਲਈ ਮਜਬੂਰ ਹੈ। ਲਾਚਾਰੀ ਅਜਿਹੀ ਕਿ ਪਿਤਾ ਅਤੇ ਭਰਾਵਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਉਸ ਨੂੰ ਚਾਰ ਵਾਰ ਵਿਆਹ ਦੇ ਨਾਂ 'ਤੇ ਵੇਚ ਦਿੱਤਾ ਗਿਆ। 5ਵੀਂ ਵਾਰ ਜਦੋਂ ਉਸੇ ਪਿਤਾ ਵੱਲੋਂ ਵੇਚਣ ਦੀ ਤਿਆਰੀ ਕੀਤੀ ਗਈ ਤਾਂ ਪੀੜਤਾ ਨੇ ਨਾਂਹ ਕਰ ਦਿੱਤੀ ਤਾਂ ਉਸ ਨੂੰ ਦੋ ਮਾਸੂਮ ਬੱਚਿਆਂ ਦੇ ਨਾਲ ਦਰ-ਦਰ ਦੀਆਂ ਠੋਕਰਾਂ ਖਾਣ ਲਈ ਘਰੋਂ ਕੱਢ ਦਿੱਤਾ ਗਿਆ। ਪਿਛਲੇ ਕਈ ਦਿਨਾਂ ਤੋਂ ਇਹ ਔਰਤ ਆਪਣੇ ਦੋ ਮਾਸੂਮ ਬੱਚਿਆਂ ਨਾਲ, ਜਿਨ੍ਹਾਂ ਨੂੰ ਨਿਮੋਨੀਆ ਹੋਇਆ ਹੈ, ਭਟਕ ਰਹੀ ਹੈ। ਔਰਤ ਵਾਰ-ਵਾਰ ਕਹਿ ਰਹੀ ਹੈ ਕਿ ਮੇਰੇ ਬੱਚਿਆਂ ਨੂੰ ਕੋਈ ਬਚਾ ਲਓ। ਮੇਰੇ ਕੋਲ ਇਨ੍ਹਾਂ ਨੂੰ ਦੁੱਧ ਪਿਲਾਉਣ ਲਈ ਇਕ ਰੁਪਇਆ ਵੀ ਨਹੀਂ। ਜੇਕਰ ਕੋਈ ਇਨ੍ਹਾਂ ਵਿਚੋਂ ਇਕ ਬੱਚੇ ਨੂੰ ਗੋਦ ਲੈ ਲਵੇ ਤਾਂ ਸ਼ਾਇਦ ਇਸ ਮਾਸੂਮ ਦੀ ਜਾਨ ਬਚ ਜਾਏ। ਡੀ. ਐੱਸ. ਪੀ. ਹੁਕਮ ਸਿੰਘ ਕੋਲ ਆਪਣੀ ਫਰਿਆਦ ਲੈ ਕੇ ਪਹੁੰਚੀ ਇਸ ਔਰਤ ਨੇ ਦੱਸਿਆ ਕਿ ਉਸਦੇ ਪਿਤਾ ਜਗਦੀਸ਼ ਮਹਨਸਰੀਆ ਹਨ ਅਤੇ ਭਰਾ ਅਰੁਣ ਮਹਨਸਰੀਆ ਹੈ। ਉਸਦਾ ਭਰਾ ਕਿਸੇ ਨਿੱਜੀ ਸਕੂਲ ਵਿਚ ਪੜ੍ਹਾਉਂਦਾ ਹੈ।
ਹਾਈਕੋਰਟ 'ਚ ਕਮਲ ਹਾਸਨ ਖਿਲਾਫ ਪਟੀਸ਼ਨ, FIR ਦੀ ਮੰਗ
NEXT STORY