ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਤਵਾਰ 1 ਫਰਵਰੀ ਨੂੰ ਲੋਕ ਸਭਾ ਵਿੱਚ ਵਿੱਤ ਬਿੱਲ 2026 ਪੇਸ਼ ਕੀਤਾ। ਇਹ ਬਿੱਲ ਵਿੱਤੀ ਸਾਲ 2026-27 ਲਈ ਕੇਂਦਰ ਸਰਕਾਰ ਦੇ ਵਿੱਤੀ ਪ੍ਰਸਤਾਵਾਂ ਨੂੰ ਪ੍ਰਭਾਵੀ ਕਰਨ ਅਤੇ ਲਾਗੂ ਕਰਨ ਲਈ ਪੇਸ਼ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬਿੱਲ ਪੇਸ਼ ਕਰਨ ਤੋਂ ਪਹਿਲਾਂ, ਵਿੱਤ ਮੰਤਰੀ ਨੇ ਆਉਣ ਵਾਲੇ ਵਿੱਤੀ ਸਾਲ ਲਈ ਸਰਕਾਰ ਦੀਆਂ ਅਨੁਮਾਨਿਤ ਪ੍ਰਾਪਤੀਆਂ ਅਤੇ ਖਰਚਿਆਂ ਦਾ ਵੇਰਵਾ ਦਿੰਦੇ ਹੋਏ ਬਜਟ ਭਾਸ਼ਣ ਦਿੱਤਾ ਅਤੇ ਕੇਂਦਰੀ ਬਜਟ ਸਦਨ ਵਿੱਚ ਪੇਸ਼ ਕੀਤਾ।
ਨਿਰਮਲਾ ਸੀਤਾਰਮਨ ਦਾ ਇਹ ਬਜਟ ਭਾਸ਼ਣ ਲਗਭਗ 1 ਘੰਟਾ 25 ਮਿੰਟ ਤੱਕ ਚੱਲਿਆ। ਸਦਨ ਦੀ ਕਾਰਵਾਈ ਬਜਟ ਪੇਸ਼ ਕਰਨ ਅਤੇ ਵਿੱਤ ਬਿੱਲ ਪੇਸ਼ ਕੀਤੇ ਜਾਣ ਤੋਂ ਬਾਅਦ, ਲੋਕ ਸਭਾ ਦੀ ਬੈਠਕ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਅਗਲੀ ਕਾਰਵਾਈ ਹੁਣ ਸੋਮਵਾਰ ਸਵੇਰੇ 11 ਵਜੇ ਸ਼ੁਰੂ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Budget 2026 ; 2047 ਤੱਕ Tax Holiday ! ਵਿੱਤ ਮੰਤਰੀ ਨੇ ਕਰ'ਤਾ ਵੱਡਾ ਐਲਾਨ
NEXT STORY